Breaking News

ਪਹਿਲਾ ਇਨਾਮ 25820 ਰੁਪਏ ਦਾ ਹਾਸਿਲ ਵਾਲੇ ਰਣਜੀਤ ਸਿੰਘ ਜਾਤੀਵਾਲ

ਸ੍ਰੀ ਮਾਛੀਵਾੜਾ ਸਾਹਿਬ– (ਸੁਸ਼ੀਲ ਸ਼ਰਮਾ)— Ñਲਗਾਤਾਰ ਚੌਦਾ ਸਾਲਾ ਤੋ ਮੁਨਾਫਾ ਵੰਡ ਰਹੀ ਪਿੰਡ ਝੜੌਦੀ ਦੀ ਦੁਧ ਉਤਪਾਦਕ ਸਭਾ ਨੇ ਆਪਣੇ ਪ੍ਰਧਾਨ ਧਰਮ ਸਿੰਘ ਦੀ ਅਗਵਾਈ ਵਿਚ ਕੱਲ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਆਪਣੇ 40 ਮੈਬਰਾ ਨੂੰ ਕਰੀਬ ਛੇ ਲੱਖ 13 ਹਜਾਰ ਰੁਪਏ ਦਾ ਕੁੱਲ ਲਾਭ ਸਤਵੀ ਵਾਰ ਵੰਡਿਆ ਹਰ ਦੋ ਸਾਲਾ ਬਾਦ ਵੰਡਣ ਵਾਲੇ ਇਸ ਲਾਭ ਵਿਚ ਪਹਿਲਾ ਸਭ ਤੋ ਵੱਧ ਲਾਭ ਲੈਣ ਵਾਲੇ ਰਣਜੀਤ ਸਿੰਘ ਜਾਤੀਵਾਲ ਰਹੇ ਜਿਨ੍ਹਾ 25820 ਰੁਪਏ ਹਾਸਿਲ ਕੀਤੇ ਤੇ ਦੂਜਾ ਨੰਬਰ ਤੇ 21785 ਰੁਪਏ ਜਾਤੀਵਾਲ ਦੇ ਸੇਵਾ ਸਿੰਘ ਦੇ ਹਿੱਸੇ ਆਇਆ ਤੀਜਾ ਨੰਬਰ 20640 ਰੁਪਏ ਕਰਨੈਲ ਸਿੰਘ ਝੜੌਦੀ ਨੇ ਲਿਆ ਜਦਕਿ ਚੌਥਾ ਨੰਬਰ ਤੇ 16750 ਰੁਪਏ ਦਾ ਸੁਖਵਿੰਦਰ ਸਿੰਘ ਬਾਗ ਵਾਲੇ ਨੇ ਅਤੇ ਪੰਜਵਾ ਨੰਬਰ ਗੁਰਜੀਤ ਸਿੰਘ ਝੜੌਦੀ ਦਾ ਰਿਹਾ ਜਿਨ੍ਹਾ 15262 ਰੁਪਏ ਦਾ ਲਾਭ ਪ੍ਰਪਾਤ ਕੀਤਾ | ਮੁਨਾਫਾ ਵੰਡਣ ਦੀ ਰਸਮ ਚੇਅਰਮੈਨ ਮਿਲਕਫੈਡ ਲੁਧਿਆਣਾ ਭੁਪਿੰਦਰ ਸਿੰਘ ਤੇ ਡਾਇਰੈਕਟਰਾ ਕੁਲਵੀਰ ਸਿੰਘ ਤੇ ਜਗਦੀਪ ਸਿੰਘ ਦੇ ਨਾਲ ਡਿਪਟੀ ਮੈਨੇਜਰ ਸੰਜੇ ਘੋਸ਼ ਨੇ ਅਦਾ ਕੀਤੀ | ਸਭਾ ਵੱਲੋ ਲੰਗਰ ਵੀ ਅਤੱਟ ਵਰਤਾਇਆ ਗਿਆ | ਸਭਾ ਵੱਲੋ ਆਏ ਹੋਏ ਮੁੱਖ ਮਹਿਮਾਨਾ ਤੇ ਵੱਧ ਮੁਨਾਫਾ ਖਟੱਣ ਵਾਲੇ ਮੈਬਰਾ ਨੂੰ ਵੀ ਸਨਮਾਨਿਤ ਕੀਤਾ ਗਿਆ | ਮਿਲਕ ਪਲਾਟ ਤੋ ਆਏ ਅਧਿਕਾਰੀਆ ਵੱਲੋ ਲੋਕਾ ਨੂੰ ਵੱਧ ਤੋ ਵੱਧ ਦੁੱਧ ਭੇਜਣ ਲਈ ਪ੍ਰੇਰਿਤ ਕੀਤਾ ਤਾ ਜੋ ਮਿਲਕ ਪਲਾਟ ਹੋਰ ਵੀ ਵੱਧ ਤਰੱਕੀ ਵੱਲ ਵੱਧਦਾ ਹੋਇਆ ਆਪਣੀਆ ਸਭਾਵਾ ਨੂੰ ਹੋਰ ਵੱਧ ਲਾਭ ਦੇ ਸਕੇ | ਉਨ੍ਹਾ ਕਿਹਾ ਕਿ ਮਿਲਕ ਪਲਾਟ ਵੱਲੋ ਜਿੱਥੇ ਬੀਜ ਤੇ ਚਾਰੇ ਲਈ ਸਬਸਿਟੀਆ ਦਿੱਤੀਆ ਜਾਦੀਆ ਹਨ ਉੱਥੇ ਪਸ਼ੂਆ ਦੀ ਦੇਖ-ਭਾਲ Ñਲਈ ਵਧੀਆ ਦਵਾਈਆ ਤੇ ਮਿਨੀਮਿਕਚਰ ਆਦਿ ਵੀ ਸਬਸਿਟੀ ਤੇ ਹੀ ਦਿੱਤਾ ਜਾ ਰਿਹਾ ਹੈ, ਪਿੰਡ ਝੜੌਦੀ ਦੀ ਸਭਾ ਦੀ ਸਲਾਘਾ ਕਰਦਿਆ ਉਨ੍ਹਾ ਆਏ ਲੋਕਾ ਦਾ ਧੰਨਵਾਦ ਕੀਤਾ ਤੇ ਵੱਧ ਤੋ ਵੱਧ ਡੇਅਰੀ ਧੰਦੇ ਨੂੰ ਸਹਾਇਕ ਧੰਦੇ ਵਜੋ ਅਪਨਾਉਣ ਦੀ ਅਪੀਲ ਕੀਤੀ | ਇਸ ਮੌਕੇ ਪ੍ਰਧਾਂਨ ਧਰਮ ਸਿੰਘ ਦੇ ਨਾਲ ਉਪਪ੍ਰਧਾਨ ਚਰਨਜੀਤ ਕੌਰ ਸਕੱਤਰ ਕਰਨੈਲ ਸਿੰਘ, ਉਪਸਕੱਤਰ ਸੁਭਾਸ ਸਿੰਘ ਅਤੇ ਸਭਾ ਦੇ ਮੈਬਰਾ ਵਿਚ ਜਗਤਾਰ ਸਿੰਘ,ਬਲਜੀਤ ਸਿੰਘ,ਸੁਰਜੀਤ ਸਿੰਘ,ਅਮਰ ਸਿੰਘ,ਸੁਖਵਿੰਦਰ ਸਿੰਘ,ਰਾਜਿੰਦਰ ਕੌਰ ਸਰਪੰਚ ਝੜੌਦੀ,ਬਲਜਿੰਦਰ ਸਿੰਘ,ਹਰਪਿੰਦਰ ਸਿੰਘ,ਗੁਰਦੀਪ ਸਿੰਘ,ਬਾਬੂ ਸਿੰਘ,ਕਿਸ਼ਨ ਸਿੰਘ,ਧਰਮਵੀਰ ਸਿੰਘ, ਅਜੀਤ ਸਿੰਘ,ਅਵਤਾਰ ਸਿੰਘ,ਜੈਮਲ ਸਿੰਘ,ਹਰਜੀਤ ਸਿੰਘ,ਸਾਬਕਾ ਸਰਪੰਚ ਹਰਮੀਤ ਕੌਰ ਪੰਚ ਮਖੱਣ ਸਿੰਘ ਪੰਚ ਸੰਤੋਖ ਸਿੰਘ ਤੇ ਹਰਭਜਨ ਸਿੰਘ ਸਾਬਕਾ ਸਰਪੰਚ ਸਤਿਨਾਮ ਸਿੰਘ,ਸੁਖਪ੍ਰੀਤ ਸਿੰਘ ਝੜੌਦੀ,ਪਰਮਜੀਤ ਕੌਰ,ਰਾਜਿੰਦਰ ਕੌਰ,ਰੁਮਾਲ ਕੌਰ,ਕੁਲਜਿੰਦਰ ਸਿੰਘ ਹੈਪੀ,ਕੇਐਪ; ਬੈਕ ਮੈਨੇਜਰ ਗੁਰਚਰਨ ਸਿੰਘ ਗਿੱਲ,ਹਰਦੇਵ ਸਿੰਘ,ਕਰਨਵੀਰ ਸਿੰਘ ਚਾਹਲ,ਗੁਰਿੰਦਰਜੀਤ ਸਿੰਘ ਵੀ ਮੌਜੂਦ ਸਨ |

Leave a Reply

Your email address will not be published. Required fields are marked *

This site uses Akismet to reduce spam. Learn how your comment data is processed.