Breaking News

ਕਵੀ ਅਤੇ ਸਾਹਿਤਕਾਰ ਮੁਲਕ ਅਤੇ ਕੌਮ ਨੰੂ ਜਾਗਰੂਕ ਰੱਖਦੇ ਹਨ : ਮਨਜ਼ੂਰ ਹਸਨ

ਮਾਲੇਰਕੋਟਲਾ, 31 ਦਸੰਬਰ () ਸਾਹਿਤਕਾਰ, ਕਵੀ ਅਤੇ ਗੀਤਕਾਰ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ‘ਚ ਵੱਡੀ ਭੂਮਿਕਾ ਨਿਭਾ ਸਕਦੇ ਹਨ, ਅੱਜ ਜ਼ਰੂਰੀ ਹੈ ਕਿ ਗਾਇਕੀ ਨੰੂ ਸਕਾਰਾਤਮਕ ਜਿਹੇ ਸੀਮਤ ਵਿਸ਼ਿਆਂ ਤੋਂ ਬਾਹਰ ਲਿਆਕੇ ਸਹੀ ਸੇਧ ਦਿੱਤੀ ਜਾਵੇ| ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਅਦਾਰਾ ਅਦਬ-ਏ-ਇਸਲਾਮੀ ਹਿੰਦ ਮਾਲੇਰਕੋਟਲਾ ਵੱਲੋਂ ਆਯੋਜਿਤ ਇੱਕ ਕਵੀ ਸੰਮੇਲਨ ਦੋਰਾਨ ਪ੍ਧਾਨਗੀ ਮੰਡਲ ਵਿੱਚ ਸ਼ਾਮਲ ਪੰਜਾਬ ਉਰਦੂ ਅਕਾਦਮੀ ਦੇ ਸਾਬਕਾ ਸਕੱਤਰ ਡਾ.ਮਨਜ਼ੂਰ ਹਸਨ, ਉੱਘੇ ਕਵੀ ਹਰਜੀਤ ਸੋਹੀ ਅਤੇ ਤਾਜ ਮੁਹੰਮਦ ਰਾਣਾ ਨੇ ਸਾਂਝੇ ਤੌਰ ਤੇ ਕੀਤਾ| ਇਸ ਮੌਕੇ ਅਦਾਰੇ ਦੇ ਸਹਿ ਸੰਚਾਲਕ ਅਤੇ ਪ੍ਸਿੱਧ ਸਾਹਿਤਕਾਰ ਸਾਜਿਦ ਇਸਹਾਕ ਵੱਲੋਂ ਸੰਚਾਲਕ ਕਰਤਾ ਨਾਅਤ ਸੰਗ੍ਹਿ “ਗੁਲਦਸਤਾ-ਏ-ਨਾਅਤ” ਦੀ ਘੁੰਡ ਚੁਕਾਈ ਵੀ ਕੀਤੀ ਗਈ| ਕਵੀ ਸੰਮੇਲਨ ਵਿੱਚ ਪੁੱਜੇ ਕਵੀਆਂ ਨੇ ਅਪਣੀਆਂ ਰਚਨਾਵਾ ਪੇਸ਼ ਕੀਤੀਆਂ| ਪੋ੍ਗਰਾਮ ਦਾ ਆਰੰਭ ਸਟੇਜ ਸਕੱਤਰ ਸਾਜਿਦ ਇਸਹਾਕ ਨੇ ਰੱਬੀ ਬਾਣੀ ਕੁਰਆਨ-ਏ-ਪਾਕ ਦੀ ਤਿਲਾਵਤ ਨਾਲ ਕੀਤਾ| ਅਦਾਰੇ ਦੇ ਮੈਂਬਰ ਮੁਹੰਮਦ ਅਰਸ਼ਦ ਸ਼ਰੀਫ ਨੇ ਹਮਦ ਸੁਣਾਈ| ਅਪਣੀਆਂ ਰਚਨਾਵਾਂ ਸੁਣਾਉਣ ਵਾਲੇ ਕਵੀਆਂ ‘ਚ ਹਰਜੀਤ ਸੋਹੀ, ਅਸ਼ੋਕ ਦੀਪਕ, ਡਾ.ਅਯੂਬ ਖਾਂ, ਡਾ.ਅਨਵਾਰ ਅਹਿਮਦ ਅਨਸਾਰੀ, ਮਹਿੰਦਰ ਦੀਪ, ਅੱਬਾਸ ਧਾਲੀਵਾਲ, ਅਹਿਸਾਨ ਹਬੀਬ, ਇਬਰਾਹੀਮ ਰਾਹੀ, ਸਾਜਿਦ ਇਸਹਾਕ ਨੇ ਅਪਣਾ ਅਪਣਾ ਕਲਾਮ ਪੇਸ਼ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਜਮਾਅਤ-ਏ-ਇਸਲਾਮੀ ਹਿੰਦ ਪੰਜਾਬ ਦੇ ਪ੍ਧਾਨ ਅਬਦੁਸ ਸ਼ਕੂਰ, ਮੁਹੰਮਦ ਅਦਰੀਸ, ਸ਼ਫੀਕ ਖਾਂ, ਮੁਹੰਮਦ ਇਰਸ਼ਾਦ, ਅਬਦੁਲ ਹਫੀਜ, ਡਾ.ਇਰਸ਼ਾਦ, ਸ਼ਫੀਕ ਅਹਿਮਦ, ਤੇਜਾ ਖਾਂ, ਸ਼ੋਕਤ ਅਲੀ ਖਾਂ, ਮੁਹੰਮਦ ਅਖਤਰ ਅਤੇ ਬਸ਼ੀਰ ਰਾਣਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ|

Leave a Reply

Your email address will not be published. Required fields are marked *

This site uses Akismet to reduce spam. Learn how your comment data is processed.