ਮਾਲੇਰਕੋਟਲਾ 01 ਜਨਵਰੀ () ਅੱਜ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਮੰਡਲ ਦ&ਤਰ ਮਾਲੇਰਕੋਟਲਾ ਦੇ ਗੇਟ ’ਤੇ ਅਰਥੀ ਫੂਕ ਰੈਲੀ ਕੀਤੀ ਗਈ| ਉਕਤ ਅਰਥੀ ਫੂਕ ਰੈਲੀ ਬਠਿੰਡਾ ਥਰਮਲ ਬੰਦ ਕਰਨ ਦੇ ਵਿਰੋਧ ‘ਚ ਕੀਤੀ ਗਈ| ਇਸ ਅਰਥੀ ਫੂਕ ਰੈਲੀ ਮੌਕੇ ਵੱਖ-ਵੱਖ ਸਬ-ਯੂਨਿਟਾਂ ਦੇ ਬਿਜਲੀ ਕਾਮਿਆਂ ਨੇ ਕਾਲੇ ਬਿੱਲੇ ਲਗਾ ਕੇ ਭਾਗ ਲਿਆ| ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ| ਇਸ ਮੌਕੇ ’ਤੇ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਮੰਤਰੀਆਂ ’ਤੇ ਆਧਾਰਿਤ ਬਣਾਈ ਸਬ-ਕਮੇਟੀ ਨੇ ਥਰਮਲ ਬੰਦ ਕਰਨ ਦੀ ਰਿਪੋਰਟ ਦੇ ਦਿੱਤੀ ਹੈ| ਇਸ ’ਤੇ &ੈਸਲਾ ਕਰਦਿਆਂ ਪੰਜਾਬ ਦੀ ਕੈਬਨਿਟ ਨੇ 1 ਜਨਵਰੀ ਤੋਂ ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰਨ ਦਾ &ੈਸਲਾ ਕਰ ਦਿੱਤਾ ਹੈ| ਪੰਜਾਬ ਸਰਕਾਰ ਦੇ ਇਸ &ੈਸਲੇ ਿਖ਼ਲਾ& ਬਿਜਲੀ ਕਰਮਚਾਰੀਆਂ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਅੰਦਰ ਬਹੁਤ ਜ਼ਿਆਦਾ ਰੋਸ ਹੈ| ਥਰਮਲ ਨਾਲ ਜੁੜੇ ਹੋਏ ਲੋਕਾਂ ਦਾ ਪੱਖ ਸੁਣੇ ਬਿਨਾਂ ਕੀਤਾ ਗਿਆ ਇਹ ਬਹੁਤ ਵੱਡਾ ਲੋਕ ਵਿਰੋਧੀ &ੈਸਲਾ ਹੈ| ਪੰਜਾਬ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਰੋਜ਼ਗਾਰ ਦੇਣ ਦੇ ਵਾਅਦੇ ਤੋਂ ਉਲਟ ਰੋਜ਼ਗਾਰ ਖੋਹਣ ਜਾ ਰਹੀ ਹੈ| ਪੰਜਾਬ ਸਰਕਾਰ ਦੇ ਇਸ &ੈਸਲੇ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ| ਇਸ ਤੋਂ ਇਲਾਵਾ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਮਿਤੀ 03-01-2018 ਨੂੰ ਬਠਿੰਡਾ ਥਰਮਲ ਅੱਗੇ ਲਾਏ ਜਾ ਰਹੇ ਧਰਨੇ ਵਿੱਚ ਬਰਨਾਲਾ ਸਰਕਲ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਭਾਗ ਲੈਣਗੇ| ਅੱਜ ਦੀ ਇਸ ਰੋਸ ਰੈਲੀ ਨੂੰ ਇੰਪਲਾਈਜ਼ &ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਜਨਰਲ ਸਕੱਤਰ ਕੌਰ ਸਿੰਘ ਸੋਹੀ, ਹਰਜੀਤ ਸਿੰਘ, ਕੁਲਦੀਪ ਸਿੰਘ ਮੰਡਲ ਕਮੇਟੀ ਆਗੂ, ਪੀ.ਐਸ.ਈ.ਬੀ. ਇੰਪਲਾਈਜ਼ &ੈਡਰੇਸ਼ਨ ਵੱਲੋਂ ਗੋਬਿੰਦ ਕਾਂਤ ਝਾਅ ਸੂਬਾਈ ਆਗੂ, ਗੁਲਜ਼ਾਰ ਸਿੰਘ ਅਤੇ ਰਾਜ ਕਮਲ ਖਾਂ ਮੰਡਲ ਕਮੇਟੀ ਆਗੂ ਅਤੇ ਟੀ.ਐਸ.ਯੂ. ਵੱਲੋਂ ਰਤਨ ਸਿੰਘ ਸਰਕਲ ਆਗੂ, ਮਾਨ ਬਹਾਦਰ ਅਤੇ ਕਰਤਾਰ ਚੰਦ ਮੰਡਲ ਕਮੇਟੀ ਆਗੂਆਂ ਨੇ ਸੰਬੋਧਨ ਕੀਤਾ|