ਸ਼ਾਹਕੋਟ 28 ਦਸੰਬਰ (ਪਿ੍ਤਪਾਲ ਸਿੰਘ) ਸੇਂਟ ਮਨੂੰਜ਼ ਕਾਨਵੈਂਟ ਸਕੂਲ ਸ਼ਾਹਕੋਟ ਵਿਖੇ 1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦਾਾ ਦੀ ਯਾਦ ਨੂੰ ਸਮਰਪਿਤ 34ਵਾਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ¢ ਪਿ੍ੰਸੀਪਲ ਕਮਲ ਕਾਾਤ ਐਰੀ ਦੀ ਦੇਖ-ਰੇਖ ਵਿਚ ਹੋਏ ‘ਸੌਰਯ ਗਥਾ’ ਸਮਾਰੋਹ ਵਿਚ ਮੁਖ ਮਹਿਮਾਨ ਵਜੋਂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਾਗਰਸ ਕਮੇਟੀ ਨੇ ਸ਼ਿਰਕਤ ਕੀਤੀ , ਲੈਫ: ਕਰਨਲ ਮਨਮੋਹਨ ਸਿੰਘ ਸਾਬਕਾ ਜਿਲ੍ਹਾਾ ਸੈਨਿਕ ਭਲਾਈ ਅਫ਼ਸਰ ਜਲੰਧਰ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ¢ ਇਸ ਮੌਕੇ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਸੁਲਕਸ਼ਨ ਜਿੰਦਲ, ਸਕੱਤਰ ਗੁਰਮੀਤ ਸਿੰਘ ਬਜਾਜ, ਕੈਸ਼ੀਅਰ ਤਰਸੇਮ ਅਗਰਵਾਲ, ਗੌਰਵ ਅਗਰਵਾਲ ਸੀ ਏ, ਗੌਰਵ ਜਿੰਦਲ, ਉਪ ਪ੍ਰਧਾਨ ਬੈਜਨਾਥ ਅਗਰਵਾਲ, ਪ੍ਰੋ: ਗੁਰਦੇਵ ਸਹਾਏ ਨੇ ਆਏ ਹੋਏ ਮਹਿਮਾਨਾਾ ਨੰੂ ਬੁੱਕੇ ਭੇਟ ਕਰਕੇ ਸਵਾਗਤ ਕੀਤਾ¢ ਇਸ ਮੌਕੇ ਵਿਸ਼ੇਸ਼ ਮਹਿਮਾਨ ਲੈਫ: ਕਰਨਲ ਮਨਮੋਹਨ ਸਿੰਘ ਨੇ ਸ਼ਮਾਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ, ਉਪਰੰਤ ਸਕੂਲ ਦੇ ਵਿਦਿਆਰਥੀਆਾ ਨੇ ਦੇਸ਼ ਭਗਤੀ ਦੇ ਗੀਤ ਗਾਏ ਤੇ ਭਰੂਣ ਹੱਤਿਆ, ਨਸ਼ਿਆਾ ਆਦਿ ਸਮਾਜਿਕ ਬੁਰਾਈਆਾ ਨੂੰ ਖ਼ਤਮ ਕਰਨ ਦਾ ਸੁਨੇਹਾ ਵੀ ਦਿੱਤਾ¢ ਬੱਚਿਆਾ ਵੱਲੋਂ ਪੇਸ਼ ਕੀਤਾ ਗਿਆ ਗਿੱਧਾਾ ਅਤੇ ਭੰਗੜਾ ਖਿੱਚ ਦਾ ਕੇਂਦਰ ਰਹੇ¢ ਇਸ ਮੌਕੇ ਸਕੂਲ ਦੇ ਕੁਆਰਡੀਨੇਟਰ ਜਗਜੀਤ ਕੌਰ ਨੇ ਸਕੂਲ ‘ਚ ਸਾਲ 2018-19 ਤੋਂ ਗਿਆਰ੍ਹਵੀਂ ਜਮਾਤ ਅਰੰਭ ਕਰਨ ਬਾਰੇ ਜਾਣਕਾਰੀ ਵੀ ਦਿੱਤੀ ¢ ਇਸ ਮੌਕੇ ਮੁੱਖ ਮਹਿਮਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਾ ਨੇ ਵੱਖ-ਵੱਖ ਖੇਤਰਾਾ ‘ਚ ਮੱਲਾ ਮਾਰਨ ਵਾਲੇ ਵਿਦਿਆਰਥੀਆਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ, ਉਨਾਾ 2015-16 ਅਤੇ 2016-17 ਸਾਲਾਾ ਦੌਰਾਨ ਪੜ੍ਹਾਈ ‘ਚ ਮੱਲਾ ਮਾਰਨ ਵਾਲੇ 14 ਵਿਦਿਆਰਥੀਆਾ ਅਤੇ ਵਧੀਆ ਨਤੀਜੇ ਦੇਣ ਵਾਲੇ ਸਕੂਲ ਸਟਾਫ਼ ਮੈੰਾਬਰ ਸੋਨੀਆ ਗੋਇਲ, ਮੋਨਿਕਾ ਵਾਧਵਾ, ਸ਼ਾਲੂ ਜੈਨ, ਆਰਤੀ ਅਗਰਵਾਲ, ਅਨਿਲ ਬਨਿਆਲ ਨੂੰ ਨਕਦ ਇਨਾਮ ਭੇਟ ਕਰਕੇ ਸਨਮਾਨਤ ਕੀਤਾ ਗਿਆ¢ ਅੰਤ ਵਿੱਚ ਪਿ੍ੰਸੀਪਲ ਕਮਲ ਕਾਾਤ ਐਰੀ ਨੇ ਆਏ ਹੋਏ ਮਹਿਮਾਨਾਾ ਅਤੇ ਬੱਚਿਆਾ ਦੇ ਮਾਪਿਆ ਦਾ ਧੰਨਵਾਦ ਕੀਤਾ¢ ਇਸ ਮੌਕੇ ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ, ਪਰਮਜੀਤ ਕੌਰ ਬਜਾਜ ਐੱਮਸੀ.,ਸਤੀਸ਼ ਰਿਹਾਨ, ਪਵਨ ਅਗਰਵਾਲ, ਰਾਜ ਕੁਮਾਰ ਰਾਜੂ, ਰੋਮੀ ਗਿੱਲ, ਸੰਦੀਪ ਸਿੰਘ ਖਹਿਰਾ, ਸੁਖਦੀਪ ਸਿੰਘ ਸੋਨੂੰ ਪੀਏ., ਬਿਕਰਮਜੀਤ ਸਿੰਘ ਬਜਾਜ,ਬੌਬੀ ਗਰੋਵਰ, ਬੰਟੀ ਬੱਠਲਾ, ਵਰਿੰਦਰ ਚੌਧਰੀ, ਦੇਵ ਰਾਜ ਸ਼ਰਮਾ ਚੇਅਰਮੈਨ ਨਿਰੋਗ ਯੋਗ ਸੰਸਥਾ,ਸੁਰਿੰਦਰਪਾਲ ਸਿੰਘ ਪ੍ਰਧਾਨ ਵਾਤਾਵਰਣ ਸੰਭਾਲ ਸੁਸਾਇਟੀ, ਅਮਨ ਮਲਹੋਤਰਾ , ਐਡਵੋਕੇਟ ਅਸ਼ੋਕ ਮਿੱਤਲ, ਮਦਨ ਲਾਲ ਅਰੋੜਾ, ਬਲਵਿੰਦਰ ਕੁਮਾਰ ਬਿੱਟੂ, ਆਦਿ ਹਾਜ਼ਰ ਸਨ¢