ਲੁਧਿਆਣਾਂ 10 ਮਾਰਚ () ਨੈਂਸਨਲ ਹਿਊਮਨ ਰਾਈਟ ਆਗ੍ਰਨੇਜਰ ਰਜਿ : ਦੇ ਪ੍ਰਧਾਨ ਹਰਮਨ ਟਿਵਾਣਾਂ ਨੇ ਲੁਧਿਆਣਾਂ ਦਿਹਾਤੀ ਅੰਦਰ ਉਸਾਰੀਆਂ ਜਾ ਰਹੀਆਂ ਗੈਰ ਕਾਨੰੂਨੀ ਕਲੋਨੀਆਂ ਲਈ ਗਲਾਡਾ ਦੇ ਅਧਿਕਾਰੀਆਂ ਨੰੂ ਜਿੁੰਮੇਵਾਰ ਦੱਸਦੇ ਮੰਗ ਕੀਤੀ ਕਿ ਇਹਨਾਂ ਅਧਿਕਾਰੀਆਂ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ |
ਹਰਮਨ ਟਿਵਾਣਾਂ ਨੇ ਕਿਹਾ ਕਿ ਲੁਧਿਆਣਾਂ ਦਿਹਾਤੀ ਅਧੀਨ ਆਂਉਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਅਤੇ ਗਿੱਲ ਅੰਦਰ 5 ਤੋਂ ਉਪੱਰ ਗੈਰ ਕਾਨੰੂਨੀ ਕਲੋਨੀਆਂ ਬਣ੍ਹ ਚੁੱਕੀਆਂ ਹਨ | ਜਿਨ੍ਹਾਂ ਦੇ ਨਿਰਮਾਣ ਲਈ ਸਿੱਧੇ ਤੌਰ ਤੇ ਅਸਟੇਟ ਅਫਸਰ ਹਰਪ੍ਰੀਤ ਸਿੰਘ ਸੇਖੋ, ਐਸ ਡੀ ੳ ਗਿੱਲ ਜਿੰੁਮੇਵਾਰ ਹਨ | ਇਹਨਾਂ ਲੋਕਾਂ ਨੇ ਆਪਣੀਆਂ ਤਿਜੋਰੀਆਂ ਭਰਨ ਲਈ ਗਰੀਬ ਲੋਕਾਂ ਦੀ ਅੰਨੀ ਲੁੱਟ ਕੀਤੀ ਹਨ ਜੋ ਅੱਜ ਇਹਨਾਂ ਗੈਰ ਕਾਨੰੂਨੀ ਕਲੋਨੀਆਂ ਵਿੱਚ ਰਹਿ ਰਹੇ ਹਨ ਪਰ ਮੁਢਲੀਆਂ ਜਰੂਰਤਾਂ ਤੋ ਵਾਂਝੇ ਹਨ | ਟਿਵਾਣਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਕਿਸ ਤਰਾਂ ਇਹ 500 ਤੋ ਉਪੱਰ ਕਲੋਨੀਆਂ ਇਸ ਦਾ ਜੁਆਬ ਇਹਨਾਂ ਅਧਿਕਾਰੀਆਂ ਤੋ ਲੈਣਾਂ ਚਾਹੀਦਾ ਹੈ | ਟਿਵਾਣਾਂ ਨੇ ਕਿਹਾ ਕਿ ਇਹਨਾਂ ਅਧਿਕਾਰੀਆਂ ਵੱਲੋਂ ਕੀਤੀ ਜਾਂਦੀ ਕਾਰਵਾਈ ਸਿਰਫ ਖਾਨਾਂਪੂਰਤੀ ਹੈ ਜੋ ਇਹਨਾਂ ਦਾ ਪੈਸੇ ਬਣਾਉਣ ਦਾ ਤਰੀਕਾ ਹੈ | ਕਿਉਂ ਕਿ ਇਹ ਲੋਕ ਪਹਿਲਾਂ ਤਾਂ ਆਪਣੇ ਉੱਚ ਅਧਿਕਾਰੀਆਂ ਦੇ ਅੱਖੀ ਘੱਟਾ ਪਾਉਣ ਲਈ ਗੈਰ ਕਾਨੰੂਨੀ ਕਲੋਨੀਆਂ ਨੰੂ ਨੋਟਿਸ ਭੇਜਦੇ ਹਨ ਉਸ ਤੋਂ ਬਆਦ ਪੈਸੇ ਲੈ ਕੇ ਉਹਨਾਂ ਹੀ ਕਲੋਨੀਆਂ ਦੇ ਨਿਰਮਾਣ ਵਿੱਚ ਮਦਦ ਕਰਦੇ ਹਨ | ਟਿਵਾਣਾਂ ਨੇ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੀਆਂ ਕਲੋਨੀਆਂ ਤੇ ਇਹਨਾਂ ਨੇ ਕਾਰਵਾਈ ਕੀਤੀ ਹੈ ਉਹਨਾਂ ਦੇ ਅੱਜ ਕੀ ਹਲਾਤ ਹਨ ਕਿਉਂ ਕਿ ਉਹਨਾਂ ਵਿੱਚੋਂ ਬਹੁਤੀਆਂ ਕਲੋਨੀਆਂ ਵਿਕਸਤ ਹੋ ਚੁੱਕੀਆਂ ਹਨ | ਟਿਵਾਣਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦੇ ਕਿਹਾ ਕਿ ਇਹਨਾਂ ਅਧਿਕਾਰੀਆਂ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ | ਕਿਉਂ ਕਿ ਇਹਨਾਂ ਲੋਕਾਂ ਦੇ ਭਿ੍ਸਟਾਚਾਰ ਕਰਕੇ ਇਹਨਾਂ ਗੈਰ ਕਾਨੰੂਨੀ ਕਲੋਨੀਆਂ ਵਿੱਚ ਰਹਿੰਦੇ ਲੋਕ ਸ਼ੁੱਧ ਪਾਣੀ, ਸੀਵਰੇਜ ਅਤੇ ਬਿਜਲੀ ਤੱਕ ਤੋਂ ਵਾਂਝੇ ਹਨ | ਕਈ ਕਲੋਨੀਆਂ ਤੱਕ ਤਾਂ ਬਿਜਲੀ ਤੱਕ ਦੇ ਕੂਨੇਕਸ਼ਨ ਤੱਕ ਨਹੀ ਮਿਲੇ ਜਿਸ ਕਰਕੇ ਗਰੀਬ ਲੋਕ ਨਾ ਚਾਹੰੁਦੇ ਹੋਏ ਵੀ ਬਿਜਲੀ ਚੋਰੀ ਕਰਨ ਲਈ ਮਜਬੂਰ ਹਨ | ਟਿਵਾਣਾਂ ਨੇ ਕਿਹਾ ਕਿ ਜੇਕਰ ਇਹਨਾਂ ਅਧਿਕਾਰੀਆਂ ਦੀ ਜਾਂਚ ਕਰਕੇ ਕਾਰਵਾਈ ਨਾ ਕੀਤੀ ਗਈ ਤਾਂ ਮਾਨਯੋਗ ਅਦਾਲਤ ਵਿੱਚ ਜਾ ਕਿਸੇ ਨਿਰਪੱਖ ਏਜੰਸੀ ਤੋਂ ਇਹਨਾਂ ਤਿਨੇ ਹੀ ਅਧਿਕਾਰੀਆਂ ਜਾਇਦਾਦ ਕਿਸੇ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾਵੇਗੀ |