ਕਰਮਜੀਤ ਰਿਸ਼ੀ (2 ਜਨਵਰੀ ਚੀਮਾਂ )
ਨੇੜਲੇ ਪਿੰਡ ਸ਼ਾਹਪੁਰ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ
ਸ਼ਾਹਪੁਰ ਕਲਾਂ ਵਿਖੇ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਨੇ ਸੰਬੋਧਨ ਕਰਦਿਆਂ ਬਲਾਕ
ਆਗੂ ਜਸਵੰਤ ਸਿੰਘ ਤੋਲਾਵਾਲ ਅਤੇ ਗੁਰਭਗਤ ਸਿੰਘ ਸ਼ਾਹਪੁਰ ਨੇ ਕਿਹਾ ਮੋਜੂਦ ਸਰਕਾਰ ਆਪਣੇ
ਵਾਅਦਿਆਂ ਤੋ ਭੱਜ ਰਹੀ ਹੈ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੁੰ ਸੱਤਾ ਦੇ ਨਸ਼ੇ ਚ ਟਾਲ ਮਟੋਲ
ਦੀ ਨੀਤੀ ਆਪਣਾ ਕੇ ਆਪਣਾ ਕਾਰਜਕਾਲ ਪੂਰਾ ਕਰਨ ਦੇ ਯਤਨ ਕਰ ਰਹੀ ਹੈ ਉਹਨਾਂ ਕਿਹਾ ਕਿ ਸਰਕਾਰ
ਤੋ ਸਾਰੇ ਕਿਸਾਨਾਂ ਅਤੇ ਮਜਦੂਰਾਂ ਦੇ ਕਰਜਿਆਂ ਨੁੰ ਮੁਆਫ ਕਰਵਾਉਣ ਲਈ ਅਤੇ ਅਵਾਰਾ ਪਸ਼ੂਆਂ
ਦੇ ਹੱਲ ਲਈ ਪੂਰੇ ਪੰਜਾਬ ਚ ਡੀ ਸੀ ਦਫਤਰਾਂ ਦੇ ਅੱਗੇ ਭਾਰਤੀ ਕਿਸਾਨ ਜਥੇਬੰਦੀਆਂ ਵੱਲੋਂ
ਧਰਨੇ ਦਿੱਤੇ ਜਾਣਗੇ । ਇਸ ਮੋਕੇ ਇਕਾਈ ਪ੍ਧਾਨ ਗੁਰਮੇਲ ਸਿੰਘ ਸ਼ਾਹਪੁਰ , ਜੱਗਰ ਸਿੰਘ ,
ਬਹਾਰਾ ਸਿੰਘ , ਦਰਸਨ ਸਿੰਘ , ਰਣਧੀਰ ਸਿੰਘ ਧੀਰੂ , ਹਰਜੀਤ ਸਿੰਘ , ਗੁਰਪਰੀਤ ਸਰਮਾਂ, ਕਾਲਾ
ਖੰਡੀ ,ਸੇਵਕ ਸਿੰਘ ਕੁਲਾਰ ,ਕਰਨੈਲ ਸਿੰਘ , ਭੋਲਾ ਸਿੰਘ , ਲਾਭ ਸਿੰਘ ਜੀਟਣ ਆਦਿ ਹਾਜਿਰ ਸਨ ।
