ਮਾਨਸਾ, 9 ਜਨਵਰੀ ( ਤਰਸੇਮ ਫਰੰਡ ) : ਮਾਨਸਾ ਜਿਲੇ੍ਹ ’ਚ ਟੀ.ਬੀ ਦੀ
ਬਿਮਾਰੀ ਦੀ ਸ਼ਨਾਖਤ ਲਈ ਬਹੁਤਕਨੀਕੀ ਮਸ਼ੀਨ ਜਿਸਨੂੰ 32N11“ (3artridge-based nucleic
acid amplification test) ਜੀਨ ਐਕਸਪਰਟ ਮਸ਼ੀਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ , ਜੋ ਕਿ
ਸਿਵਲ ਹਸਪਤਾਲ ਮਾਨਸਾ ਦੀ ਜਿਲ੍ਹਾ ਟੀ.ਬੀ ਲੈਬ ਵਿਚ ਸਥਾਪਿਤ ਕੀਤੀ ਗਈ ਹੈ। ਇਸ ਮਸ਼ੀਨ ਦਾ
ਉਦਘਾਟਨ ਅੱਜ ਸਿਵਲ ਸਰਜਨ ਮਾਨਸਾ ਡਾ. ਸੁਨੀਲ ਪਾਠਕ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ. ਪਾਠਕ ਨੇ ਦੱਸਿਆ ਕਿ ਇਹ ਬਹੁਤਕਨੀਕੀ ਮਸ਼ੀਨ ਹੈ, ਜਿਸ ਨਾਲ ਗੰਭੀਰ ਟੀ.ਬੀ
ਦੇ ਮਰੀਜ਼ਾਂ ਦੀ ਸ਼ਨਾਖਤ ਅਸਾਨੀ ਨਾਲ ਕੀਤੀ ਜਾ ਸਕੇਗੀ। ਉਨਾਂ ਦੱਸਿਆ ਕਿ ਪਹਿਲਾ ਅਜਿਹੇ
ਮਰੀਜ਼ਾਂ ਦੀ ਸ਼ਨਾਖਤ ਲਈ ਸੈਂਪਲ ਪਟਿਆਲਾ, ਚੰਡੀਗੜ, ਬਠਿੰਡਾ ਵਿਖੇ ਭੇਜੇ ਜਾਂਦੇ ਸੀ, ਪਰ ਇਹ
ਸਹੂਲਤ ਹੁਣ ਮਾਨਸਾ ਦੇ ਸਿਵਲ ਹਸਪਤਾਲ ਵਿਚ ਸ਼ੁਰੂ ਹੋ ਗਈ ਹੈ, ਜੋ ਕਿ ਮਰੀਜਾਂ ਲਈ ਮੁਫ਼ਤ ਹੈ।
ਉਨਾਂ ਇਹ ਵੀ ਦੱਸਿਆ ਕਿ ਸਾਲ 2017 ਦੌਰਾਨ 942 ਟੀ.ਬੀ ਦੇ ਮਰੀਜਾਂ ਨੂੰ ਇਲਾਜ ਅਧੀਨ ਲਿਆਂਦਾ
ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਜਗਪਾਲ ਸਿੰਘ ਨੇ ਦੱਸਿਆ ਕਿ
ਇਸ ਮਸ਼ੀਨ ਦੇ ਸ਼ੁਰੂ ਹੋਣ ਨਾਲ ਮਰੀਜਾਂ ਨੂੰ ਵਧੇਰੇ ਫਾਇਦਾ ਹੋਵੇਗਾ ਅਤੇ ਗੰਭੀਰ ਟੀ.ਬੀ
ਰੋਗੀਆਂ ਦੀ ਸ਼ਨਾਖਤ ਮੁਢਲੇ ਪੜਾਅ ਤੇ ਹੀ ਸੰਭਵ ਹੋ ਕੇ ਮੁਫਤ ਇਲਾਜ ਸ਼ੁਰੂ ਹੋ ਜਾਵੇਗਾ।
ਜ਼ਿਲ੍ਹਾ ਟੀ.ਬੀ ਅਫਸਰ ਡਾ. ਨਿਸ਼ੀ ਸੂਦ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ
ਮਸ਼ੀਨ ਨਾਲ ਮੁੱਖ ਫਾਇਦਾ ਹੋਵੇਗਾ ਕਿ ਇਸ ਤੇ ਲਗਾਏ ਸੈਂਪਲ ਦਾ ਨਤੀਜਾ ਦੋ ਘੰਟੇ ਵਿਚ ਹੀ ਆ
ਜਾਂਦਾ ਹੈ। ਇਸ ਮਸ਼ੀਨ ਦੇ ਜ਼ਰੀ
ਏ ਜਿੱਥੇ ਟੀ.ਬੀ ਦੇ ਮਰੀਜਾਂ ਦੀ ਸ਼ਨਾਖਤ ਹੁੰਦੀ ਹੈ, ਉੱਥੇ ਰਿਫਾਮਿਸੀਨ (Rifampicin)
ਦਵਾਈਦੀ ਰਜਿਸਟੈਂਟ ਦਾ ਪਤਾ ਚਲਦਾ ਹੈ। ਇਸ ਦੇ ਪਤਾ ਲਗਣ ਤੇ ਮਲਟੀਡਰੱਗ ਰਜਿਸਟੈਂਟ (M4R)
ਟੀ.ਬੀ ਦੀ ਪਛਾਣ ਹੋ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਸ਼ੀਨ ਦੇ ਜ਼ਰੀ ੇ ਬਲਗਮ
ਤੋਂ ਇਲਾਵਾ ਐਕਸਟਰਾ ਪਲਮਰੀ ਟੀ.ਬੀ ਦੀ ਸ਼ਨਾਖਤ ਲ
ਲਈ ਵੀ ਸੈਂਪਲ ਚੈਕ ਕੀਤੇ ਜਾ ਸਕਣਗੇ। ਇਸ ਲਈ ਪ੍ਰਾਇਵੇਟ ਡਾਕਟਰਜ਼ ਵੀ ਮਰੀਜਾਂ ਦੇ ਸੈਂਪਲ
ਭੇਜ ਸਕਦੇ ਹਨ। ਇਹ ਸਹੂਲਤ ਸਾਰਿਆਂ ਲਈ ਮੁਫਤ ਉਪਲਬਧ ਹੈ। ਉਨਾਂ ਅਪੀਲ ਕੀਤੀ ਹੈ ਕਿ ਇਸ
ਸਹੂਲਤ ਦਾ ਵੱਧ ਤੋਂ ਵੱਧ ਲਾਹਾ ਉਠਾਇਆ ਜਾਵੇ ਅਤੇ ਸਿਹਤ ਵਿਭਾਗ ਨੂੰ ਟੀ ਬੀ ਦੇ ਖਾਤਮੇ ਲਈ
ਸਹਿਯੋਗ ਦਿੱਤਾ ਜਾਵੇਗਾ।
ਇਹ ਮਸ਼ੀਨ ਉਨ੍ਹਾਂ ਮਰੀਜ਼ਾ ਲਈ ਲਾਹੇਵੰਦ ਸਿੱਧ ਹੋਵੇਗੀ ਜੋ ਇਲਾਜ ਦੋਰਾਨ ਅੱਧ ਵਿਚਕਾਰ ਹੀ
ਦਵਾਈ ਛੱਡ ਦਿੰਦੇ ਹਨ ਅਤੇ ਬਾਅਦ ’ਚ ਉਨ੍ਹਾਂ ਦੇ ਸਰੀਰ ’ਤੇ ਦਵਾਈ ਅਸਰ ਕਰਨਾ ਬੰਦ ਕਰ ਦਿੰਦੀ
ਹੈ ਜਾਂ ਫਿਰ ਜਿਨ੍ਹਾਂ ਦਾ ਸਰੀਰ ਟੀ.ਬੀ. ਦੇ ਇਲਾਜਜ ਪ੍ਰਤੀ ਡਰੱਗ ਰਜਿਸਟੈਂਟ ਹੋ ਜਾਂਦਾ
ਹੈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਡਾ. ਰਣਜੀਤ
ਸਿੰਘ ਰਾਏ ਡਾ. ਅਜੈ ਕੁਮਾਰ, ਡਾ. ਕੰਵਲਪ੍ਰੀਤ ਕੌਰ, ਡਾ. ਵਿਸ਼ਾਲ ਗਰਗ, ਡਾ. ਸ਼ੁਸ਼ਮਾ,
ਡੀ.ਪੀ.ਐਮ. ਅਵਤਾਰ ਸਿੰਘ, ਸੁਪਰਵਾਈਜ਼ਰ ਜਗਦੀਸ਼ ਰਾਏ ਕੁਲਰੀਆਂ, ਸੁਰਿੰਦਰ ਖਿਆਲਾ, ਪ੍ਰਗਟ
ਸਿੰਘ, ਅਜੈ ਕੁਮਾਰ, ਬੂਟਾ ਸਿੰਘ, ਸਵਿਤਾ ਅਤੇੇ ਹੋਰ ਸਿਹਤ ਕਰਮਚਾਰੀ ਵੀ ਹਾਜ਼ਿਰ ਸਨ ।