ਮਾਲੇਰਕੋਟਲਾ, 31 ਦਸੰਬਰ () ਸਮਾਜ ਸੇਵਾ ਐਂਡ ਸਪੋਰਟਸ ਕਲੱਬ ਸੇਹਕੇ ਵੱਲੋਂ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਦੀ ਯਾਦ ਵਿਚ ਕਲੱਬ ਪ੍ਧਾਨ ਬਰਿੰਦਰਪਾਲ ਸਿੰਘ ਸਿੱਧੂ (ਬੂਟਾ ਸੇਹਕੇ) ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ| ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪੁੱਜੇ ਐਸ.ਪੀ. ਮਾਲੇਰਕੋਟਲਾ ਸ਼ੀ੍ ਰਾਜ ਕੁਮਾਰ ਜਲਹੋਤਰਾ ਨੇ ਕੀਤਾ| ਜਿੰਨ੍ਹਾਂ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਖੂਨਦਾਨ ਨੰੂ ਮਹਾਂਦਾਨ ਦੱਸਦਿਆਂ ਕਿਹਾ ਕਿ ਦੁਨੀਆਂ ਅੰਦਰ ਅੱਜ ਤੱਕ ਖੂਨ ਦਾ ਕੋਈ ਬਦਲ ਪੈਦਾ ਨਹੀਂ ਹੋਇਆ| ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੰੂ ਖੁਨਦਾਨ ਕਰਨ ਲਈ ਪੇ੍ਰਦਿਆਂ ਕਿਹਾ ਕਿ ਤੁਹਾਡੇ ਵੱਲੋਂ ਦਿੱਤੇ ਗਏ ਖੂਨ ਨਾਲ ਕਿਸੇ ਵਿਆਕਤੀ ਨੰੂ ਨਵੀਂ ਜਿੰਦਗੀ ਮਿਲ ਸਕਦੀ ਹੈ| ਉਨ੍ਹਾਂ ਕਲੱਬ ਪ੍ਬੰਧਕਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਨੌਜਵਾਨਾਂ ਨੰੂ ਵੀ ਸਮਾਜ ਸੇਵਾ ਦੇ ਕੰਮਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ| ਵਿਸ਼ੇਸ ਸਹਿਯੋਗੀ ਸਾਬਕਾ ਸਰਪੰਚ ਸਤਿੰਦਰ ਸਿੰਘ ਸੇਹਕੇ ਨੇ ਨਸ਼ਿਆਂ ‘ਚ ਗਰਕ ਹੋ ਰਹੀ ਸੂਬੇ ਦੀ ਜਵਾਨੀ ‘ਤੇ ਚਿੰਤਾਂ ਪ੍ਗਟ ਕਰਦਿਆਂ ਕਿਹਾ ਕਿ ਅਜਿਹੇ ਮੌਕੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਖੂਨਦਾਨ ਕੈਂਪ ਲਗਾਉਣਾ ਇੱਕ ਸ਼ਲਾਘਾਯੋਗ ਉਦਮ ਹੈ| ਉਨ੍ਹਾਂ ਆਪਣੇ ਵੱਲੋਂ ਕਲੱਬ ਨੰੂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਹੋਰਨਾਂ ਪਿੰਡਾਂ ਦੇ ਨੌਜਵਾਨ ਵੀ ਅਜਿਹੇ ਕੈਂਪ ਲਗਾ ਕੇ ਸਮਾਜ ਸੇਵਾ ‘ਚ ਆਪਣਾ ਬਣਦਾ ਯੋਗਦਾਨ ਪਾਉਣ| ਕਲੱਬ ਦੇ ਪ੍ਧਾਨ ਬਰਿੰਦਰਪਾਲ ਸਿੰਘ ਸਿੱਧੂ ਨੇ ਪਿੰਡ ‘ਚ ਹਰੇਕ ਲੋੜਵੰਦ ਦੀ ਸਹਾਇਤਾ ਕਰਨ ਦਾ ਪ੍ਣ ਕਰਦਿਆਂ ਕਿਹਾ ਕਿ ਕਲੱਬ ਅਜਿਹੇ ਕੈਂਪਾ ਦੇ ਨਾਲ-ਨਾਲ ਕੁਰਾਹੇ ਪੈਂਦੀ ਜਾ ਰਹੀ ਸੂਬੇ ਦੀ ਜਵਾਨੀ ਨੰੂ ਬਚਾਉਣ ਲਈ ਵੀ ਹਰ ਸਭੰਵ ਉਪਰਾਲਾ ਕਰੇਗਾ| ਇਸ ਕੈਂਪ ਦੌਰਾਨ ਡਾ.ਅਖੱਤਰ ਦੀ ਅਗਵਾਈ ਹੇਠ ਆਈ ਬਲੱਡ ਬੈਂਕ ਮਾਲੇਰਕੋਟਲਾ ਦੀ ਟੀਮ ਨੇ 50 ਯੂਨਿਟ ਖੂਨ ਇਕੱਤਰ ਕੀਤਾ| ਕਲੱਬ ਨੇ ਜਿਥੇ ਖੂਨਦਾਨੀਆਂ ਨੰੂ ਫਲ ਤੇ ਦੁੱਧ ਮੁਹੱਈਆ ਕੀਤਾ ਉਥੇ ਜਸਵਿੰਦਰ ਸਿੰਘ ਧੀਮਾਨ ਅਤੇ ਜਸਵੀਰ ਸਿੰਘ ਬਨਭੋਰਾ ਨੇ ਡਾਕਟਰਾਂ ਦੀ ਟੀਮ ਅਤੇ ਖੁਨਦਾਨੀਆਂ ਨੰੂ ਸਨਮਾਨਿਤ ਕੀਤਾ| ਇਸ ਮੋਕੇ ਹੋਰਨਾਂ ਤੋਂ ਇਲਾਵਾ ਸਤਿੰਦਰ ਸਿੰਘ ਸੇਹਕੇ, ਜਗਮੇਲ ਸਿੰਘ ਜਿੱਤਵਾਲ, ਜਗਰੂਪ ਸਿੰਘ ਬਿੱਟੂ, ਡਾ.ਦਲਜੀਤ ਸਿੰਘ ਨਾਰੀਕੇ, ਕਰਮਜੀਤ ਸਿੰਘ ਸੇਹਕੇ, ਮਹੰਤ ਜਗਜੀਤ ਦਾਸ, ਸੁਭਾਸ਼ ਕੁਮਾਰ ਪ੍ਧਾਨ ਸ਼ਰਾਫਾ ਬਜ਼ਾਰ ਮਾਲੇਰਕੋਟਲਾ, ਮਨਪੀ੍ਤ ਸਿੰਘ ਬਾਵਾ, ਹਰਮਨ ਧਾਲੀਵਾਲ, ਗਰਚਰਨ ਸਿੰਘ ਲਸੋਈ, ਅਮਰੀਕ ਸਿੰਘ ਨਾਰੀਕੇ, ਹਰਪੀ੍ਤ ਸਿੰਘ ਬਾਵਾ, ਬਲਜੀਤ ਸਿੰਘ, ਲਵਦੀਪ ਸਿੰਘ, ਫਰਹਾਨ ਮਾਲੇਰਕੋਟਲਾ ਅਤੇ ਸੰਦੀਪ ਸਿੰਘ ਆਦਿ ਨੇ ਕੈਂਪ ਦੀ ਸਫਲਤਾ ਲਈ ਅਹਿਮ ਭੂਮਿਕਾ ਨਿਭਾਈ|