ਮਾਲੇਰਕੋਟਲਾ, 31 ਦਸੰਬਰ () ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਸਾਲ 2018 ਦੌਰਾਨ ਕੀਤੀਆਂ ਜਾਣ ਵਾਲੀਆਂ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ| ਜਿਸ ਵਿੱਚ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਈਦ-ਉਲ-ਅਜਹਾ ਦੀ ਛੁੱਟੀ ਨੰੂ ਗਜਟਿਡ ਛੁੱਟੀਆਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਜੋ ਕਿ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੰੂ ਠੇਸ ਪਹੁੰਚਾਉਣ ਦੀ ਇੱਕ ਕੋਸ਼ਿਸ਼ ਹੈ| ਇਨ੍ਹਾਂ ਵਿਚਾਰਾਂ ਦਾ ਪ੍ਗਟਾਵਾ ਕਰਦੇ ਹੋਏ ਪ੍ਬੰਧਕ ਕਮੇਟੀ ਈਦਗਾਹ ਮਾਲੇਰਕੋਟਲਾ ਦੇ ਪ੍ਧਾਨ ਸ਼ੀ੍ ਮੁਹੰਮਦ ਨਾਸਰ ਨੇ ਕਿਹਾ ਕਿ ਈਦ ਉਲ ਅਜਹਾ ਦੀ ਛੁੱਟੀ ਘੱਟ ਗਿਣਤੀ ਮੁਸਲਿਮ ਭਾਈਚਾਰੇ ਨਾਲ ਸਬੰਧਿਤ ਬਹੁਤ ਹੀ ਮਹੱਤਵਪੂਰਨ ਛੁੱਟੀ ਹੈ ਜੋ ਕਿ ਕੇਂਦਰ ਸਰਕਾਰ ਵੱਲੋਂ ਕੀਤੀਆਂ ਜਾਣ ਵਾਲੀਆਂ ਛੁੱਟੀਆਂ ਵਿੱਚ ਸ਼ਾਮਲ ਹੈ| ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਦੇ ਕਹਿਣ ਤੇ ਪੰਜਾਬ ਸਰਕਾਰ ਨੇ ਸਿੱਖ ਧਰਮ ਨਾਲ ਰੱਦ ਕੀਤੀਆਂ ਛੁੱਟੀਆਂ ਤੇ ਨਜਰਸਾਨੀ ਕੀਤੀ ਹੈ ਅਤੇ ਤਿੰਨ ਛੁੱਟੀਆਂ ਬਾਹਲ ਕਰ ਦਿੱਤੀਆਂ ਗਈਆਂ ਹਨ| ਉਸੇ ਤਰਜ ਤੇ ਈਦ-ਉਲ-ਅਜਹਾ ਦੀ ਛੁੱਟੀ ਨੰੂ ਵੀ ਗਜਟਿਡ ਛੁੱਟੀਆਂ ਦੀ ਲਿਸਟ ਵਿੱਚ ਦੁਬਾਰਾ ਸ਼ਾਮਿਲ ਕੀਤਾ ਜਾਵੇ ਤਾਂ ਕਿ ਮੁਸਲਮਾਨ ਭਾਈਚਾਰੇ ਦੀਆਂ ਭਾਵਨਾਵਾਂ ਸ਼ਾਂਤ ਹੋ ਸਕਣ| ਸ਼ੀ੍ ਨਾਸਰ ਨੇ ਜੋਰ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਇਸ ਸਬੰਧ ‘ਚ ਜਲਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ|