ਮਲੇਰਕੋਟਲਾ: 10 ਜਨਵਰੀ ( ) ਲੋਕ ਨਿਰਮਾਣ ਤੇ ਸਮਾਜਿਕ ਸੁਰੱਖਿਆ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਦੇ ਅਤਿ ਵਿਸ਼ਵਾਸਪਾਤਰ ਅਤੇ ਪੰਜਾਬ ਵਕਫ ਬੋਰਡ ਦੇ ਮੈਂਬਰ ਐਡਵੋਕੇਟ ਇਜਾਜ ਆਲਮ ਨੂੰ ਨਗਰ ਕੌਂਸਲ ਮਲੇਰਕੋਟਲਾ ਦਾ ਨਵਾਂ ਲੀਗਲ ਐਡਵਾਈਜਰ ਨਿਯੁੱਕਤ ਕਰ ਿੱਦਤਾ ਗਿਆ ਹੈ|ਐਡਵੋਕੇਟ ਇਜਾਜ ਆਲਮ ਨੂੰ ਇਸ ਸਬੰਧੀ ਨਿਯੁੱਕਤੀ ਪੱਤਰ ਅੱਜ ਨਗਰ ਕੌਂਸਲ ਦਫਤਰ ਵਿਖੇ ਨਗਰ ਕੌਂਸਲ ਦੇ ਪ੍ਧਾਨ ਜਨਾਬ ਮੁਹਮੰਦ ਇਕਬਾਲ ਫੋਜੀ, ਬੀਬੀ ਰਜ਼ੀਆ ਸੁਲਤਾਨਾ ਦੇ ਪੀ.ਏ. ਮੁਹੰਮਦ ਤਾਰਿਕ ਅਤੇ ਕੌਂਸਲਰ ਫਾਰੂਕ ਅਨਸਾਰੀ ਸਮੇਤ ਕਈ ਹੋਰ ਕਾਂਗਰਸੀ ਆਗੂਆਂ ਨੇ ਸੌਂਪਿਆ| ਇਸ ਮੌਕੇ ਗੱਲਬਾਤ ਕਰਦਿਆਂ ਨਗਰ ਕੌਂਸਲ ਦੇ ਪ੍ਧਾਨ ਜਨਾਬ ਮੁਹਮੰਦ ਇਕਬਾਲ ਫੋਜੀ ਨੇ ਦੱਸਿਆ ਕਿ ਕਿ ਨਗਰ ਕੌਂਸਲ ਨੇ 1 ਅਗਸਤ 2017 ਨੂੰ ਐਡਵੋਕੇਟ ਇਜਾਜ ਆਲਮ ਨੂੰ ਐਡਵੋਕੇਟ ਹਰਦੀਪ ਸਿੰਘ ਖਟੜਾ ਦੀ ਜਗ੍ਹਾ ਲੀਗਲ ਐਡਵਾਈਜਰ ਨਿਯੁੱਕਤ ਕਰਨ ਦਾ ਮਤਾ ਨੰਬਰ 140 ਪਾਸ ਕਰਕੇ ਸਰਕਾਰ ਤੋਂ 28 ਨਵੰਬਰ ਨੂੰ ਨਿਯਮਾਂ ਤੇ ਹਿਦਾਇਤਾਂ ਮੁਤਾਬਕ ਕਾਰਵਾਈ ਕਰਨ ਦੀ ਪਰਵਾਨਗੀ ਹਾਸਿਲ ਕਰ ਲਈ ਸੀ| ਪਾ੍ਪਤ ਜਾਣਕਾਰੀ ਮੁਤਾਬਿਕ ਐਡਵੋਕੇਟ ਹਰਦੀਪ ਸਿੰਘ ਖਟੜਾ ਨੇ ਨਗਰ ਕੌਂਸਲ ਮਲੇਰਕੋਟਲਾ ਦੇ ਕਾਰਜ ਸਾਧਕ ਅਫਸਰ ਨੂੰ 8 ਜਨਵਰੀ ਨੂੰ ਅਪਣਾ ਅਸਤੀਫਾ ਸੌਂਪ ਦਿੱਤਾ ਸੀ| ਐਡਵੋਕੇਟ ਹਰਦੀਪ ਸਿੰਘ ਖਟੜਾ ਨੇ ਅਪਣੇ ਅਸਤੀਫੇ ਦੀ ਪੁਸ਼ਟੀ ਕਰਦਿਆਂ ਅਸਤੀਫੇ ਦਾ ਕਾਰਨ ਨਿੱਜੀ ਦੱਸਿਆ ਹੈ|ਇਸ ਮੌਕੇ ਉਦਯੋਗਪਤੀ ਮਨਜੂਰ ਚੋਹਾਨ, ਐਡਵੋਕੇਟ ਇਨਾਮ-ਉਰ-ਰਹਿਮਾਨ, ਮੁਹੰਮਦ ਅਨਵਾਰ ਬਬਲੀ ਆਦਿ ਵੀ ਹਾਜ਼ਰ ਸਨ|