ਮਾਲੇਰਕੋਟਲਾ 10 ਜਨਵਰੀ (ਜ਼ਹੂਰ) ਸਥਾਨਕ ਆਬਕਾਰੀ ਤੇ ਕਰ ਅਫਸਰ ਸ਼ੀ੍ ਰੋਹੀਤ ਗਰਗ ਵੱਲੋਂ ਆਬਕਾਰੀ ਤੇ ਕਰ ਦਫਤਰ ਵਿਖੇ 1 ਫਰਵਰੀ ਤੋਂ ਲਾਗੂ ਹੋਣ ਵਾਲੇ ਈ-ਵੇ ਬਿਲ ਸਬੰਧੀ ਡੀਲਰਾਂ ਅਤੇ ਟਰਾਂਸਪੋਟਰਾਂ ਨੰੂ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਲਾਇਆ ਗਿਆ| ਹਾਜ਼ਰੀਨ ਨੰੂ ਸੰਬੋਧਨ ਕਰਦਿਆਂ ਸ਼ੀ੍ ਰੋਹੀਤ ਗਰਗ ਨੇ ਕਿਹਾ ਕਿ ਪੰਜਾਹ ਹਜ਼ਾਰ ਤੋਂ ਵੱਧ ਦੀ ਰਕਮ ਦੇ ਮਾਲ ਨੰੂ ਗਾ੍ਹਕ ਕੋਲ ਭੇਜਣ ਲਈ ਈ-ਵੇ ਬਿਲ ਦਰਜ ਕਰਨਾ ਬਹੁਤ ਜਰੂਰੀ ਹੈ| ਉਨ੍ਹਾਂ ਦੱਸਿਆ ਕਿ 16 ਜਨਵਰੀ ਤੋਂ ਟਰਾਇਲ ਸ਼ੁਰੂ ਹੋ ਰਹੇ ਈ-ਵੇ ਬਿੱਲ ਨੰੂ 01 ਫਰਵਰੀ ਤੋਂ ਲਾਗੂ ਕੀਤਾ ਜਾ ਰਿਹਾ ਹੈ| ਜਿਸ ਤਹਿਤ ਕੋਈ ਵੀ ਮਾਲ ਜਿਸਦੀ ਰਕਮ ਪੰਜਾਹ ਹਜ਼ਾਰ ਜਾਂ ਉਸ ਤੋਂ ਵੱਧ ਹੈ ਤਾਂ ਮਾਲ ਨਾਲ ਈ-ਵੇ ਬਿੱਲ ਲਾਉਣਾ ਕਾਨੰੂਨਨ ਜਰੂਰੀ ਹੈ| ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਖੇਤੀ ਬਾੜੀ, ਹੈਂਡਲੂਮ ਅਤੇ ਹੋਰ ਆਦਿ ਨਾਲ ਸਬੰਧਤ 154 ਆਈਟਮਾਂ ਦੀ ਦਿੱਤੀ ਗਈ ਛੋਟ ਤੋਂ ਇਲਾਵਾ ਈ-ਵੇ ਬਿਲ ਹਰ ਆਈਟਮ ਤੇ ਲਾਗੂ ਹੈ||ਸੀ੍ ਗਰਗ ਨੇ ਦੱਸਿਆ ਕਿ ਸੂਬੇ ਦੇ ਅੰਦਰ ਜੇਕਰ ਕੋਈ ਵਪਾਰੀ 10 ਕਿਲੋਮੀਟਰ ਦੇ ਅੰਦਰ ਟਰਾਂਸਪੋਟਰ ਕੋਲ ਮਾਲ ਭੇਜਦਾ ਹੈ ਤਾਂ ਉਸ ਨੰੂ ਸਿਰਫ ਟਰਾਂਸਪੋਟਰ ਕੋਲ ਭੇਜਣ ਸਮੇਂ ਹੀ ਈ-ਵੇ ਬਿਲ ਦੀ ਛੋਟ ਦਿੱਤੀ ਗਈ ਹੈ|ਸੀ੍ ਗਰਗ ਨੇ ਦੱਸਿਆ ਕਿ ਸਰਕਾਰ ਵੱਲੋਂ ਮਾਲ ਭੇਜਣ ਲਈ 100 ਕਿਲੋਮੀਟਰ ਦੂਰੀ ਪ੍ਤੀ ਦਿਨ ਦੇ ਹਿਸਾਬ ਨਾਲ ਈ-ਵੇ ਬਿਲ ਦੀ ਮਿਆਦ ਨੰੂ ਤਹਿ ਕੀਤਾ ਹੈ ਉਸ ਤੋਂ ਈ-ਵੇ ਬਿਲ ਦੀ ਮਿਆਦ ਖਤਮ ਹੋ ਜਾਵੇਗੀ|ਸੀ੍ ਗਰਗ ਨੇ ਅੱਗੇ ਕਿਹਾ ਕਿ ਈ-ਵੇ ਬਿਲ ਲਈ ਟਰਾਂਸਪੋਟਰਾਂ ਅਤੇ ਡੀਲਰਾਂ ਨੰੂ ਜਲਦ ਤੋਂ ਜਲਦ ਰਹਿਟਰਡ ਹੋਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਕਿਸੇ ਨੰੂ ਕੋਈ ਪੇ੍ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ|ਉਨ੍ਹਾਂ ਛੋਟੇ ਵਪਾਰੀਆਂ ਨੰੂ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਟਰਨਓਵਰ ਵੀਹ ਲੱਕਖ ਤੋਂ ਵੱਧ ਜੈ ਤਾਂ ਉਹ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਨਾਲ ਰਜਿਸਟਰਡ ਹੋ ਸਕਦੇ ਹਨ ਅਤੇ ਕਿਸੇ ਵੀ ਪੇ੍ਸ਼ਾਨੀ ਤੋਂ ਬੱਚ ਸਕਦੇ ਹਨ|ਸੀ੍ ਗਰਗ ਨੇ ਅਪੀਲ ਕੀਤੀ ਕਿ ਵਿਭਾਗ ਲੋਕਾਂ ਨੰੂ ਸਬੰਧਤ ਕਾਨੰੂਨ ਸਬੰਧੀ ਜਾਗਰੂਕ ਕਰਨ ਲਈ ਹਰ ਸਮੇਂ ਤਿਆਰ ਹੈ|