ਮਾਲੇਰਕੋਟਲਾ 10 ਜਨਵਰੀ () ਡੀ.ਸੀ ਦਫਤਰ ਇੰਪਲਾਈਜ਼ ਯੂਨੀਅਨ ਦੇ ਜ਼ਿਲ੍ਹਾ ਪ੍ਧਾਨ ਅਮਿ੍ੰਤਪਾਲ ਸਿੰਘ ਪੰਨੂੰ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਕੈਪਟਨ ਸਰਕਾਰ ਦਾ ਵਤੀਰਾ ਮੁਲਾਜਮਾਂ ਪ੍ਤੀ ਚੰਗਾ ਨਹੀਂ ਹੈ| ਸਰਕਾਰ ਮੁਲਾਜਮਾਂ ਦੀਆਂ ਜਾਇਜ ਮੰਗਾਂ ਮੰਨਣ ਦੀ ਬਜਾਏ ਲਾਰਾ ਲੱਪਾ ਲਗਾ ਕੇ ਡੰਗ ਟਪਾਉਣ ਦੀ ਨੀਤੀ ਤੇ ਚੱਲ ਰਹੀ ਹੈ| ਉਹਨਾ ਦੱਸਿਆ ਕਿ ਡੀ.ਸੀ ਦਫਤਰ ਵਿੱਚ ਸਟਾਫ ਦੀ ਘਾਟ ਹੈ, ਨਾ ਹੀ ਪਦ-ਉਨਤੀਆਂ ਹੋ ਰਹੀਆਂ ਹਨ| ਸਰਕਾਰ ਮੁਲਾਜ਼ਮਾਂ ਦੀਆਂ ਗੈਰਵਿੱਤੀ ਮੰਗਾਂ ਤੇ ਵੀ ਸੰਜੀਦਾ ਨਹੀਂ ਹੈ| ਸਰਕਾਰ ਨੂੰ ਵਾਰ-ਵਾਰ ਸਮਾਂ ਦੇ ਕੇ ਵੇਖ ਲਿਆ ਹੈ ਪਰ ਕੋਈ ਸੁਣਵਾਈ ਨਹੀਂ ਹੋਈ, ਇਸ ਲਈ ਸੂਬਾ ਪ੍ਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਧਾਨਗੀ ਹੇਠ ਲਏ ਫੈਸਲਾ ਅਨੁਸਾਰ ਹੁਣ ਯੂਨੀਅਨ ਆਪਣੀਆਂ ਹੱਕੀ ਮੰਗਾਂ ਸਬੰਧੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜੇਗੀ ਜਿਸ ਤਹਿਤ ਸੰਕੇਤਕ ਪਹਿਲੇ ਪੜਾਅ ਵਿੱਚ 15 ਤੇ 16 ਜਨਵਰੀ ਤੋਂ ਸਮੁੱਚੇ ਡੀ.ਸੀ ਦ&ਤਰਾਂ, ਐਸ.ਡੀ.ਐਮ ਦਫਤਰਾਂ ਅਤੇ ਤਹਿਸੀਲਾਂ ਵਿਚ ਵਾਧੂ ਸੀਟਾਂ ਦਾ ਕੰਮ ਕਰਦੇ ਕਰਮਚਾਰੀ ਕੰਮ ਬੰਦ ਕਰਕੇ ਗੇਟ ਰੈਲੀਆਂ ਕਰਨਗੇ ਅਤੇ ਆਪਣੀ ਪਹਿਲੀ ਅਸਾਮੀ ਜਿੱਥੇ ਤਨਖਾਹ ਡਰਾਅ ਹੁੰਦੀ ਹੈ ਸਿਰਫ ਉਸੇ ਸੀਟ ਤੇ ਕੰਮ ਕਰਨਗੇ| ਜੇਕਰ ਪੰਜਾਬ ਸਰਕਾਰ ਨੇ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਦੂਸਰੇ ਪੜਾਅ ਵਿਚ ਕੰਮ ਬੰਦ ਕਰਨਗੇ ਜਿਸ ਦੇ ਤਹਿਤ 22 ਅਤੇ 23 ਜਨਵਰੀ ਨੂੰ ਕਲਮਛੋੜ ਹੜਤਾਲ ਕੀਤੀ ਜਾਵੇਗੀ ਇਹ ਹੜਤਾਲ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ| ਉਹਨਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ’ਚ ਨਵੀਆਂ ਬਣੀਆਂ ਸਬ-ਡਵੀਜਨਾਂ ਦਾ ਕੰਮ ਛੱਡ ਕੇ ਆਪਣੀਆਂ ਮੁੱਖ ਅਸਾਮੀ ਤੇ ਕੰਮ ਕਰਨਗੇ|