ਭਿੱਖੀਵਿੰਡ 1 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਨਗਰ ਪੰਚਾਇਤ ਭਿੱਖੀਵਿੰਡ ਦੇ ਪੁਰਾਣੇ
ਮੁਲਾਜਮਾਂ ਵੱਲੋਂ ਆਪਣੀ ਨੌਕਰੀ ਦੀ ਬਹਾਲੀ ਲਈ ਸੇਵਕ ਯੂਨੀਅਨ ਦੇ ਸੂਬਾ ਪ੍ਰਧਾਨ
ਕੁਲਦੀਪ ਕੁਮਾਰ ਤੇ ਵਾਈਸ ਪ੍ਰਧਾਨ ਰਾਮੇਸ਼ ਕੁਮਾਰ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ ਹੇਠ ਨਗਰ
ਪੰਚਾਇਤ ਦਫਤਰ ਭਿੱਖੀਵਿੰਡ ਅੱਗੇ ਪੁਰਾਣੇ ਮੁਲਾਜਮਾਂ ਵੱਲੋਂ ਧਰਨਾ ਦਿੱਤਾ ਗਿਆ। ਧਰਨੇ
ਨੂੰ ਸੰਬੋਧਨ ਕਰਦਿਆਂ ਸਫਾਈ ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ, ਉਪ ਪ੍ਰਧਾਨ
ਅਵਤਾਰ ਸਿੰਘ ਨੇ ਆਖਿਆ ਕਿ ਵੱਖ-ਵੱਖ ਸ਼ੰਘਰਸ਼ਸੀਲ ਜਥੇਬੰਦੀਆਂ, ਮੁਲਾਜਮ ਆਗੂਆਂ ਤੇ
ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਪੁਰਾਣੇ ਮੁਲਾਜਮਾਂ ਵੱਲੋਂ ਕਮੇਟੀ ਦਫਤਰ ਭਿੱਖੀਵਿੰਡ
ਅੱਗੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਜੋ ਮੁਲਾਜਮਾਂ ਦੀਆਂ ਮੰਗਾਂ ਮੰਨਣ ਤੱਕ
ਜਾਰੀ ਰਹੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਅਸੀ ਆਪਣਾ ਹੱਕ ਪ੍ਰਾਪਤ ਕਰਕੇ ਹੀ ਦਮ
ਲਵਾਂਗਾ। ਇਸ ਮੌਕੇ ਜਨਰਲ ਸਕੱਤਰ ਸਤਨਾਮ ਕੌਰ, ਰਾਜੇਸ਼ ਕੁਮਾਰ, ਦਵਿੰਦਰ ਸਿੰਘ, ਦੀਪਕ
ਕੁਮਾਰ, ਕੋਮਲ ਰਾਣੀ, ਅਨੀਤਾ ਧਵਨ, ਉਧਮ ਸਿੰਘ, ਜੀਤੋ, ਹਰਦੀਪ ਸਿੰਘ, ਜਸਬੀਰ ਕੌਰ,
ਦਲਜੀਤ ਕੁਮਾਰ ਸਾਥੀ ਖਾਲੜਾ, ਮਾਤਾ ਕੰਨਤੀ, ਮੁਖਤਾਰ ਸਿੰਘ ਲਖਣਾ, ਬਲਵਿੰਦਰ ਸਿੰਘ,
ਬਿੰਦਰ ਸਿੰਘ, ਗੁਰਦੀਪ ਸਿੰਘ, ਗੱਬਰ ਸਿੰਘ, ਪੱਪੂ, ਮੁਖਤਿਆਰ ਸਿੰਘ ਮੁੱਖੀ, ਕੁਲਦੀਪ
ਸਿੰਘ, ਸੁਖਦੇਵ ਸਿੰਘ, ਹਰਜਿੰਦਰ ਸਿੰਘ, ਰਾਮ ਲੁਭਾਇਆ ਆਦਿ ਵੱਡੀ ਗਿਣਤੀ ‘ਚ ਪੁਰਾਣੇ
ਮੁਲਾਜਮ ਹਾਜਰ ਸਨ।