ਭਦੌੜ 27 ਦਸੰਬਰ (ਵਿਕਰਾਂਤ ਬਾਂਸਲ) ਭਾਰਤ ਸਰਕਾਰ ਵਲੋਂ ਚਲਾਈ ਗਈ ਭਾਰਤ ਸਵੱਛ ਮੁਹਿੰਮ ਤਹਿਤ ਪੰਜਾਬ ਭਰ ‘ਚ ਜ਼ਿਲ੍ਹਾ ਹਸਪਤਾਲ, ਸਬ-ਡਵੀਜ਼ਨ ਅਤੇ ਕਮਿਊਨਿਟੀ ਹੈਲਥ ਸੈਂਟਰਾਾ ਦੇ ਕਾਇਆ ਕਲਪ ਪ੍ਰੋਗਰਾਮ ਅਧੀਨ ਸਫ਼ਾਈ ਸਬੰਧੀ ਕਰਵਾਏ ਗਏ ਮੁਕਾਬਲੇ ‘ਚੋਂ ਪੰਜਾਬ ਵਿਚੋਂ ਕਮਿਊਨਿਟੀ ਹੈਲਥ ਸੈਂਟਰਾਾ ਭਦੌੜ ਨੇ ਤੀਜਾ ਸਥਾਨ ਅਤੇ ਜ਼ਿਲ੍ਹਾ ਬਰਨਾਲਾ ‘ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਇਸ ਸਬੰਧੀ ਐਸ. ਐਮ. ਓ. ਸੁਮਿਤਾ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਹਾਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ: ਬ੍ਰਹਮ ਮਹਿੰਦਰਾ ਤੇ ਸਿਹਤ ਅਧਿਕਾਰੀਆਾ ਵਲੋਂ ਭਦੌੜ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ | ਐਸ. ਐਮ. ਓ. ਨੇ ਦੱਸਿਆ ਕਿ ਕਾਇਆ ਕਲਪ ਪ੍ਰੋਗਰਾਮ ਅਧੀਨ ਜੋ ਸਨਮਾਨ ਕਮਿਊਨਿਟੀ ਹੈਲਥ ਸੈਂਟਰ ਭਦੌੜ ਨੂੰ ਪ੍ਰਾਪਤ ਹੋਇਆ ਹੈ ਇਹ ਐਕਟਿੰਗ ਐਸ. ਐਮ. ਓ. ਡਾ: ਗੁਰਮਿੰਦਰ ਕੌਰ ਔਜਲਾ ਅਤੇ ਹਸਪਤਾਲ ਦੇ ਸਾਰੇ ਮੁਲਾਜ਼ਮਾਾ ਦੇ ਸਹਿਯੋਗ ਸਦਕਾ ਸੰਭਵ ਹੋ ਸਕਿਆ ਹੈ | ਉਨ੍ਹਾਾ ਦੱਸਿਆ ਕਿ ਸਰਕਾਰ ਵਲੋਂ ਹਸਪਤਾਲ ਦੇ ਵਿਕਾਸ ਲਈ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜੋ ਸਮੁੱਚੇ ਸਟਾਫ਼ ਲਈ ਇਕ ਵੱਡੀ ਪ੍ਰਾਪਤੀ ਹੈ |