ਭਿੱਖੀਵਿੰਡ 2 ਜਨਵਰੀ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ
ਦੁੱਖੀ ਹੋਏ ਸਲੈਕਟਡ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ
ਜਸਵਿੰਦਰ ਸਿੰਘ ਦੀ ਅਗਵਾਈ ਹੇਠ ਸ਼ੰਘਰਸ਼ ਦਾ ਬਿਗਲ ਵਜਾਉਦਿਆਂ ਪੰਜਾਬ ਦੇ ਸਮੂਹ
ਜਿਲ੍ਹਿਆਂ ਅੰਦਰ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਦੇ ਕੀਤੇ ਗਏ ਐਲਾਨ
ਮੁਤਾਬਿਕ ਅੱਜ ਸਲੈਕਟਡ ਮਲਟੀਪਰਪਜ ਹੈਲਥ ਵਰਕਰ ਯੂਨੀਅਨ ਜਿਲ੍ਹਾ ਤਰਨ ਤਾਰਨ ਪ੍ਰਧਾਨ
ਦਵਿੰਦਰ ਸਿੰਘ ਦੀ ਅਗਵਾਈ ਹੇਠ ਪ੍ਰੈਸ ਸਕੱਤਰ ਹਰਪਾਲ ਸਿੰਘ ਨਾਰਲਾ, ਸੋਨੂੰ ਨਾਰਲਾ,
ਮੀਤ ਪ੍ਰਧਾਨ ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਬਹਿਲਾ, ਪਰਦੀਪ ਸਿੰਘ ਭੈਣੀ, ਸੰਦੀਪ
ਅਰੋੜਾ, ਬਲਵਿੰਦਰ ਖਹਿਰਾ, ਗੁਰਜੀਤ ਨਾਰਲਾ, ਪਲਵਿੰਦਰ ਪ੍ਰਗੜੀ ਆਦਿ ਵਰਕਰਾਂ ਵੱਲੋਂ
ਜਿਲ੍ਹਾ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੂੰ ਮੰਗ ਪੱਤਰ
ਦਿੱਤਾ ਗਿਆ। ਉਪਰੋਕਤ ਯੂਨੀਅਨ ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ 1263
ਮਲਟੀਪਰਪਜ ਹੈਲ਼ਥ ਵਰਕਰ (ਮੇਲ) ਦੀ ਲਿਖਤੀ ਪ੍ਰੀਖਿਆ ਆਧਾਰ ‘ਤੇ ਬਾਬਾ ਫਰੀਦ
ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ, ਪਰ ਰਿੱਟ ਪਟੀਸ਼ਨ ਦਾ ਸਿਹਤ ਵਿਭਾਗ ਪੰਜਾਬ ਵੱਲੋਂ
ਜੁਵਾਬ ਨਾ ਦੇਣ ਕਰਕੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ 919 ਵਰਕਰਾਂ ਦੀ
ਡਿਊਟੀ ਨਾ ਜੁਆਇੰਨ ਕਰਵਾਉਣ ਲਈ 5 ਮਈ 2017 ਨੂੰ ਸਟੇਅ ਲਾ ਦਿੱਤਾ ਸੀ, ਜੋ ਪੰਜਾਬ
ਸਰਕਾਰ ਵੱਲੋਂ ਕੇਸ ਦੀ ਸਹੀ ਪਾਰਵਾਈ ਨਾ ਕਰਨ ਕਾਰਨ ਸਲੈਕਟਡ ਮਲਟੀਪਰਪਜ ਹੈਲਥ ਵਰਕਰ
ਆਪਣੀ ਡਿਊਟੀ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਉਹਨਾਂ ਨੇ ਦੱਸਿਆ ਕਿ 7 ਜਨਵਰੀ
ਨੂੰ ਪਟਿਆਲੇ ਸ਼ਹਿਰ ਵਿਚ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਖਿਲਾਫ ਰੋਸ ਪ੍ਰਦਰਸ਼ਣ ਕੀਤੇ
ਜਾਣਗੇ ਤਾਂ ਜੋ ਸੁੱਤੀ ਹੋਈ ਸਰਕਾਰ ਨੂੰ ਜਗ੍ਹਾ ਕੇ ਹੈਲਥ ਵਰਕਰਾਂ ਨੂੰ ਇਨਸਾਨ ਦਿਵਾਇਆ
ਜਾ ਸਕੇ।