ਭਦੌੜ 29 ਦਸੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਵਿੱਚੋ ਦੀ ਲੰਘਦੇ ਭਦੌੜ ਰਜਵਾਹੇ ਦੇ ਬਰਨਾਲਾ-ਬਾਜਾਖਾਨਾ ਰੋਡ ‘ਤੇ ਪੈਂਦੇ ਪੁਲ ਕੋਲ ਇੱਕ ਤੇਜ਼ ਰਫਤਾਰ ਸਵਿਫਟ ਕਾਰ ਸੰਤੁਲਨ ਵਿਗੜਨ ਕਾਰਨ ਅਚਾਨਕ ਰਜਵਾਹੇ ਵਿੱਚ ਜਾ ਡਿੱਗੀ ਪ੍ਰੰਤੂ ਮੌਕੇੇ ‘ਤੇ ਤਾਕੀ ਖੋਲ੍ਹਣ ਕਾਰਨ ਕਾਰ ਚਾਲਕ ਕਾਰ ‘ਚੋ ਨਿਕਲ ਕੇ ਜਾਨ ਬਚਾਉਣ ਵਿੱਚ ਸਫਲ ਹੋ ਗਿਆ |
ਮੌਕੇ ਤੇ ਪੁੱਜੇ ਥਾਣਾ ਭਦੌੜ ਦੇ ਹੌਲਦਾਰ ਕਿਰਨਜੀਤ ਸਿੰਘ ਨੇ ਪੱਤਰਾਕਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਪਿੰਡ ਜਲਾਲ ਜ਼ਿਲਾ ਬਠਿੰਡਾ ਆਪਣੀ ਸਵਿਫਟ ਕਾਰ ਨੰਬਰ ਪੀ.ਬੀ. 13 ਏ ਡਬਲਯੂ 8343 ਤੇ ਸਵਾਰ ਹੋ ਕੇ ਆਪਣੇ ਪਿੰਡ ਜਲਾਲ ਤੋ ਭਦੌੜ ਵੱਲ ਆ ਰਿਹਾ ਸੀ ਪ੍ਰੰਤੂ ਰਸਤੇ ਵਿੱਚ ਸਵਿਫਟ ਗੱਡੀ ਦੇ ਅੱਗੇ ਇੱਕ ਹੋਰ ਕਾਰ ਅਲਟੋ ਜਿਸ ਦਾ ਨੰਬਰ ਪੀ.ਬੀ. 04 9620 ਜਿਸ ਨੂੰ ਮੁਕੇਸ਼ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਬਾਜਾਖਾਨਾ ਚਲਾ ਰਿਹਾ ਸੀ ਅਤੇ ਉਸ ਦੇ ਅਚਾਨਕ ਰੁਕਣ ਕਾਰਨ ਪਿੱਛੇ ਆ ਰਿਹਾ ਜਸਵੀਰ ਸਿੰਘ ਆਪਣੀ ਸਵਿਫਟ ਗੱਡੀ ਤੋ ਸੰਤੁਲਨ ਗੁਆ ਬੈਠਾ | ਜਿਸ ਕਾਰਨ ਉਸ ਦੀ ਗੱਡੀ ਅਲਟੋ ਗੱਡੀ ਨਾਲ ਟਕਰਾਉਣ ਉਪਰੰਤ ਸਿੱਧੀ ਰਜਵਾਹੇ ਵਿੱਚ ਜਾ ਡਿੱਗੀ ਪ੍ਰੰਤੂ ਕਾਰ ਚਾਲਕ ਜਸਵੀਰ ਸਿੰਘ ਮੌਕੇੇ ‘ਤੇ ਤਾਕੀ ਖੋਲਣ ਵਿੱਚ ਸਫਲ ਹੋ ਗਿਆ ਅਤੇ ਕਾਰ ਚੋ ਬਾਹਰ ਨਿਕਲ ਉਪਰੰਤ ਰਜਵਾਹੇ ਵਿੱਚੋ ਬਾਹਰ ਆ ਗਿਆ ਖਬਰ ਲਿਖੇ ਜਾਣ ਤੱਕ ਸਵਿਫਟ ਕਾਰ ਨੂੰ ਜੇ.ਸੀ.ਬੀ. ਮਸ਼ੀਨ ਨਾਲ ਬਾਹਰ ਕੱਢਿਆ ਜਾ ਰਿਹਾ ਸੀ
ਸਵਿਫਟ ਕਾਰ ਰਜਵਾਹੇ ਵਿੱਚ ਡਿੱਗੀ, ਚਾਲਕ ਵਾਲ-ਵਾਲ ਬਚਿਆ














Leave a Reply