ਛਾਜਲੀ 2 ਜਨਵਰੀ ( ਕੁਲਵੰਤ ਛਾਜਲੀ) ਲੰਬੀ ਉਡੀਕ ਤੋਂ ਬਾਅਦ ਉਨ੍ਹਾਂ ਕਿਸਾਨਾਂ ਦੀਆਂ
ਸੂਚੀਆਂ ਜਾਰੀ ਹੋਇਆਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀ ਕਾਰਜਾ ਮੁਆਫੀ ਦਾ ਲਾਭ ਮਿਲੇਗਾ
ਜਿਨ੍ਹਾਂ ਤੋਂ ਲੱਗ ਰਿਹਾ ਹੈ ਕਿ ਇਕ ਵਾਰ ਪਹਿਲਾਂ ਹੀ ਕਿਸਾਨਾਂ ਨਾਲ ਕੀਤੇ ਵਾਅਦੇ ‘ ਚ
ਕਟੌਤੀ ਕਰ ਚੁੱਕੀ ਸਰਕਾਰ ਨੇ ਇਕ ਹੋਰ ਕੱਟ ਮਾਰਿਆ ਹੈ । ਛਾਜਲੀ ਦੀ ਬਹੁਮੰਤਵੀ ਸਹਿਕਾਰੀ ਸਭਾ
ਦੇ ਢਾਈ ਏਕੜ ਤੱਕ ਜਮੀਨ ਵਾਲੇ ਕਰਜੇ ਮੁਆਫੀ ਸਬੰਧੀ ਕਿਸਾਨਾਂ ਦੀ ਸੂਚੀ ‘ ਚ 137 ਨਾਂ ਸ਼ਾਮਲ
ਹਨ ਇਤਰਾਜ ਫਾਰਮ ਭਰਨ ਵਾਲੇ ਕਿਸਾਨਾਂ ਦੀ ਵੱਡੀ ਗਿਣਤੀ ਤੋਂ ਲੱਗਦਾ ਹੈ ਕਿ ਵੱਡੀ ਗਿਣਤੀ ‘ ਚ
ਕਿਸਾਨਾ ਕਰਜਾ ਮੁਆਫੀ ਤੋਂ ਬਾਂਝੇ ਰਹਿ ਗਏ ਜੋ ਕਿ ਸਰਕਾਰ ਦੀਆਂ ਸ਼ਰਤਾਂ ਮੁਤਾਬਿਕ ਯੋਗ ਸਨ
ਇਤਰਾਜ ਫਾਰਮ ਭਰਨ ਆਏ ਕਿਸਾਨਾਂ ਨੇ ਆਪਣਾ ਵਿਰੋਧ ਜਤਾਉਂਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨਾਲ
ਮਜਾਕ ਕਰ ਰਹੀ ਹੈ ਤੇ ਖਜਲ ਖੁਆਰ ਕੀਤਾ ਜਾ ਰਿਹਾ ਹੈ ਦੱਸ ਦੇਈਏ ਕਿ ਇਹ ਇਤਰਾਜ ਫਾਰਮ
ਕਿਸਾਨਾਂ ਦੀ ਸਹੂਲਤ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਛਾਜਲੀ ਦੇ ਆਗੂਆਂ ਵਲੋਂ
ਭਰੇ ਗਏ 200 ਕਿਸਾਨਾਂ ਨੇ ਆਪਣੇ ਇਤਰਾਜ ਫਾਰਮ ਭਰੇ। ਅੱਜ ਕਿਸਾਨਾਂ ਦੇ ਇਹ ਭਰੇ ਫਾਰਮ
ਤਹਿਸੀਲਦਾਰ ਦਫਤਰ ਸੁਨਾਮ ਵਿਖੇ ਯੂਨੀਅਨ ਪ੍ਰਧਾਨ ਨੇਕ ਸਿੰਘ ਦੀ ਅਗਵਾਈ ‘ਚ ਜਮ੍ਹਾ ਕਰਵਾਏ ਗਏ
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਨੂੰ
ਪੂਰਾ ਨਿਭਾਉਣ ਦੀ ਵਜਾਏ ਆਪਣੇ ਵਾਅਦੇ ਤੋਂ ਹੋਲੀ ਹੋਲੀ ਕਟੌਤੀ ਕਰ ਭੱਜ ਰਹੀ ਹੈ ਉਹਨਾਂ
ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਰਹਿੰਦੇ ਕਿਸਾਨਾਂ ਦੇ ਨਾਮ ਕਰਜਾ ਮੁਆਫੀ ਲਿਸਟ ਵਿਚ
ਜਲਦ ਦਰਜ ਕੀਤੇ ਜਾਣ ਤਾਂ ਕਿ ਮੁਸ਼ਕਿਲਾਂ ‘ ਚ ਘਿਰੇ ਕਿਸਾਨਾਂ ਨੂੰ ਕਰਜਾ ਮੁਆਫੀ ਸਬੰਧੀ
ਲਿਸਟਾਂ ‘ ਚ ਨਾਂ ਨਾ ਆਉਣ ਕਾਰਨ ਝੱਲਣੀ ਪੈ ਰਹੀ ਖਜਲ ਖੁਆਰੀ ਤੋਂ ਰਾਹਤ ਮਿਲੇ ਇਸ ਮੌਕੇ
ਬਿੰਦਰ ਪਾਲ ਸਿੰਘ ਜੰਟਾ, ਬੂਟਾ ਸਿੰਘ, ਪ੍ਰਗਟ ਸਿੰਘ, ਛੱਜੂ ਸਿੰਘ, ਸੁਰਜੀਤ ਸਿੰਘ, ਅਮਰਜੀਤ
ਸਿੰਘ ਆਦਿ ਹਾਜ਼ਰ ਸਨ।