ਮਾਲੇਰਕੋਟਲਾ 10 ਜਨਵਰੀ () ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਦਿੱਤੇ ਪੋ੍ਗਰਾਮ ਤਹਿਤ ਅੱਜ ਪੀ.ਐਸ.ਈ.ਬੀ ਇੰਪਲਾਈਜ਼ &ੈਡਰੇਸ਼ਨ ਏਟਕ ਮਾਲੇਰਕੋਟਲਾ ਵੱਲੋਂ ਸਾਥੀ ਰਣਜੀਤ ਸਿੰਘ ਬਿੰਜੋਕੀ ਮੀਤ ਪ੍ਧਾਨ ਪੰਜਾਬ ਦੀ ਅਗਵਾਈ ਹੇਠ ਹਲਕਾ ਮਾਲੇਰਕੋਟਲਾ ਦੀ ਵਿਧਾਇਕ ਮੈਡਮ ਰਜ਼ੀਆ ਸੁਲਤਾਨਾ ਦੇ ਪੀ.ਏ. ਦਰਬਾਰਾ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਵੱਲੋਂ ਮਿਤੀ 20-12-2017 ਨੂੰ ਦੋਵੇਂ ਸਰਕਾਰੀ ਥਰਮਲ ਪਲਾਂਟ ਬਠਿੰਡਾ ਅਤੇ ਰੋਪੜ ਦੇ ਦੋ ਨੰਬਰ ਯੂਨਿਟ ਬੰਦ ਕਰਨ ਦਾ &ੈਸਲਾ ਕੀਤਾ ਹੈ| ਇਹ &ੈਸਲਾ ਜਲਦਬਾਜ਼ੀ ਵਿੱਚ ਅਤੇ ਬਿਨਾਂ ਕਿਸੇ ਠੋਸ ਵਿਚਾਰ ਵਟਾਂਦਰੇ ਤੋਂ ਕੀਤਾ ਗਿਆ ਹੈ| ਇਹ &ੈਸਲਾ ਪੰਜਾਬ ਦੇ ਹਿੱਤ ਵਿੱਚ ਨਹੀਂ ਹੋਵੇਗਾ| ਇਸ &ੈਸਲੇ ਨਾਲ ਪੰਜਾਬ ਦੇ ਪਾ੍ਈਵੇਟ ਥਰਮਲ ਪਲਾਂਟਾਂ ਤੋਂ ਬਿਜਲੀ ਦੀ ਖ਼ਪਤ ਕਰਨ ਲਈ ਨਿਰਭਰ ਹੋ ਜਾਣਗੇ| ਪਾ੍ਈਵੇਟ ਥਰਮਲ ਪਲਾਂਟ ਮਨਮਾਨੇ ਢੰਗ ਨਾਲ ਬਿਜਲੀ ਦੀ ਖ਼ਪਤ ਦਾ ਰੇਟ ਵਸੂਲਣਗੇ| ਪੰਜਾਬ ਦੇ ਲੋਕਾਂ ਦੀ ਭਾਰੀ ਲੁੱਟ ਹੋਵੇਗੀ| ਪਹਿਲਾਂ ਹੀ ਬੇਰੋਜ਼ਗਾਰੀ ਦੀ ਮਾਰ ਝੱਲ ਰਹੇ, ਪੰਜਾਬ ਵਿੱਚ ਬੇਰੋਜ਼ਗਾਰੀ ਦਾ ਹੋਰ ਵਾਧਾ ਹੋਵੇਗਾ| ਸਰਕਾਰੀ ਥਰਮਲ ਪਲਾਂਟ ਪੰਜਾਬ ਦੇ ਲੋਕਾਂ ਦੀ ਸ਼ਾਨ ਅਤੇ ਮਲਕੀਅਤ ਹੈ| ਇਹਨਾਂ ਦੋਵੇਂ ਥਰਮਲਾਂ ਪਲਾਂਟਾਂ ਨੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਵਿੱਚ ਉ¤ਘਾ ਯੋਗਦਾਨ ਪਾਇਆ ਹੈ ਅਤੇ ਹੁਣ ਵੀ ਇਹ ਥਰਮਲ ਪਲਾਂਟ ਪੂਰੀ ਸਮਰੱਥਾਂ ਨਾਲ ਚਲਾਏ ਜਾਣ ਤਾਂ ਇਨ੍ਹਾਂ ਥਰਮਲ ਪਲਾਂਟਾਂ ਦੀ ਬਿਜਲੀ ਪਾ੍ਈਵੇਟ ਥਰਮਲ ਪਲਾਂਟਾਂ ਤੋਂ ਸਸਤੀ ਪੈਂਦੀ ਹੈ| ਇਸ ਲਈ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਮੰਗ ਕਰਦਾ ਹੈ ਕਿ ਦੋਵੇਂ ਥਰਮਲ ਪਲਾਂਟਾਂ ਨੂੰ ਬੰਦ ਕਰਨ ਦੇ &ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਮਿਤੀ 18-11-2017 ਨੂੰ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪਾਵਰਕਾਮ ਦੀ ਮੈਨੇਜਮੈਂਟ ਨਾਲ ਹੋਏ &ੈਸਲਿਆਂ ਨੂੰ ਵੀ ਤੁਰੰਤ ਲਾਗੂ ਕਰਵਾਇਆ ਜਾਵੇ ਤਾਂ ਜੋ ਪੰਜਾਬ ਵਿੱਚ ਸਨਅਤੀ ਮਾਹੌਲ ਠੀਕ ਰੱਖਿਆ ਜਾ ਸਕੇ| ਇਸ ਮੌਕੇ ਰਣਜੀਤ ਸਿੰਘ ਬਿੰਜੋਕੀ, ਰਾਜਵੰਤ ਸਿੰਘ, ਗੁਰਧਿਆਨ ਸਿੰਘ, ਗੁਰਜੰਟ ਸਿੰਘ, ਨਰਿੰਦਰ ਕੁਮਾਰ ਸ਼ਰਮਾ, ਹਲੀਮ ਮੁਹੰਮਦ, ਜਗਮੇਲ ਸਿੰਘ, ਨਰਿੰਦਰ ਕੁਮਾਰ, ਜਗਦੇਵ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਸੋਹਣ ਸਿੰਘ, ਰਣਜੀਤ ਸਿੰਘ ਲਾਂਗੜੀਆਂ ਹਾਜ਼ਰ ਸਨ|