ਭਿੱਖੀਵਿੰਡ 2 ਜਨਵਰੀ (ਭੁਪਿੰਦਰ ਸਿੰਘ)- ਹਾਦਸ਼ਿਆਂ ਤੇ ਜਾਨੀ ਨੁਕਸਾਨ ਦਾ ਕਾਰਨ ਬਣ ਰਹੀ ਪਾਬੰਦੀਸ਼ੁਦਾ ਚਾਇਨਾ ਡੋਰ ਪਿੰਡਾਂ, ਕਸਬਿਆਂ, ਸ਼ਹਿਰਾਂ ਵਿੱਚ ਸ਼ਰੇਆਮ ਦੁਕਾਨਦਾਰਾਂ ਵੱਲੋਂ ਵੇਚੀ ਜਾ ਰਹੀ ਹੈ, ਪਰ ਪ੍ਸ਼ਾਸਨ ਸਭ ਕੁਝ ਜਾਣਨ ਦੇ ਬਾਵਜੂਦ ਵੀ ਅੱਖਾਂ ਬੰਦ ਕਰਕੇ ਬੈਠਾ ਘਰਾੜੇ ਮਾਰ ਰਿਹਾ ਹੈ ਇਹਨਾਂ ਸ਼ਬਦਾ ਦਾ ਪ੍ਗਟਾਵਾ ਸਮਾਜ ਸੇਵਕ ਤੇ ਕਾਮਰੇਡ ਮੇਜਰ ਸਿੰਘ, ਕਾਮਰੇਡ ਮਾਸਟਰ ਦਲਜੀਤ ਸਿੰਘ, ਮਨੁੱਖੀ ਅਧਿਕਾਰ ਮੋਰਚਾ ਦੇ ਆਰ.ਟੀ ਸੈਲ ਚੇਅਰਮੈਨ ਅਮਰਰਾਜ ਸਿੰਘ ਰਾਜਾ ਨੇ ਪੈ੍ਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਚਾਇਨਾ ਡੋਰ ਨਾਲ ਭਾਂਵੇ ਹਰ ਰੋਜ ਵਾਪਰ ਰਹੇ ਹਾਦਸ਼ਿਆ ਨਾਲ ਕੀਮਤੀ ਜਾਨਾਂ ਸੰਸਾਰ ਤੋਂ ਕੂਚ ਕਰ ਚੁੱਕੀਆਂ ਹਨ, ਪਰ ਪੁਲਿਸ ਪ੍ਸ਼ਾਸਨ ਦੀ ਢਿੱਲੀ ਕਾਰਜਗਾਰੀ ਕਾਰਨ ਚਾਇਨਾ ਡੋਰ ਹਾਲੇ ਵੀ ਪਿੰਡਾਂ ਤੇ ਸ਼ਹਿਰਾਂ ਵਿੱਚ ਧੜੱਲੇ ਨਾਲ ਵਿਕ ਰਹੀ ਹੈ|ਇਥੇ ਇਹ ਦੱਸਣਯੋਗ ਹੈ ਕਿ ਇਸ ਚਾਇਨਾ ਡੋਰ ਨੰੂ ਦੁਕਾਨਦਾਰਾਂ ਵੱਲੋਂ ਜਿਥੇ ਮਨਚਾਹੀ ਕੀਮਤ ਵਸੂਲ ਕੀਤੀ ਜਾ ਰਹੀ ਹੈ, ਉਥੇ ਕਾਨੰੂਨ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ|ਤੇ ਉਹਨਾ ਨੇ ਕਿਹਾ ਕਿ ਇਸ ਡੋਰ ਨਾਲ ਹਰ ਰੋਜ ਹਾਦਸ਼ੇ ਵਾਪਰ ਰਹੇ ਹਨ, ਜਿਸ ਨਾਲ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ| ਜਦੋਂ ਕਿ ਪ੍ਸ਼ਾਸਨ ਇਸ ਡੋਰ ਨੰੂ ਵੇਚਣ ਤੋਂ ਰੋਕਣ ਵਿੱਚ ਬੁਰੀ ਤਰ੍ਹਾਂ ਨਾਕਾਮ ਸਿੱਧ ਹੋਇਆ ਹੈ| ਉਹਨਾਂ ਨੇ ਆਖਿਆ ਕਿ ਜੇਕਰ ਸਰਕਾਰ ਚਾਹੇ ਤਾਂ ਪੱਤਾ ਵੀ ਨਹੀ ਹਿੱਲ ਸਕਦਾ, ਪਰ ਸਰਕਾਰ ਡੋਰਾਂ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋਂ ਕੰਨੀ ਕਿਉ ਕਤਰਾ ਰਹੀ ਹੈ? ਉਪਰੋਕਤ ਆਗੂਆਂ ਨੇ ਐਸ.ਐਸ.ਪੀ ਤਰਨ ਤਾਰਨ ਤੋਂ ਮੰਗ ਕੀਤੀ ਕਿ ਚਾਇਨਾ ਡੋਰ ਨੰੂ ਵੇਚਣ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਚਾਇਨਾ ਡੋਰ ਨਾਲ ਹੋਣ ਵਾਲੇ ਹਾਦਸ਼ਿਆਂ ਨੰੂ ਰੋਕਿਆ ਜਾ ਸਕੇ|