ਅੰਮ੍ਰਿਤਸਰ ,(ਅਵਤਾਰ ਸਿੰਘ ਆਨੰਦ ) -ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ
ਸਿੰਘ ਔਜਲਾ ਦੇ ਕਰੀਬੀ ਵਾਰਡ ਨੰਬਰ ਚਾਰ ਦੇ ਕੌਂਸਲਰ ਹਰਪਨਦੀਪ ਔਜਲਾ ਅਮ੍ਰਿਤਸਰ
ਮਿਊਸਪਲ ਕਾਰਪੋਰੇਸ਼ਨ ਦੇ ਸਭ ਤੋਂ ਘੱਟ ਉਮਰ ਦੇ ਨੌਜਵਾਨ ਕੌਂਸਲਰ ਹਨ ।
ਹਰਪਨਦੀਪ ਔਜਲਾ ਅੰਮ੍ਰਿਤਸਰ ਦੇ ਸਭ ਤੋਂ ਪਾਸ ਏਰੀਏ ਰਣਜੀਤ ਐਵਨਿਯੂ
ਚੋਂ ਕੌਂਸਲਰ ਚੁਣੇ ਗਏ ਹਨ । ਵਾਰਡ ਨੰਬਰ 4 ਚ ਰਣਜੀਤ ਐਵਨਿਯੂ ,ਕਿਰਨ ਕਾਲੋਨੀ,
ਡਿਫੈਂਸ ਕਾਲੋਨੀ, ਕਪੂਰ ਮਿੱਲ,ਕਚਹਿਰੀ ਏਰੀਆ ਆਓਂਦਾ ਹੈ ।ਇਹ ਏਰੀਆ ਅੰਮ੍ਰਿਤਸਰ ਦਾ ਸਭ
ਤੋਂ ਅਮੀਰ ਅਤੇ ਪੜਿਆ ਲਿਖਿਆ ਇਲਾਕਾ ਹੈ । ਇਸ ਏਰੀਆ ਚ ਰਾਜਨੀਤਕ ,ਡਾਕਟਰ ,ਵਕੀਲ
,ਹੋਰ ਉਚ ਕੋਟੀ ਦੇ ਵਿਦਵਾਨ ਰਹਿੰਦੇ ਹਨ । ਇਸ ਪਾਸ਼ ਇਲਾਕੇ ਦੀ ਅਗਵਾਈ ਕਰਨੀ ਕਿਸੇ
ਸਧਾਰਨ ਇਨਸਾਨ ਦਾ ਕੰਮ ਨਹੀਂ । ਨਿਊਜ਼ੀਲੈਂਡ ਤੋਂ ਬਿਜਨੈਸ ਆਫ ਮੈਨਜਿਮੇਂਟ ਦੀ ਡਿਗਰੀ
ਹਾਸਲ ਹਰਪਨ ਔਜਲਾ ਸਿਆਸਤ ਦੀ ਪਹਿਲੀ ਪੌੜੀ ਵਾਰਡ ਨੰਬਰ ਚਾਰ ਤੋਂ ਕੌਂਸਲਰ ਬਨ ਕੇ ਚੜੇ
ਹਨ ।
ਸਿਆਸਤ ਨੂੰ ਆਪਣਾ ਪੇਸ਼ਾ ਨਾ ਸਮਝਦੇ ਹੋਏ ਆਪਣੇ ਆਪ ਨੂੰ ਆਪਣੇ ਵਾਰਡ ਦੇ
ਸੂਝਵਾਨ ਲੋਕਾਂ ਦਾ ਸੇਵਾਦਾਰ ਦਾ ਮੰਨਦੇ ਹਨ । ਹਰਪਨਦੀਪ ਔਜਲਾ ਨੇ ਦਸਿਆ ਕੇ ਉਨ੍ਹਾਂ
ਦਾ ਪਹਿਲਾ ਕੰਮ ਆਪਣੇ ਵਾਰਡ ਦੇ ਅਧੂਰੇ ਪਏ ਕੰਮ ਨੂੰ ਪੂਰਾ ਕਰਨਾ ਹੈ ।ਉਨ੍ਹਾਂ ਦਸਿਆ
ਕੇ ਉਨ੍ਹਾਂ ਦੀ ਵਾਰਡ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਵਿਤਕਰੇ ਦਾ ਸ਼ਿਕਾਰ ਹੋਈ
ਹੈ । ਉਨ੍ਹਾਂ ਨੇ ਕਿਹਾ ਕੇ ਸਾਨੂੰ ਪੰਜਾਬ ਸਰਕਾਰ ਤੋਂ ਪੂਰਨ ਸਹਿਯੋਗ ਮਿਲਣ ਦਾ ਭਰੋਸਾ
ਹੈ ।
ਹਰਪਨਦੀਪ ਔਜਲਾ ਨੇ ਦਸਿਆ ਕਿ ਉਹ ਆਪਣੇ ਵਾਰਡ ਦੇ ਲੋਕਾ ਅਤੇ ਸਰਕਾਰ ਵਿਚਾਲੇ ਇਕ
ਪੁਲ ਦਾ ਕੰਮ ਕਰਨ ਗੇ ।
ਇਥੇ ਵਰਨਣਯੋਗ ਹੈ ਕੇ ਹਰਪਨ ਔਜਲਾ ਐੱਮ.ਪੀ ਗੁਰਜੀਤ ਔਜਲਾ ਦੇ ਕਰੀਬੀ
ਰਿਸਤੇਦਾਰ ਹਨ । ਅਤੇ ਕਾਂਗਰਸ ਪਾਰਟੀ ਦੇ ਸਭ ਤੋਂ ਤੇਜ਼ ਤਰਾਰ ਨੌਜਵਾਨ ਲੀਡਰ ਹਨ ।ਆਪਣੇ
ਭਾਸ਼ਣ ਚ ਵਿਰੋਧੀ ਨੂੰ ਜਵਾਬ ਦੇਣ ਦੀ ਕਲਾ ਵੀ ਗਜ਼ਬ ਦੀ ਹੈ । ਆਉਣ ਵਾਲੇ ਸਮੇਂ ਦੇ
ਕਾਂਗਰਸ ਪਾਰਟੀ ਦੇ ਹੋਣਹਾਰ ਲੀਡਰ ਦੇ ਗੁਣ ਹਰਪਨਦੀਪ ਔਜਲਾ ਚ ਮੌਜੂਦ ਹਨ।