ਮਾਲੇਰਕੋਟਲਾ 10 ਜਨਵਰੀ () ਜਰਨਲਿਸਟ ਕਲੱਬ (ਰਜਿ.) ਮਾਲੇਰਕੋਟਲਾ ਵੱਲੋਂ ਕਲੱਬ ਦੇ ਪ੍ਧਾਨ ਸ਼ੀ੍ ਮੁਨਸ਼ੀ ਫਾਰੂਕ ਅਹਿਮਦ ਦੀ ਅਗਵਾਈ ਹੇਠ ਬੈਠਕ ਕਰਕੇ ਦਿ ਟਿ੍ਬਿਊਨ ਵੱਲੋਂ ਆਧਾਰ ਸਬੰਧੀ ਕੀਤੇ ਖ਼ੁਲਾਸੇ ਤੋਂ ਬਾਅਦ ਯੂ.ਆਈ.ਡੀ.ਏ.ਆਈ ਵੱਲੋਂ ਦਿ ਟਿ੍ਬਿਊਨ ਅਤੇ ਇਸ ਦੀ ਪੱਤਰਕਾਰ ਰਚਨਾ ਖਹਿਰਾ ਿਖ਼ਲਾ& ਦਰਜ ਕਰਵਾਈ ਐਫ.ਆਈ.ਆਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਕਾਰਵਾਈ ਮੀਡੀਆ ਦੀ ਆਵਾਜ਼ ਬੰਦ ਕਰਨ ਲਈ ਹੈ, ਜਿਸ ਨੂੰ ਕਦਾਚਿਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ| ਪੱਤਰਕਾਰਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਆਧਾਰ ਅਥਾਰਟੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਦਿ ਟਿ੍ਬਿਊਨ ਵੱਲੋਂ ਆਧਾਰ ਸਬੰਧੀ ਕੀਤੇ ਖ਼ੁਲਾਸੇ ਦੀ ਜਾਂਚ ਕਰਵਾਉਂਦੀ, ਪਰ ਉਸ ਨੇ ਉਲਟ ਮੀਡੀਆ ਨੂੰ ਹੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਗ਼ੈਰ ਜਮਹੂਰੀ ਤੇ ਤਾਨਾਸ਼ਾਹੀ ਕਾਰਵਾਈ ਹੈ| ਪੱਤਰਕਾਰਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਮਾਮਲੇ ’ਚ ਦਖ਼ਲ ਦੇ ਕੇ ਉਕਤ ਕੇਸ ਨੂੰ ਰੱਦ ਕਰਵਾਏ| ਇਸ ਉਪਰੰਤ ਕਲੱਬ ਨੇ ਮੁਨਸ਼ੀ ਫਾਰੂਕ ਅਹਿਮਦ ਦੀ ਅਗਵਾਈ ਹੇਠ ਪ੍ਧਾਨ ਮੰਤਰੀ ਸੀ੍ ਨਰਿੰਦਰ ਮੋਦੀ ਦੇ ਨਾਂ ਐਸ.ਡੀ.ਐ¤ਮ ਡਾਕਟਰ.ਪੀ੍ਤੀ ਯਾਦਵ ਨੂੰ ਇੱਕ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਸ਼ੀ੍ ਨਰਿੰਦਰ ਮੋਦੀ ਉਕਤ ਕੇਸ ਨੂੰ ਰੱਦ ਕਰਵਾਉਣ ਅਤੇ ਆਧਾਰ ਡੇਟਾ ਲੀਕੇਜ ਮਾਮਲੇ ਦੀ ਜਾਂਚ ਕਰਵਾਉਣ ਕਿਉਂਕਿ ਇਹ ਇੱਕ ਗੰਭੀਰ ਮਾਮਲਾ ਹੈ| ਇਸ ਨਾਲ ਆਮ ਆਦਮੀ ਦੀ ਨਿੱਜੀ ਜਾਣਕਾਰੀ ਖ਼ਤਰੇ ’ਚ ਹੈ| ਇਸ ਜਾਣਕਾਰੀ ਦੀ ਦੁਰਵਰਤੋਂ ਵੀ ਹੋ ਸਕੀ ਹੈ| ਕਲੱਬ ਨੇ ਇਹ ਵੀ ਮੰਗ ਕੀਤੀ ਕਿ ਆਧਾਰ ਨੂੰ ਬੈਂਕ ਖ਼ਾਤਿਆਂ ਨਾਲ ਜੋੜਨ ਦੇ ਹੁਕਮ ਵਾਪਸ ਲਏ ਜਾਣ| ਇਸ ਮੌਕੇ ਹੁਸ਼ਿਆਰ ਸਿੰਘ ਰਾਣੂ, ਰਾਕੇਸ਼ ਕੁਮਾਰ, ਅਸਗਰ ਪਰਿਹਾਰ, ਜ਼ਹੂਰ ਅਹਿਮਦ ਚੌਹਾਨ, ਦਲਜਿੰਦਰ ਸਿੰਘ ਕਲਸੀ, ਸੁਰੇਸ਼ ਵਰਮਾ, ਗੁਰਤੇਜ ਜੋਸ਼ੀ, ਸੁਮੰਤ ਤਲਵਾਨੀ, ਅਸ਼ਵਨੀ ਸੋਢੀ, ਮੁਹੰਮਦ ਅਸ਼ਰਫ ਆਦਿ ਵੀ ਹਾਜ਼ਰ ਸਨ|