ਭਿੱਖੀਵਿੰਡ 2 ਜਨਵਰੀ (ਭੁਪਿੰਦਰ ਸਿੰਘ)-ਦੇਸ਼ ਵਿੱਚ ਚੱਲ ਰਹੀ ਸੀਤ ਲਹਿਰ ਤੇ ਪੈ ਰਹੀ ਸੰਘਣੀ ਧੁੰਦ ਨਾਲ ਜਿਥੇ ਆਮ ਆਦਮੀ ਦਾ ਚੱਲਣਾ ਮੁਸ਼ਕਿਲ ਹੋ ਗਿਆ ਹੈ, ਉਥੇ ਸੀਤ ਲਹਿਰ ਨੰੂ ਵੇਖਦੇ ਹੋਏ ਅਮੀਰ ਲੋਕਾਂ ਵੱਲੋਂ ਰੂਮ ਹੀਟਰਾਂ ਤੇ ਏ.ਸੀ ਗੱਡੀਆਂ ਦਾ ਸਹਾਰਾ ਲੈ ਕੇ ਠੰਡ ਤੋਂ ਬੱਚਣ ਲਈ ਉਪਰਾਲੇ ਕੀਤੇ ਜਾ ਰਹੇ ਹਨ| ਪਰ ਇਸ ਸੀਤ ਲਹਿਰ ਤੋਂ ਬੇਖਬਰ ਮਜਦੂਰਾਂ, ਕਿਸਾਨਾਂ, ਰਿਕਸ਼ੇ ਵਾਲਿਆਂ, ਪਸ਼ੂਆਂ ਦਾ ਚਾਰਾ ਵੇਚਣ ਵਾਲੇ ਲੋਕਾਂ ਤੇ ਦਿਹਾੜੀਦਾਰ ਕਾਮਿਆਂ ਵੱਲੋਂ ਆਪਣੀ ਮਜਦੂਰੀ ਲਈ ਚਾਰਾ-ਜੋਈ ਕੀਤੀ ਜਾ ਰਹੀ ਹੈ| ਇਸ ਕੜ੍ਹਾਕੇ ਦੀ ਸੀਤ ਲਹਿਰ ਨੇ ਬੁੱਢੇ ਤੇ ਬੱਚਿਆਂ ਨੰੂ ਵੀ ਕੰਬਣੀ ਛੇੜ ਕੇ ਰੱਖ ਦਿੱਤੀ ਹੈ| ਬਜੁਰਗ ਲੋਕਾਂ ਵੱਲੋਂ ਜਿਥੇ ਰਜਾਈਆਂ ਤੇ ਤਲਾਈਆਂ ਦਾ ਸਹਾਰਾ ਲਿਆ ਜਾ ਰਿਹਾ ਹੈ, ਉਥੇ ਦੁਕਾਨਦਾਰ ਜਤਿੰਦਰ ਸਿੰਘ ਬਿੱਟੂ,ਚਰਨਜੀਤ ਸਿੰਘ ਲਹੋਰਾ, ਗੁਰਮੀਤ ਸਿੰਘ ਦਰਜੀ,ਗੁਰਪੀ੍ਤ ਸਿੰਘ ਸੋਨੂੰ, ਹਰਜਿੰਦਰ ਸਿੰਘ ਆਦਿ ਵੱਲੋਂ ਵੀ ਠੰਡ ਤੋ ਬਚਣ ਲਈ ਅੱਗ ਬਾਲ ਕੇ ਹੱਥ ਸੇਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ|