ਜੰਡਿਆਲਾ ਗੁਰੂ 25 ਮਾਰਚ (ਵਰੁਣ ਸੋਨੀ)- ਅੱਜ ਸਵੇਰੇ ਇਕ ਨੌਜਵਾਨ ਵਲੋਂ ਤਰਨਤਾਰਨ ਰੋਡ ਨੇੜੇ
ਪਿੰਡ ਠੱਠੀਆ ਸੜਕ ਤੋਂ ਚੰਦ ਕਦਮਾਂ ਦੀ ਦੂਰੀ ਤੇ ਸਥਿਤ ਖੇਤਾਂ ਦੀ ਮੋਟਰ ਕੋਲ ਦਰਖਤ ਨਾਲ
ਫਾਹਾ ਲੈਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਰਤਕ ਨੌਜਵਾਨ ਦੀ ਪਹਿਚਾਣ
ਨਹੀਂ ਹੋ ਸਕੀ । ਮੌਕੇ ਤੇ ਡੀ ਐਸ ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ, ਐਸ ਐਚ ਓ
ਜੰਡਿਆਲਾ ਹਰਸੰਦੀਪ ਸਿੰਘ ਅਤੇ ਬੰਡਾਲਾ ਚੌਂਕੀ ਇੰਚਾਰਜ ਨਰੇਸ਼ ਕੁਮਾਰ ਵਲੋਂ ਮਿਰਤਕ ਦੀ ਲਾਸ਼
ਨੂੰ ਕਬਜੇ ਵਿਚ ਲੈਕੇ 174 ਦੀ ਕਾਰਵਾਈ ਅਧੀਨ ਮਾਮਲਾ ਦਰਜ ਕਰਕੇ ਲਾਸ਼ ਨੂੰ 72 ਘੰਟਿਆਂ ਲਈ
ਅੰਮ੍ਰਿਤਸਰ ਮੁਰਦਾਘਰ ਜਮਾਂ ਕਰਵਾ ਦਿਤਾ ਗਿਆ ਹੈ ।
ਨੌਜਵਾਨ ਨੇ ਖੇਤਾਂ ਵਿਚ ਫਾਹਾ ਲੈਕੇ ਕੀਤੀ ਖੁਦਕੁਸ਼ੀ














Leave a Reply