Breaking News

ਸਰਕਾਰੀ ਥਰਮਲ ਬੰਦ ਕਰਨ ਦੇ ਵਿਰੋਧ ਵਿੱਚ ਕੈਪਟਨ ਸਰਕਾਰ ਦੀ ਅਰਥੀ ਸਾੜੀ|

ਗੁਰਜੰਟ ਸ਼ੀਂਹ ,ਸਰਦੂਲਗੜ੍ਹ 30 ਦਸੰਬਰ :- ਬਠਿੰਡਾ ਥਰਮਲ ਪਲਾਟ ਨੰੂ ਸਮੁੱਚੇ ਤੌਰ ਤੇ ਅਤੇ ਰੋਪੜ ਥਰਮਲ ਦੇ ਦੋ ਯੂੀਨਟ ਪੱਕੇ ਤੌਰ ਤੇ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦੇ ਵਿਰੋਧ ਵਿੱਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੀ ਸਟੇਟ ਕਮੇਟੀ ਦੇ ਸੱਦੇ ਉਪੱਰ ਪਾਰਟੀ ਦੀ ਸਥਾਨਕ ਇਕਾਈ ਵੱਲੋਂ ਰੋੜਕੀ ਚੌਕ ਵਿੱਚ ਕੈਪਟਨ ਸਰਕਾਰ ਦੀ ਅਰਥੀ ਸਾੜੀ ਗਈ| ਇਸ ਮੌਕੇ ਇਕੱਠੇ ਹੋਏ ਲੋਕਾਂ ਨੰੂ ਸੰਬੋਧਨ ਕਰਦੇ ਹੋਏ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਪਾ੍ਈਵੇਟ ਥਰਮਲਾਂ ਅਤੇ ਸੋਲਰ ਪਲਾਟਾਂ ਦੀ ਮਹਿੰਗੀ ਬਿਜਲੀ ਖਰੀਦ ਕਰਕੇ ਉਹਨਾਂ ਨੰੂ ਆਰਥਿਕ ਲਾਭ ਪਹੁੰਚਾਉਣ ਲਈ ਇਹ ਲੋਕ ਵਿਰੋਧੀ ਫੈਸਲਾ ਲਿਆ ਗਿਆ ਹੈ| ਪੰਜਾਬ ਦੇ ਵਿੱਚ ਮੰਤਰੀ ਮਨਪੀ੍ਤ ਸਿੰਘ ਬਾਦਲ ਵੱਲੋਂ ਇਸ ਫੈਸਲੇ ਨੰੂ ਜਾਇਜ ਠਹਿਰਾਉਣ ਲਈ ਝੂਠ ਦਾ ਸਹਾਰਾ ਲਿਆ ਜਾ ਰਿਹਾ ਹੈ ਕਿ ਇਹਨਾਂ ਥਰਮਲਾਂ ਦੀ ਬਿਜਲੀ ਮਹਿੰਗੀ ਪੈਂਦੀ ਹੈ ਦਾ ਬਹਾਨਾ ਬਣਾਇਆ ਜਾ ਰਿਹਾ ਹੈ| ਜਦੋਂ ਕਿ ਪੂਰੇ ਲੋਡ ਤੇ ਚਲਾਉਣ ਤੇ ਬਠਿੰਡਾ ਥਰਮਲ, ਸਾਢੇ ਚਾਰ ਰੁਪਏ ਪ੍ਤੀ ਯੂਨਿਟ ਪੈਦਾ ਕਰਦਾ ਹੈ| ਦੂਜੇ ਪਾਸੇ ਪਾ੍ਈਵੇਟ ਸੋਲਰਾਂ ਤੋਂ ਬਿਜਲੀ 18 ਰੁਪਏ 72 ਪੈਸੇ ਪ੍ਤੀ ਯੂਨਿਟ ਖਰੀਦੀ ਜਾ ਰਹੀ ਹੈ| ਇਸ ਫੈਸਲੇ ਨਾਲ ਜਿੱਥੇ ਲੋਕਾਂ ਨੰੂ ਮਹਿੰਗੀ ਬਿਜਲੀ ਮਿਲਣੀ ਹੈ| ਉੱਥੇ ਥਰਮਲਾਂ ਵਿੱਚ ਕੰਮ ਕਰਦੇ ਕਾਮਿਆਂ ਦੇ ਰੁਜਗਾਰ ਨੰੂ ਭਾਰੀ ਸੱਟ ਵੱਜਣੀ ਹੈ| ਪਿਛਲੀ ਬਾਦਲ ਸਰਕਾਰ ਵੱਲੋਂ ਬਿਜਲੀ ਦੇ ਪਬਲਿਕ ਅਦਾਰਿਆਂ ਨੰੂ ਖਤਮ ਕਰਨ, ਥਰਮਲ ਬੀਠੰਡਾ 2200 ਏਕੜ ਜਮੀਨ ਅਤੇ ਰਿਹਾਇਸੀ ਕਾਲੋਨੀਆਂ ਨੰੂ ਵੇਚਣ ਵਰਗੇ ਫੈਸਲਿਆਂ ਉਪੱਰ ਕੈਪਟਨ ਸਰਕਾਰ ਮੋਹਰ ਲਾ ਕੇ ਉਹਨਾਂ ਹੀ ਨੀਤੀਆਂ ਦੀ ਝੰਡਾ ਬਰਦਾਰ ਬਣ ਗਈ ਹੈ| ਹਰ ਘਰ ਵਿੱਚ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਕੇ ਸਤ੍ਹਾ ਵਿੱਚ ਆਈ ਕਾਂਗਰਸ ਦੀ ਇਹ ਸਰਕਾਰ ਰੁਜਗਾਰ ਉਪੱਰ ਲੱਗੇ ਲੋਕਾਂ ਤੋਂ ਰੁਜਗਾਰ ਖੋਹਣ ਦੇ ਰਾਹ ਤੁਰ ਪਈ ਹੈ| ਇਸ ਮੌਕੇ ਥਰਮਲ ਕਾਮਿਆਂ ਵੱਲੋਂ ਲੜੇ ਜਾ ਰਹੇ ਘੋਲ ਨੰੂ ਪੁਰਜੋਰ ਸਮੱਰਥਨ ਦੇਣ ਦਾ ਐਲਾਨ ਕੀਤਾ ਗਿਆ| ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਤਹਿਸੀਲ ਕਮੇਟੀ ਦੇ ਆਗੂ ਗੁਰਦੇਵ ਸਿੰਘ ਲੋਹਗੜ੍ਹ ਨੌਜਵਾਨ ਆਗੂ ਬੰਸੀ ਲਾਲ, ਮਨਪੀ੍ਤ ਸਿੰਘ, ਪੰਜਾਬ ਨਿਰਮਾਣ ਯੂਨੀਅਨ ਦੇ ਸਾਥੀ ਦਰਸਨ ਸਿੰਘ, ਗਨੇਸ਼ ਕੁਮਾਰ ਰਾਮੂ, ਜੋਗਿੰਦਰ ਪਾਲ, ਤਾਰਾ ਸਿੰਘ, ਦਿਹਾਤੀ ਮਜਦੂਰ ਸਭਾ ਦੇ ਸੁਖਦੇਵ ਸਿੰਘ, ਕਸਮੀਰ ਸਿੰਘ, ਕੇਵਲ ਸਿੰਘ, ਆਦਿ ਹਾਜਿਰ ਸਨ|

Leave a Reply

Your email address will not be published. Required fields are marked *

This site uses Akismet to reduce spam. Learn how your comment data is processed.