ਭਿੱਖੀਵਿੰਡ 30 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਬੇਸ਼ੱਕ ਪੰਜਾਬ ਸਰਕਾਰ ਦੇ
ਦਿਸ਼ਾ-ਨਿਰਦੇਸ਼ ‘ਤੇ ਪਿਛਲੇ ਮਹੀਨੇ ਦੌਰਾਨ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ
ਪ੍ਰਦੀਪ ਕੁਮਾਰ ਸੱਭਰਵਾਲ ਵੱਲੋਂ ਹਲਕਾ ਪੱਟੀ ਅਧੀਨ ਆਉਦੇ ਪਿੰਡ ਦੁਬਲੀ ਵਿਖੇ 15 ਏਕੜ
ਵਿਚ ਬਣੀ ਗਊਸ਼ਾਲਾ ਨੂੰ ਚਾਲੂ ਕਰਕੇ ਸੜਕਾਂ ‘ਤੇ ਘੰੁਮਦੀਆਂ ਬੇਜੁਬਾਨੀਆਂ ਗਊਆਂ ਵਾਸਤੇ
ਖਾਸ ਪ੍ਰਬੰਧ ਕਰ ਦਿੱਤਾ, ਪਰ ਭਿੱਖੀਵਿੰਡ ਬਾਜਾਰ ਤੇ ਆਸ-ਪਾਸ ਦੇ ਪਿੰਡਾਂ ਵਿਚ ਅਵਾਰਾ
ਘੰੁਮਦੀਆਂ ਗਊਆਂ ਨੂੰ ਕਿਸੇ ਸਮੇਂ ਵੀ ਵੇਖਿਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਡਿਪਟੀ
ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਅਨੁਸਾਰ ਅਵਾਰਾ ਗਊਆਂ ਨੂੰ ਫੜ ਕੇ ਦੁਬਲੀ ਗਊਸ਼ਾਲਾ
ਵਿਚ ਲਿਆਉਣ ਲਈ ਟੀਮਾਂ ਬਣਾਈਆਂ ਗਈਆਂ ਹਨ, ਪਰ ਇਹ ਟੀਮਾਂ ਕਿਥੇ ਕੰਮ ਕਰ ਰਹੀਆਂ ਤੇ ਕੀ
ਸਾਰਥਿਕ ਸਿੱਟੇ ਪ੍ਰਸ਼ਾਸ਼ਣ ਨੂੰ ਵਿਖਾ ਰਹੀਆਂ ਹਨ। ਵਰਣਨਯੋਗ ਹੈ ਕਿ ਬੇਜੁਬਾਨੀਆਂ ਗਊਆਂ
ਨੂੰ ਆਪਣੇ ਭੋਜਨ ਦੀ ਪ੍ਰਾਪਤੀ ਲਈ ਕਿਸਾਨਾਂ ਦੀਆਂ ਡਾਂਗਾ-ਲਾਟੀਆਂ ਦਾ ਸ਼ਿਕਾਰ ਹੋਣਾ ਪੈ
ਰਿਹਾ ਹੈ, ਉਥੇ ਭਿੱਖੀਵਿੰਡ ਵਿਖੇ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਆਵਾਰਾ ਗਊਆਂ ਨੂੰ
ਬਾਜਾਰ ਵਿਚ ਦੁਕਾਨਦਾਰ ਵੱਲੋਂ ਸੁੱਟੇ ਗਏ ਕੂੜੇ-ਕਰਕਟ ਨੂੰ ਖਾਣ ਲਈ ਮਜਬੂਰ ਹੋਣਾ ਪੈ
ਰਿਹਾ ਹੈ।
ਅਵਾਰਾ ਪਸ਼ੂਆਂ ਨੂੰ ਫੜਣ ਲਈ ਹਲਕਾ ਖੇਮਕਰਨ ਵਿਚ ਟੀਮਾਂ ਭੇਜੇ ਪ੍ਰਸ਼ਾਸ਼ਣ – ਜਗੀਰਦਾਰ ਮਾੜੀਮੇਘਾ
ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ ਨੇ ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦਾ
ਵਿਸ਼ੇਸ਼ ਧਿਆਨ ਸੜਕਾਂ ‘ਤੇ ਘੰੁਮਦੇ ਅਵਾਰਾ ਪਸ਼ੂਆਂ ਵੱਲ ਦਿਵਾਉਦਿਆਂ ਕਿਹਾ ਕਿ ਇਹ ਅਵਾਰਾ
ਪਸ਼ੂ ਜਿਥੇ ਕਿਸਾਨਾਂ ਦੀਆਂ ਫਸਲਾ ਦਾ ਨੁਕਸਾਨ ਕਰ ਰਹੇ ਹਨ, ਉਥੇ ਸੜਕੀ ਹਾਦਸ਼ਿਆਂ ਨੂੰ
ਬੜ੍ਹਾਵਾ ਦੇ ਕੇ ਮਨੁੱਖੀ ਜਾਨਾਂ ਨੂੰ ਖਤਰੇ ਵਿਚ ਪਾ ਰਹੇ ਹਨ, ਜੋ ਚਿੰਤਾਂ ਦਾ ਵਿਸ਼ਾ
ਹੈ। ਉਹਨਾਂ ਨੇ ਆਖਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਵਾਰਾ ਪਸ਼ੂਆਂ ਨੂੰ ਫੜਣ ਲਈ
ਬਣਾਈਆਂ ਗਈਆਂ ਟੀਮਾਂ ਨੂੰ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਭੇਜਿਆ ਜਾਵੇ ਤਾਂ ਜੋ
ਸੜਕਾਂ ‘ਤੇ ਘੰੁਮਦੇ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿਚ ਬੰਦ ਕੀਤਾ ਜਾ ਸਕੇ।
ਫੋਟੋ ਕੈਪਸ਼ਨ :- ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਕੂੜੇ ਵਿਚੋਂ ਭੋਜਨ ਤਲਾਸ਼ ਕਰਦੀਆਂ
ਅਵਾਰਾ ਗਊਆਂ। ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ।