ਗਿੱਦੜਬਾਹਾ(ਰਾਜਿੰਦਰ ਵਧਵਾ)ਮੰਡੀ ਗਿੱਦੜਬਾਹਾ ਚੌ ਅਵਾਰਾ ਪਸੂਆ ਦੇ ਫਿਰਦੇ ਝੁੱਡ ਲੋਕਾ ਲਈ
ਬਣੇ ਫਿਰਦੇ ਹਨ ਸਿਰ ਦਰਦੀ ਇਨਾ ਅਵਾਰਾ ਪਸੂਆ ਦੇ ਝੁੱਡ ਹੁਣ ਗਲੀਆ ਮੁਹੱਲਾ ਚੋ ਇੱਜ ਘੁੰਮਦੇ
ਹਨ ਜਿਵੇ ਕਿਸੇ ਮੰਤਰੀ ਨੇ ਸੰਗਤ ਦਰਸ਼ਨ ਪ੍ਰੋਗਰਾਮ ਕਰਨ ਸਮੇ ਵੱਡਾ ਇਕੱਠ ਹੁੰਦਾ ਹੈ ਇਸ
ਸਬੰਧੀ ਹੋਰ ਜਾਣਕਾਰੀ ਦਿੰਦਾ ਸਾਡੇ ਸਮਾਜ ਸੇਵਕ ਐਡਵੋਕੇਟ ਨਰਾਇਣ ਸਿੰਗਲਾ ਅਤੇ ਰੋਹਿਤ
ਨਾਰੰਗ ਐਡਵੋਕੇਟ ਗਿੱਦੜਬਾਹਾ ਨੇ ਦੱਸਿਆ ਕਿ ਸਹਿਰ ਦੇ ਅੰਦਰ ਦੋ ਤਿੰਨ ਗਊਸਾਲਾ ਹੋਣ ਦੇ
ਬਾਵਜੂਦ ਵੀ ਇਹੇ ਅਵਾਰਾ ਪਸੂ ਸੜਕਾ ਅਤੇ ਗਲੀਆ ਮੁਹੱਲਿਆ ਚੋ ਇੱਜ ਘੁੰਮਦੇ ਹਨ ਜਿਵੇ ਹੜ ਜਿਹਾ
ਆਇਆ ਹੋਏ ਅਤੇ ਹੁਣ ਸਰਦੀ ਜਾਦਾ ਹੋਣ ਕਾਰਨ ਨਿੱਤ ਕੋਈ ਨਾ ਕੋਈ ਪਸੂ ਬੀਮਾਰ ਹੋਇਆ ਰਹਿੰਦਾ ਹੈ
ਅਤੇ ਇਨਾ ਅਵਾਰਾ ਪਸੂਆ ਦੇ ਮੇਨ ਸੜਕਾ ਉੱਪਰ ਘੁੰਮਣ ਅਤੇ ਕਈ ਵਾਰ ਤਾ ਇਹੇ ਅਵਾਰਾ ਪਸੂ ਸੜਕਾ
ਦੇ ਵਿਚਕਾਰ ਹੀ ਬੈਠ ਜਾਦੇ ਸਨ ਜਿਸ ਕਰਕੇ ਇੱਨ ਨਵੇ ਸੜਕ ਹਾਦਸੇ ਵੀ ਵਾਪਰ ਰਹੇ ਹਨ ਅਤੇ ਇੱਥੋ
ਤੱਕ ਹੀ ਨਹੀ ਹੁਣ ਤਾ ਇਹੇ ਅਵਾਰਾ ਪਸੂ ਗਲੀਆ ਮੁਹੱਲਿਆ ਚੋ ਘੁੰਮਣ ਦੇ ਰਹਿੰਦੇ ਹਨ ਅਤੇ ਇਨਾ
ਦੀ ਕਈ ਵਾਰ ਲੜਾਈ ਚੋ ਕਈ ਲੋਕ ਇਨੇ ਜਾਦਾ ਜੱਖਮੀ ਹੋ ਗਏ ਅਤੇ ਸੱਟਾ ਦਾ ਦਰਦ ਨਾ ਝੱਲਦੇ ਹੋਏ
ਆਪਣੀਆ ਕੀਮਤੀ ਜਾਨਾ ਤੱਕ ਵੀ ਗੁਆ ਚੁੱਕੇ ਹਨ ਇੱਥੋ ਤੱਕ ਕੀ ਹੁਣ ਤਾ ਛੋਟੇ ਬੱਚਿਆ ਦਾ ਗਲੀਆ
ਮੁਹੱਲਿਆ ਚੋ ਖੇਡਣਾ ਵੀ ਬੰਦ ਹੋਇਆ ਪਿਆ ਹੈ ਕਿਉਕਿ ਪਤਾ ਹੀ ਨਹੀ ਕਿਸੇ ਸਮੇ ਕਿੱਦਰੋ ਇਹੇ
ਅਵਾਰਾ ਪਸੂਆ ਦਾ ਝੁੱਡ ਆ ਜਾਵੇ ਪਰ ਪਰਸਾਸਨ ਅਤੇ ਪੰਜਾਬ ਸਰਕਾਰ ਦਾ ਇਸ ਵੱਲ ਕੋਈ ਧਿਆਨ ਤੱਕ
ਬਸ ਇਹੇ ਸਿਆਸੀ ਲੀਡਰ ਹਰ ਵਾਰੀ ਚੋਣਾ ਸਮੇ ਜਨਤਾ ਤੋ ਵੋਟਾ ਲੈਣ ਲਈ ਕਈ ਤਰ੍ਰਾ ਦੇ ਝੁੱਠੇ
ਲਾਰੇ ਲਗਾ ਦਿੰਦੇ ਹਨ ਕੀ ਉੱਦੋ ਤਾ ਇਹੇ ਸਿਆਸੀ ਲੀਡਰ ਇਹੇ ਕਹਿੰਦੇ ਹਨ ਕੀ ਇਸ ਵਾਰ ਸਾਨੂੰ
ਮੋਕਾ ਦਿਉ ਅਤੇ ਅਸੀ ਸਾਡੀ ਸਰਕਾਰ ਬਨਣ ਤੇ ਇਨਾ ਅਵਾਰਾ ਪਸੂਆ ਲਈ ਨਵੀਆ ਗਊਸਾਲਾ ਬਨਾਕੇ ਇਨਾ
ਅਵਾਰਾ ਪਸੂਆ ਨੂੰ ਉੱਥੇ ਰੱਖਣ ਦਾ ਪਰਬੰਦ ਕਰਾਗੇ ਪਰ ਜੱਦੋ ਵੋਟਾ ਦਾ ਕੰਮ ਖਤਮ ਅਤੇ ਜਨਤਾ
ਨਾਲ ਕੀਤੇ ਵਾਧੇ ਵੀ ਖਤਮ ਹੋ ਜਾਦੇ ਹਨ ਪਰ ਅਸੀ ਹੁਣ ਪੰਜਾਬ ਸਰਕਾਰ ਅਤੇ ਪਰਸਾਸਨ ਤੋ
ਪੁਰਜੋਰ ਮੰਗ ਕਰਦੇ ਹਾ ਕੀ ਜਲਦੀ ਤੋ ਜਲਦੀ ਇਨਾ ਅਵਾਰਾ ਪਸੂਆ ਦਾ ਕੋਈ ਪੱਕਾ ਮਸਲਾ ਹੱਲ ਕੀਤਾ
ਜਾਵੇ ਕਿਉਕਿ ਹੁਣ ਤਾ ਨਿੱਤ ਕੋਈ ਨਾ ਕੋਈ ਪਸੂ ਠੰਡ ਜਾਦਾ ਹੋਣ ਕਾਰਨ ਹੀ ਮਰ ਰਹੇ ਹਨ ਅਤੇ
ਉੱਥੇ ਧੁੰਦ ਜਾਦਾ ਹੋਣ ਕਾਰਨ ਵੀ ਕਈ ਵਾਰ ਸੜਕਾ ਹਾਦਸੇ ਵੀ ਵਾਪਰ ਰਹੇ ਹਨ