ਮਾਨਸਾ{ਜੋਨੀ ਜਿੰਦਲ } ਅਗਰਵਾਲ ਸਭਾ ਮਾਨਸਾ ਦੀ ਇਕ ਮੀਟਿੰਗ ਪ੍ਧਾਨ ਪ੍ਸ਼ੋਤਮ ਬਾਂਸਲ ਦੀ ਪ੍ਧਾਨਗੀ ਹੇਠ ਕੀਤੀ ਗਈ |ਜਿਸ ਵਿਚ ਕਾਂਗਰਸ ਸਰਕਾਰ ਵੱਲੋ ਪਿਛਲੇ ਦਸ ਸਾਲ ਤੋ ਚਲ ਰਹੀ ਅਗਰਵਾਲ ਸਮਾਜ ਦੇ ਬਾਨੀ ਮਹਾਰਾਜਾ ਅਗਰਸੈਨ ਜੈਅੰਤੀ ਦੀ ਛੁੱਟੀ ਕੈਸਲ ਕਰਨ ਦਾ ਵਿਰੋਧ ਕੀਤਾ ਗਿਆ | ਜਰਨਲ ਸਕੱਤਰ ਸੰਜੀਵ ਪਿੰਕਾ ਨੇ ਇਸ ਮੋਕੇ ਬੋਲਦਿਆ ਕਿਹਾ ਕਿ ਅਗਰਵਾਲ ਸਮਾਜ ਦਾ ਇਕ ਅਹਿਮ ਯੋਗਦਾਨ ਹੈ ਅਤੇ ਮਹਾਰਾਜਾ ਅਗਰਸੈਨ ਜੀ ਨੇ ਸਮਾਜ ਦੀ ਭਲਾਈ ਲਈ ਅਹਿਮ ਕਾਰਜ ਕੀਤੇ ਹਨ ਅਕਾਲੀ ਸਰਕਾਰ ਵੱਲੋ ਕੀਤੀ ਗਈ ਛੁੱਟੀ ਨੂੰ ਰੱਦ ਕਰਨਾ ਬਹੁਤ ਹੀ ਮੰਦ ਭਾਗੀ ਗੱਲ ਹੇੈ | ਅਗਰਵਾਲ ਸਭਾ ਮਾਨਸਾ ਇਸਦਾ ਤਿੱਖੇ ਸ਼ਬਦਾ ਵਿੱਚ ਵਿਰੋਧ ਕਰਦੀ ਹੈ
ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਧਾਨ ਅਸ਼ੋਕ ਗਰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਵਿੱਚ ਮਹਾਰਾਜਾ ਅਗਰਸੈਨ ਸਥਾਪਿਤ ਕਰਕੇ ਜੋ ਮਾਣ ਅਗਰਵਾਲ ਨੂੰ ਬਖਸ਼ਿਆ ਸੀ ਅੱਜ ਉਸ ਮਹਾਨ ਸਖਸੀਅਤ ਦੇ ਜਨਮ ਦਿਨ ਦੀ ਛੁੱਟੀ ਕੈਸਲ ਕਰਕੇ ਦਿਲਾ ਨੂੰ ਠੇਸ ਪਹੁੰਚਾਈ ਹੈ | ਜੇਕਰ ਛੁੱਟੀ ਕੈਸਲ ਕਰਨ ਦਾ ਫੈਸਲਾ ਰੱਦ ਨਾ ਕੀਤਾ ਗਿਆ ਤਾ ਹੋਰ ਤਿੱਖਾ ਸੰਘਰਸ ਕੀਤਾ ਜਾਵੇਗਾ | ਗੋਲਡੀ ਜੈਨ ਨੇ ਕਿਹਾ ਕਿ 7 ਤਾਰੀਖ ਨੂੰ ਮਹਾਰਾਜਾ ਅਮਰਿੰਦਰ ਸਿੰਘ ਦੀ ਮਾਨਸਾ ਫੇਰੀ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ |ਇਸ ਮੋਕੇ ਤੀਰਥ ਸਿੰਘ ਮਿੱਤਲ , ਰਮੇਸ ਜਿੰਦਲ , ਰੁੁਲਦੂ ਰਾਮ ਬਾਂਸਲ , ਆਰ.ਸੀ ਗੋਇਲ ,,ਪਰਵੀਨ ਟੋਨੀ , ,ਗੋਲਡੀ ਜੈਨ ,ਕਿ੍ਸ਼ਨ ਫੱਤਾ ਸਮੇਤ ਮੈਬਰ ਹਾਜਰ ਸਨ|