ਭਿੱਖੀਵਿੰਡ, 29 ਦਸੰਬਰ (ਭੁਪਿੰਦਰ ਸਿੰਘ)-ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਦੇ ਸਰਹੱਦੀ ਪਿੰਡ ਉਦੋਕੇ ਵਿਖੇ ਗਰੀਬ ਤੇ ਬੇਸਹਾਰੇ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਗਏ 70 ਦੇ ਕਰੀਬ ਕੋਠੇ ਬਣਾਉਣ ਦੇ ਕੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਰਿਬਨ ਕੱਟ ਕੇ ਆਪਣੇ ਕਰ ਕਲਮਾਂ ਨਾਲ ਕੀਤੀ ਗਈ| ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਪਿੰਡ ਵਾਸੀਆਂ ਦੇ ਇਕੱਠ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਗਰੀਬ ਤੇ ਬੇਸਹਾਰੇ ਲੋਕਾਂ ਦੀ ਸਹੂਲਤ ਲਈ ਵਚਨਬੱਧ ਹੈ, ਜਿਸ ਤਹਿਤ ਪਿੰਡ ਉਦੋਕੇ ਦੇ ਲੋੜਵੰਦ ਲੋਕਾਂ ਨੰੂ ਕੋਠੇ ਪਾ ਕੇ ਦਿੱਤੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ| ਇਸ ਮੌਕੇ ਯੂਥ ਕਾਂਗਰਸੀ ਆਗੂ ਬਲਰਾਜ ਸਿੰਘ ਬੌਬੀ ਉਦੋਕੇ, ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਸਿਮਰਜੀਤ ਸਿੰਘ ਭੈਣੀ, ਪੀਏ ਕੰਵਲ ਭੁੱਲਰ, ਅਮਰਜੀਤ ਸਿੰਘ ਬਿੱਟੂ, ਪੀਏ ਸਾਹਿਬ ਗਿੱਲ, ਨਿਰਵੈਰ ਸਿੰਘ ਸਾਬਕਾ ਸਰਪੰਚ, ਬਖਸੀਸ ਸਿੰਘ, ਤਰਲੋਚਨ ਸਿੰਘ, ਨਿਰਮੋਲਕ ਸਿੰਘ, ਗੁਰਵੰਤ ਸਿੰਘ, ਸਾਰਜ ਸਿੰਘ ਦਾਸੂਵਾਲ, ਸੂਰਜਉਦੇ ਸਿੰਘ ਨਾਰਲੀ, ਪੰਚਾਇਤ ਸੈਕਟਰੀ ਗੁਰਸੇਵਕ ਸਿੰਘ ਸਮਰਾ ਆਦਿ ਹਾਜਰ ਸਨ|