ਮਾਨਸਾ ( ਤਰਸੇਮ ਫਰੰਡ ) ਸੀ.ਪੀ.ਆਈ. ਦੇ ਜਿਲ੍ਹਾ ਕਾਰਜਕਾਰਣੀ ਮੈਂਬਰ ਅਤੇ ਕਿਸਾਨ
ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਦਲਜੀਤ ਸਿੰਘ ਮਾਨਸ਼ਾਹੀਆ ਅਤੇ ਮੁਲਾਜ਼ਮ ਆਗੂ ਡਾ. ਆਤਮਾ ਸਿੰਘ
ਆਤਮਾ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ
ਦੀ ਸ਼ਹਿਰ ਕਮੇਟੀ ਦਾ ਡੈਲੀਗੇਟ ਇਜਲਾਸ ਮਿਤੀ 15 ਜਨਵਰੀ ਦਿਨ ਸੋਮਵਾਰ ਨੂੰ ਤੇਜਾ ਸਿੰਘ
ਸੁਤੰਤਰ ਭਵਨ ਵਿਖੇ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਇਸ ਡੈਲੀਗੇਟ ਇਜਲਾਸ ਵਿੱਚ ਵੱਖ ਵੱਖ
ਵਾਰਡਾਂ ਅਤੇ ਸ਼ਹਿਰ ਜਥੇਬੰਦੀਆਂ ਵਿੱਚ ਡੈਲੀਗੇਟ ਸਾਥੀ ਇਜਲਾਸ ਵਿੱਚ ਭਾਗ ਲੈਣਗੇ। ਇਸ ਸਮੇਂ
ਸੀ.ਪੀ.ਆਈ. ਦੇ ਸਾਬਕਾ ਜਿਲ੍ਹਾ ਸਕੱਤਰ ਅਤੇ ਸਾਬਕਾ ਵਿਧਾਇਕ ਕਾ. ਬੂਟਾ ਸਿੰਘ ਜਿਲ੍ਹਾ
ਸਕੱਤਰ, ਕ੍ਰਿਸ਼ਨ ਚੌਹਾਨ ਅਤੇ ਜਿਲ੍ਹਾ ਸਹਾਇਕ ਸਕੱਤਰ ਕਾ. ਨਿਹਾਲ ਸਿੰਘ ਵਿਸ਼ੇਸ ਤੌਰ ਤੇ ਸ਼ਾਮਲ
ਹੋਣਗੇ।
ਸੀ ਪੀ.ਆਈ. ਦਾ ਸ਼ਹਿਰੀ ਕਮੇਟੀ ਦਾ ਡੈਲੀਗੇਟ ਇਜਲਾਸ 15 ਜਨਵਰੀ ਨੂੰ ਹੋਵੇਗਾ/ਦਲਜੀਤ ਮਾਨਸ਼ਾਹੀਆ, ਆਤਾ ਸਿੰਘ ਆਤਮਾ














Leave a Reply