ਅੰਮ੍ਰਿਤਸਰ 2 ਜਨਵਰੀ ( ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ
ਸਿੰਘ ਮਜੀਠੀਆ ਨੇ ਮੌਜੂਦਾ ਕਾਂਗਰਸ ਸਰਕਾਰ ‘ਤੇ ਲੋਕਾਂ ਦੀਆਂ ਜੇਬਾਂ ‘ਤੇ ਸਿਧਾ ਡਾਕਾ ਮਾਰਨ
ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਦੀ ਨਾ ਨੀਅਤ ਅਤੇ ਨਾ ਹੀ ਨੀਤੀ ਅੱਛੀ ਹੈ।
ਉਹਨਾਂ ਸਰਕਾਰ ਪ੍ਰਤੀ ਲੋਕਾਂ ਦਾ ਮੋਹ ਤੇਜੀ ਨਾਲ ਭੰਗ ਹੋ ਰਿਹਾ ਹੈ ਹੋਣ ਦਾ ਜ਼ਿਕਰ ਕਰਦਿਆਂ
ਅਕਾਲੀ ਵਰਕਰਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਹੁਣ ਤੋਂ ਹੀ ਕਮਰ ਕਸਾ ਕਰ
ਲੈਣ ਲਈ ਕਿਹਾ।
ਸ: ਮਜੀਠੀਆ ਅੱਜ ਇੱਥੇ ਜ਼ਿਲ•ਾ ਪ੍ਰਧਾਨ ਸਾਬਕਾ ਵਿਧਾਇਕ ਸ: ਵੀਰ ਸਿੰਘ ਲੋਪੋਕੇ ਵੱਲੋਂ ਅਕਾਲੀ
ਦਲ ਅੰਮ੍ਰਿਤਸਰ ਦਿਹਾਤੀ ਦੀ ਨਵੀਂ ਬਾਡੀ ਪ੍ਰਤੀ ਵਿਚਾਰਾਂ ਕਰਨ ਲਈ ਸੀਨੀਅਰ ਆਗੂਆਂ ਦੀ ਬੁਲਾਈ
ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਨਸ਼ਿਆਂ ਨੂੰ ਲੈ ਕੇ ਅਕਾਲੀ ਆਗੂਆਂ
‘ਤੇ ਝੂਠਾ ਦੋਸ਼ ਲਾਇਆ ਜਾਂਦਾ ਰਿਹਾ ਅਤੇ ਵਿਰੋਧੀ ਧਿਰ ਦਾ ਨੇਤਾ ਅਤੇ ਅਰਵਿੰਦ ਕੇਜਰੀਵਾਲ ਦਾ
ਚਹੇਤਾ ਸੁਖਪਾਲ ਸਿੰਘ ਖਹਿਰਾ ਨਸ਼ਿਆਂ ਦੇ ਮਾਮਲੇ ‘ਚ ਅਦਾਲਤ ਵੱਲੋਂ ਦੋਸ਼ੀ ਮੰਨਦਿਆਂ ਜਾਰੀ
ਵਾਰੰਟ ਤੋਂ ਭਜ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦੇ ਲਾਰਿਆਂ ਦਾ ਖਮਿਆਜ਼ਾ ਲੋਕ ਭੁਗਤ ਰਹੇ
ਹਨ।ਸਰਕਾਰ ਦੀਆਂ ਮੌਜੂਦਾ ਆਰਥਿਕ ਪਾਲਿਸੀਆਂ ਨੂੰ ਦੋਸ਼ ਪੂਰਨ ਠਹਿਰਾਉਂਦਿਆਂ ਉਹਨਾਂ ਕਿਹਾ ਕਿ
ਅੱਜ ਨਾ ਕੇਵਲ ਮਹਿੰਗਾਈ ਵਧੀ ਹੈ ਸਗੋਂ ਐਕਸਾਈਜ਼ ਰੈਵੀਨਿਊ ਪਾਲਿਸੀ ਰਾਹੀ ਸਰਕਾਰੀ ਖ਼ਜ਼ਾਨੇ ਨੂੰ
ਵੀ ਚੂਨਾ ਲਾਇਆ ਜਾ ਰਿਹਾ ਹੈ। ਰੇਤਾ ਬਜਰੀ ਅੱਜ ਚਾਰ ਗੁਣਾ ਮਹਿੰਗੀ ਹੋ ਗਈ ਹੈ ਅਤੇ ਸਰਕਾਰ
ਦੇ ਚਹੇਤਿਆਂ ਦੇ ਨਾਮ ਮਾਈਨਿੰਗ ਘਪਲੇ ਵਿੱਚ ਨਸ਼ਰ ਹੋ ਰਹੇ ਹਨ। ਘਰੇਲੂ ਬਿਜਲੀ ਬਿੱਲਾਂ ਵਿੱਚ
ਹੀ 15 ਫੀਸਦੀ ਦਾ ਵਾਧਾ ਕਰ ਕੇ ਲੋਕਾਂ ‘ਤੇ 2500 ਕਰੋੜ ਦਾ ਵਾਧੂ ਬੋਝ ਪਾ ਦਿੱਤਾ ਗਿਆ ਹੈ।
ਘਰ ਘਰ ਨੌਕਰੀ ਦਾ ਲਾਰਾ ਲਾਉਣ ਵਾਲਿਆਂ ਤੋਂ ਹੁਣ ਤਕ ਇੱਕ ਵੀ ਨੌਕਰੀ ਲਈ ਕੋਈ ਇਸ਼ਤਿਹਾਰ ਤਕ
ਨਹੀਂ ਕੱਢਿਆ ਜਾ ਸਕਿਆ। ਕਰਜ਼ਾ ਕੁਰਕੀ ਖਤਮ ਕਰਨ ਦਾ ਕਈ ਵਾਰ ਐਲਾਨ ਕਰ ਚੁੱਕੀ ਸਰਕਾਰ ਤੋਂ
ਹਾਲੇ ਤਕ ਇੱਕ ਰੁਪਿਆ ਕਰਜ਼ਾ ਵੀ ਮੁਆਫ਼ ਨਹੀਂ ਹੋਇਆ। ਉਹਨਾਂ ਦੱਸਿਆ ਕਿ ਕਿਸਾਨ ਖੁਦਕੁਸ਼ੀਆਂ ਦਾ
ਕਾਰਨ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ ਨਹੀਂ ਸਗੋਂ ਆੜ•ਤੀਆਂ ਅਤੇ ਪ੍ਰਾਈਵੇਟ ਬੈਂਕਾਂ ਦੇ ਕਰਜ਼ੇ
ਹਨ। ਉਹਨਾਂ ਦੱਸਿਆ ਕਿ ਖੇਤ ਮੋਟਰਾਂ ਦੇ ਸਰਵੇ ਹੋ ਰਹੇ ਹਨ ਤੇ ਜਲਦ ਹੀ ਬਿਲ ਲਾਗੂ ਕੀਤੇ ਜਾਣ
ਦੀ ਸੰਭਾਵਨਾ ਵੀ ਕਿਸਾਨਾਂ ਨੂੰ ਸਤਾ ਰਹੀ ਹੈ।
ਸ: ਮਜੀਠੀਆ ਨੇ ਕਿਹਾ ਕਿ ਹੋਸ਼ ਅਤੇ ਜੋਸ਼ ਦੇ ਤਜਰਬਿਆਂ ਨੂੰ ਇਕੱਠਿਆਂ ਕਰ ਕੇ ਜ਼ਿਲ•ਾ ਜਥੇਬੰਦੀ
ਦਾ ਨਵਾਂ ਸਰੂਪ ਤਿਆਰ ਕੀਤਾ ਜਾਵੇਗਾ। ਜਿਸ ਵਿੱਚ ਬੇਦਾਗ, ਮਿਹਨਤੀ ਵਰਕਰਾਂ ਨੂੰ ਅਤੇ ਟਕਸਾਲੀ
ਅਕਾਲੀ ਵਰਕਰਾਂ ਨੂੰ ਮਾਣ ਦਿੰਦਿਆਂ ਨੁਮਾਇੰਦਗੀ ਦਿੱਤੀ ਜਾਵੇਗੀ। ਉਹਨਾਂ ਪਾਰਟੀ ‘ਚ ਬੋਗਸ
ਭਰਤੀ ਤੋਂ ਪਰਹੇਜ਼ ਕਰਨ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਲੋਕ ਮਸਲਿਆਂ ਲਈ ਸੰਘਰਸ਼ ਕਰਨ ਦਾ
ਸਦਾ ਦਿੱਤਾ। ਉਹਨਾਂ ਕਿਹਾ ਕਿ ਕਿਸੇ ਵੀ ਪਾਰਟੀ ਵਰਕਰ ਨਾਲ ਧਕਾ ਬਰਦਾਸ਼ਤ ਨਹੀਂ ਕੀਤਾ
ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਵਧੀਕੀਆਂ ਦੇ ਵਿਰੁੱਧ ਅਕਾਲੀ ਦਲ ਵੱਲੋਂ ਲਗਾਏ ਗਏ
ਧਰਨਿਆਂ ਤੋਂ ਮਜਬੂਰ ਹੋ ਕੇ ਸਰਕਾਰ ਨੂੰ ਗਲਤ ਪਰਚੇ ਵਾਪਸ ਲੈਣੇ ਪਏ ਹਨ। ਉਹਨਾਂ ਸ: ਪ੍ਰਕਾਸ਼
ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਅਕਾਲੀ ਦਲ ਵੱਲੋਂ ਹਰ ਪਿੰਡ ਪੱਧਰ ‘ਤੇ 10
– 10 ਮਰਜੀਵੜੇ ਤਿਆਰ ਕਰਨ ਬਾਰੇ ਕੀਤੀ ਹਦਾਇਤ ਨੂੰ ਸੰਜੀਦਗੀ ਨਾਲ ਲੈਣ ਲਈ ਕਿਹਾ। ਉਹਨਾਂ
ਅਕਾਲੀ ਦਲ ਵੱਲੋਂ ਕਾਰਪੋਰੇਸ਼ਨ ਚੋਣਾਂ ‘ਚ ਦਿਖਾਈ ਕਾਰਗੁਜ਼ਾਰੀ ‘ਤੇ ਤਸੱਲੀ ਪ੍ਰਗਟ ਕੀਤਾ।
ਇਸ ਮੌਕੇ ਜ਼ਿਲ•ਾ ਪ੍ਰਧਾਨ ਸ: ਵੀਰ ਸਿੰਘ ਲੋਪੋਕੇ ਨੇ ਮੁੜ ਜ਼ਿਲ•ਾ ਪ੍ਰਧਾਨ ਦੀ ਜ਼ਿੰਮੇਵਾਰੀ
ਸੌਂਪਦਿਆਂ ਉਹਨਾਂ ‘ਤੇ ਭਰੋਸਾ ਪ੍ਰਗਟਾਉਣ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ
ਕਿ ਉਹ ਪਾਰਟੀ ਦੀ ਆਸ ‘ਤੇ ਖਰਾ ਉੱਤਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਉਹਨਾਂ ਕਿਹਾ ਕਿ ਦਿਹਾਤੀ
ਜਥਾ ਪਾਰਟੀ ਨਾਲ ਚਟਾਨ ਵਾਂਗ ਖੜ•ਾ ਹੈ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਇੱਕ ਹੁਕਮ ‘ਤੇ
ਸੰਘਰਸ਼ ਹਰ ਸਮੇਂ ਲਈ ਤਿਆਰ ਭਰ ਤਿਆਰ ਹੈ। ਉਹਨਾਂ ਵਰਕਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ
ਸਹਿਯੋਗ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸਾਬਕਾ ਸੰਸਦ ਰਾਜ ਮਹਿੰਦਰ ਸਿੰਘ ਮਜੀਠਾ, ਸ: ਹਰਮੀਤ ਸਿੰਘ ਸੰਧੂ,ਮਲਕੀਅਤ ਸਿੰਘ ਏ
ਆਰ, ਦਲਬੀਰ ਸਿੰਘ ਵੇਰਕਾ, ਮਨਜੀਤ ਸਿੰਘ ਮੰਨਾ, ਰਵਿੰਦਰ ਸਿੰਘ ਬ੍ਰਹਮਪੁਰਾ ( ਸਾਰੇ ਸਾਬਕਾ
ਵਿਧਾਇਕ), ਗੁਰਪ੍ਰਤਾਪ ਸਿੰਘ ਟਿਕਾ ਪ੍ਰਧਾਨ ਸ਼ਹਿਰੀ ਜਥਾ, ਰਜਿੰਦਰ ਮੋਹਨ ਛੀਨਾ, ਭਾਈ ਰਜਿੰਦਰ
ਸਿੰਘ ਮਹਿਤਾ, ਤਲਬੀਰ ਸਿੰਘ ਗਿੱਲ, ਰਵੀਕਰਨ ਸਿੰਘ ਕਾਹਲੋਂ ਪ੍ਰਧਾਨ ਯੂਥ ਅਕਾਲੀ ਦਲ, ਰਾਣਾ
ਰਣਬੀਰ ਸਿੰਘ ਲੋਪੋਕੇ, ਜਥੇ: ਰਵੇਲ ਸਿੰਘ ਚੇਅਰਮੈਨ, ਅੱਜੈਬੀਰਪਾਲ ਸਿੰਘ ਰੰਧਾਵਾ,ਐਡਵੋਕੇਟ
ਭਗਵੰਤ ਸਿੰਘ ਸਿਆਲਕਾ,ਸੁਰਜੀਤ ਸਿੰਘ ਭਿਟੇਵਡ, ਮੇਜਰ ਸ਼ਿਵੀ, ਹਰਜਾਪ ਸਿੰਘ ਸੁਲਤਾਨਵਿੰਡ,
ਬੀਬੀ ਕਿਰਨਜੋਤ ਕੌਰ, ਬੀਬੀ ਵਜਿੰਦਰ ਕੌਰ ਵੇਰਕਾ,ਬੀਬੀ ਬਲਵਿੰਦਰ ਕੌਰ, ਬੀਬੀ ਰਾਜਵਿੰਦਰ
ਕੌਰ, ਗੁਰਪ੍ਰੀਤ ਸਿੰਘ ਰੰਧਾਵਾ, ਅਮਰਪ੍ਰੀਤ ਸਿੰਘ ਅੰਮੂ ਗੁੰਮਟਾਲਾ, ਅਨਵਰ ਮਸੀਹ, ਅਮਰਬੀਰ
ਸਿੰਘ ਢੋਟ, ਸੁਰਜੀਤ ਸਿੰਘ ਪਹਿਲਵਾਨ, ਨਰਿੰਦਰ ਬਹਿਲ ਪ੍ਰਧਾਨ ਆੜ•ਤੀ ਐਸੋ:, ਸਰਬਜੀਤ ਸਿੰਘ
ਲੋਧੀ ਨੰਗਲ, ਸਰਬਜੀਤ ਸਿੰਘ ਸਪਾਰੀਵਿੰਡ, ਹਰਜੀਤ ਸਿੰਘ ਵਰਨਾਲੀ, ਆਰ ਸੀ ਯਾਦਵ, ਰਾਜਵਿੰਦਰ
ਰਾਜਾ ਲਦੇਹ, ਸਵਿੰਦਰ ਝੰਜੋਟੀ, ਦਲੀਪ ਸਿੰਘ ਭਬੀਰਾ, ਡਾ: ਸ਼ਰਨਜੀਤ ਸਿੰਘ ਲੋਪੋਕੇ, ਸੁੱਚਾ
ਸਿੰਘ ਲੋਪੋਕੇ, ਜਗੀਰ ਸਿੰਘ ਲੋਪੋਕੇ, ਪਰਮਜੀਤ ਸਿੰਘ ਡਲੇਕੇ, ਕੁਲਦੀਪ ਸਿੰਘ ਔਲਖ, ਗੁਰਮੀਤ
ਸਿੰਘ ਭਿੰਡੀ ਔਲਖ, ਡਾ:ਗੁਰਿੰਦਰ ਛੀਨਾ,ਕੰਵਲਪ੍ਰੀਤ ਸਿੰਘ ਕਾਕੀ,ਸੰਦੀਪ ਲੋਪੋਕੇ, ਗੁਰਜੀਤ
ਸਿੰਘ ਭਨੋਟ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।