28 ਦਸੰਬਰ ਦੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ, ਜੇਕਰ ਕੋਈ ਪੱਕਾ ਹੱਲ ਨਾ ਕੀਤਾ ਤਾਂ ਅਣਮਿੱਥੇ ਸਮੇਂ ਲਈ ਕੀਤਾ ਜਾਵੇਗਾ ਸੰਘਰਸ਼
ਭਦੌੜ 27 ਦਸੰਬਰ (ਵਿਕਰਾਂਤ ਬਾਂਸਲ) ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਚੇਤਾਵਨੀ ਦੇ ਬਾਵਜੂਦ ਸਨਅਤੀ ਕਸਬਾ ਪੱਖੋਂ ਕੈਂਚੀਆਾ ਨੇੜੇ ਨੈਸ਼ਨਲ ਹਾਈਵੇ ਨਿਰਮਾਣ ਕਰ ਰਹੀ ਕੰਪਨੀ ਵੀ.ਆਰ.ਸੀ. ਵੱਲੋਂ ਟੋਲ ਪਲਾਜ਼ੇ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ¢ ਜਾਣਕਾਰੀ ਅਨੁਸਾਰ ਪਿਛਲੇ ਦਿਨੀ ਵੱਖ-ਵੱਖ ਅਖ਼ਬਾਰਾਂ ਰਾਹੀਂਾ ਟੋਲ ਪਲਾਜ਼ੇ ਦੀ ਉਸਾਰੀ ਮੁੜ ਸ਼ੁਰੂ ਹੋਣ ਦਾ ਮੁੱਦਾ ਚੁੱਕਿਆ ਗਿਆ ਸੀ, ਜਿਸ ਕਾਰਨ ਆਪ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਟੋਲ ਪਲਾਜ਼ੇ ਤੇ ਪਹੁੰਚ ਕੇ ਉਸਾਰੀ ਦਾ ਕੰਮ ਬੰਦ ਕਰਨ ਲਈ ਕਿਹਾ ਸੀ ਅਤੇ ਨਾ ਕਰਨ ਦੀ ਸੂਰਤ ‘ਚ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਸੀ¢ ਇਸ ਚੇਤਾਵਨੀ ਦੇ ਬਾਵਜੂਦ ਟੋਲ ਪਲਾਜ਼ੇ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ¢ ਜਦ ਕਿ ਪਿਛਲੇ ਮਹੀਨੇ 19 ਨਵੰਬਰ ਨੰੂ ਜ਼ਿਲੇ ਦੇ ਤਿੰਨੇ ਆਪ ਪਾਰਟੀ ਦੇ ਵਿਧਾਇਕਾਾ ਨੇ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਟੋਲ ਪਲਾਜ਼ੇ ਦੀ ਹੋ ਰਹੀ ਗਲਤ ਉਸਾਰੀ ਨੰੂ ਬੰਦ ਕਰਵਾ ਦਿੱਤਾ ਸੀ¢ ਟੋਲ ਪਲਾਜ਼ੇ ਸਬੰਧੀ ਜਦ ਆਪ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਪੱਖੋਂ ਕੈਂਚੀਆਂ ਨੇੜੇ ਬਣ ਰਿਹਾ ਟੋਲ ਪਲਾਜ਼ਾ ਭਦੌੜ-ਸ਼ਹਿਣਾ ਅਤੇ ਆਸ-ਪਾਸ ਦੇ ਲੋਕਾਂ ਨਾਲ ਸਰਾਸਰ ਧੱਕਾ ਹੈ ਅਤੇ ਇਸ ਸਬੰਧੀ ਉਹਨਾਂ ਵੱਲੋਂ ਖ਼ੁਦ ਮੌਕੇ ‘ਤੇ ਜਾ ਕੇ ਡਿਪਟੀ ਕਮਿਸ਼ਨਰ ਬਰਨਾਲਾ ਦੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਗਿਆ ਸੀ, ਜਿਸ ਉਪਰੰਤ 28 ਦਸੰਬਰ ਨੂੰ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਹੈ ਜੇਕਰ ਉਸ ਵਿੱਚ ਕੋਈ ਪੱਕਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਲੋਕਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ¢ ਇਸ ਸਬੰਧੀ ਜ਼ਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸੰਪਰਕ ਕਰਨ ਤੇ ਦੱਸਿਆ ਕਿ ਟੋਲ ਪਲਾਜ਼ੇ ਦੀ ਉਸਾਰੀ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਾ ਨਾਲ 28 ਦਸਬੰਰ ਨੂੰ ਮੀਟਿੰਗ ਹੋ ਰਹੀ ਹੈ, ਜਿਸ ‘ਚ ਜੇਕਰ ਪ੍ਰਸ਼ਾਸਨ ਨੇ ਇਸ ਦਾ ਕੋਈ ਬਦਲਵਾਾ ਹੱਲ ਨਾ ਕੀਤਾ ਤਾਾ ਪਾਰਟੀ ਲੋਕਾਾ ਦੇ ਸਹਿਯੋਗ ਨਾਲ ਟੋਲ ਪਲਾਜ਼ੇ ਤੇ ਤਿੱਖਾ ਸੰਘਰਸ਼ ਅਣਮਿਥੇ ਸਮੇਂ ਲਈ ਕਰੇਗੀ¢ ਉਨ੍ਹਾਾ ਕਿਹਾ ਕਿ ਉਹ ਜੰਗੀ ਪੱਧਰ ਤੇ ਚੱਲ ਰਹੇ ਕੰਮ ਨੰੂ ਤੁਰੰਤ ਬੰਦ ਕਰਵਾਉਣ ਲਈ ਵੀ ਹੁਣੇ ਡਿਪਟੀ ਕਮਿਸ਼ਨਰ ਬਰਨਾਲਾ ਨਾਲ ਗੱਲਬਾਤ ਕਰਨਗੇ¢