ਮਾਨਸਾ, 11 ਜਨਵਰੀ (ਤਰਸੇਮ ਸਿੰਘ ਫਰੰਡ ) ਸਵੱਛਤਾ ਅਭਿਆਨ ਦੇ ਮੱਦੇਨਜ਼ਰ ਮਾਨਸਾ ਜ਼ਿਲ੍ਹੇ
ਅੰਦਰ ਚਲਾਈ ਗਈ ਸਕੀਮ (ਸੋਕ ਪਿੱਟ) ਜ਼ਿਲ੍ਹੇ ਦੇ 5 ਪਿੰਡਾਂ ਭਾਈ ਦੇਸਾ, ਮਾਨ ਅਸਪਾਲ, ਅਸਪਾਲ
ਕੋਠੇ, ਖੈਰਾ ਕਲਾਂ ਅਤੇ ਦਸ਼ਮੇਸ਼ ਨਗਰ ਲਈ ਕਾਫੀ ਸਹਾਈ ਸਿੱਧ ਹੋ ਰਹੀ ਹੈ, ਜਿੱਥੇ ਹੁਣ ਤੱਕ
245 ਸੋਕ ਪਿੱਟ ਤਿਆਰ ਕੀਤੇ ਗਏ ਹਨ। ਇਨ੍ਹਾਂ ਸੋਕ ਪਿੱਟਾਂ ਦੀ ਕਾਮਯਾਬੀ ਨੂੰ ਦੇਖਦਿਆਂ
ਡਿਪਟੀ ਕਮਿਸ਼ਨਰ ਨੇ 5 ਹੋਰ ਪਿੰਡਾਂ ਵਿੱਚ ਇਨ੍ਹਾਂ ਦੀ ਤਰਜ ‘ਤੇ ਸੋਕ ਪਿੱਟ ਬਣਾਉਣ ਦਾ ਐਲਾਨ
ਕੀਤਾ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਧਰਮ ਪਾਲ ਗੁਪਤਾ ਵੱਲੋਂ ਅੱਜ ਗ੍ਰਾਮ ਪੰਚਾਇਤ
ਅਸਪਾਲ ਕੋਠੇ ਵਿਖੇ ਮਗਨਰੇਗਾ ਸਕੀਮ ਅਧੀਨ ਤਿਆਰ ਕੀਤੇ ਗਏ ਸੋਕ ਪਿੱਟਾਂ ਦਾ ਨਿਰੱਖਣ ਕੀਤਾ
ਗਿਆ। ਇਸ ਮੌਕੇ ਉਨ੍ਹਾਂ ਘਰ-ਘਰ ਜਾ ਕੇ ਪਿੰਡ ਵਾਸੀਆਂ ਨਾਲ ਸੋਕ ਪਿੱਟ ਦੀ ਵਰਤੋਂ ਸਬੰਧੀ ਵੀ
ਗੱਲਬਾਤ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਬਲਜੀਤ ਕੌਰ, ਭਗਵੰਤ ਸਿੰਘ, ਗਮਦੂਰ ਸਿੰਘ ਅਤੇ
ਛਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਕਿ ਸੋਕ ਪਿੱਟ ਬਣਨ ਨਾਲ ਉਹਨਾਂ ਦੀਆਂ ਪਾਣੀ
ਦੀਆਂ ਕਾਫੀ ਦਿੱਕਤਾਂ ਦੂਰ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਘਰ ਦਾ ਪਾਣੀ ਸੜਕ
ਉੱਪਰ ਨਿਕਲਣ ਕਾਰਨ ਹੋਣ ਵਾਲੇ ਲੜਾਈ-ਝਗੜੇ ਬੰਦ ਹੋ ਗਏ ਹਨ, ਗਲੀਆਂ ਅਤੇ ਘਰਾਂ ਵਿੱਚ
ਸਾਫ਼-ਸਫਾਈ ਰਹਿਣ ਲੱਗੀ ਹੈ ਅਤੇ ਸੜਕ ਟੁੱਟਣ ਦਾ ਖਤਰਾ ਵੀ ਨਹੀਂ ਰਿਹਾ। ਇਸ ਤੋਂ ਇਲਾਵਾ
ਪਾਣੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਹੋਣ ਦਾ ਖਤਰਾ ਵੀ ਟਲ ਗਿਆ ਹੈ। ਉਨ੍ਹਾਂ ਦੱਸਿਆ ਕਿ
ਪਹਿਲਾਂ ਸੜਕਾਂ ‘ਤੇ ਪਾਣੀ ਆ ਜਾਣ ਕਾਰਨ ਸਾਨੂੰ ਸਬੰਧਿਤ ਵਿਭਾਗ ਵੱਲੋਂ ਜ਼ੁਰਮਾਨੇ ਵੀ ਕੀਤੇ
ਜਾਂਦੇ ਸਨ ਪਰ ਸੋਕ ਪਿੱਟ ਬਣਨ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਗੁਪਤਾ ਵੱਲੋਂ ਕੰਮ ਚੱੈਕ ਕਰਨ ਉਪਰੰਤ ਕੰਮ ਨੂੰ ਸੁਚੱਜੇ ਢੰਗ ਨਾਲ
ਨੇਪਰੇ ਚਾੜਨ ਲਈ ਸਮੂਹ ਮਗਨਰੇਗਾ ਟੀਮ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਹਦਾਇਤ ਵੀ ਕੀਤੀ ਕਿ ਇਹੋ
ਜਿਹੇ ਪ੍ਰਾਜੈਕਟ ਜਿੱਥੇ ਘਰਾਂ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਉੱਥੇ ਇਸ
ਪ੍ਰੋਜੈਕਟ ਨੂੰ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਸੋਕ ਬਹੁਤ ਹੀ ਸੁਖਾਲੇ ਤਰੀਕੇ ਨਾਲ ਤਿਆਰ
ਹੋ ਜਾਂਦੇ ਹਨ ਅਤੇ ਬਹੁਤ ਹੀ ਘੱਟ ਜਗ੍ਹਾਂ (4 ਬਾਈ 4) ਵਿੱਚ ਇਹ ਤਿਆਰ ਹੋ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਸੋਕ ਪਿੱਟ ਕਿਸੇ ਮਿਸਤਰੀ ਦੀ ਮਦਦ ਨਾਲ 4000/- ਰੁਪਏ ਤੋਂ 7000/-
ਰੁਪਏ ਤੱਕ ਦੀ ਲਾਗਤ ਨਾਲ ਤਿਆਰ ਕਰਵਾਏ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸ਼੍ਰੀ ਦਿਨੇਸ਼ ਵਸ਼ਿਸ਼ਟ ਨੂੰ ਹਦਾਇਤ
ਕੀਤੀ ਕਿ ਵੱਧ ਤੋਂ ਵੱਧ ਪਿੰਡਾਂ ਵਿੱਚ ਇਸ ਪ੍ਰਜੈਕਟ ਨੂੰ ਪਹਿਲ ਦੇ ਆਧਾਰ ‘ਤੇ ਲਾਗੂ ਕੀਤਾ
ਜਾਵੇ, ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਇਸ ਪ੍ਰੋਜੈਕਟ ਦਾ ਵੱਧ ਤੋਂ ਵੱਧ ਲਾਭ ਮਿਲ ਸਕੇ।
ਇਸ ਮੌਕੇ ਲੇਖਾ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਪਵਨ ਕੁਮਾਰ, ਬੀ.ਡੀ.ਪੀ.ਓ. ਮਾਨਸਾ ਸ਼੍ਰੀ
ਸੁਖਵਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮਗਨਰੇਗਾ ਸ਼੍ਰੀ ਮਨਦੀਪ ਸਿੰਘ ਅਤੇ ਏ.ਪੀ.ਓ.
ਮਗਨਰੇਗਾ ਸ਼੍ਰੀਮਤੀ ਕਾਜਲ ਗਰਗ ਮੌਜੂਦ ਸਨ। ਇਸ ਮੌਕੇ ਪਿੰਡ ਨੇ ਆਪਣੇ ਤੌਰ ਤੇ ਵੱਖਰੀ
ਜਾਣਕਾਰੀ ਦਿੰਦਿਆਂ ਦੱਸਿਆ ਜਿਨਾਂ ਵਿੱਚ ਬਲਜੀਤ ਕੌਰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ
ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਦੀ ਮਦਦ ਨਾਲ ਲੰਮੇਂ ਸਮੇਂ ਦੀ ਪਾਣੀ ਦੀ
ਸਮੱਸਿਆ ਤੋਂ ਸਾਨੂੰ ਛੁਟਕਾਰਾ ਮਿਲਿਆ ਹੈ। ਅਸੀਂ ਉਦੋਂ ਵੀ ਗਰਵ ਮਹਿਸੂਸ ਕਰਦੇ ਹਾਂ ਜਦੋਂ
ਸਾਡੇ ਰਿਸ਼ਤੇਦਾਰ ਬਾਹਰੋਂ ਆ ਕੇ ਇਨ੍ਹਾਂ ਸੋਕ ਪਿੱਟਸ ਦੀ ਪ੍ਰਸ਼ੰਸ਼ਾ ਕਰਦੇ ਹਨ। ਭਗਵੰਤ ਸਿੰਘ
ਨੇ ਦੱਸਿਆ ਕਿ ਪਾਣੀ ਇੱਕ ਦੂਜੇ ਦੇ ਘਰਾਂ ਵਿੱਚ ਜਾਣ ਕਾਰਨ ਪਹਿਲਾਂ ਸਾਡਾ ਆਪਸ ਵਿੱਚ ਝਗੜਾ
ਹੁੰਦਾ ਰਹਿੰਦਾ ਸੀ ਪਰ ਹੁਣ ਪਿਛਲੇ ਇੱਕ ਸਾਲ ਤੋਂ, ਜਦੋਂ ਇਹ ਸੋਕ ਪਿੱਟ ਤਿਆਰ ਹੋਏ ਹਨ,
ਸਾਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਪੇਸ਼ ਨਹੀਂ ਆਈ। 3. ਗਮਦੂਰ ਸਿੰਘ :- ਸੋਕ ਪਿੱਟ ਬਣਨ ਤੋਂ
ਪਹਿਲਾਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਪਾਣੀ ਦੀ ਨਿਕਾਸੀ ਸਹੀ ਢੰਗ
ਨਾਲ ਹੋਣ ਲੱਗ ਪਈ ਹੈ। ਅਸੀਂ ਪੁਰੀ ਤਰ੍ਹਾਂ ਨਾਲ ਸੰਤੁਸ਼ਟ ਹਾਂ। ਛਿੰਦਰ ਸਿੰਘ ਨੇ ਦੱਸਿਆ ਕਿ
ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਅਜਿਹੇ ਸੋਕ ਪਿੱਟਸ ਸਿਰਫ ਮਾਨਸਾ
ਦਾ ਹੋਰ ਪਿੰਡਾਂ ਵਿੱਚ ਹੀ ਨਹੀਂ ਬਲਕਿ ਪੂਰੇ ਸੂਬੇ ਵਿੱਚ ਬਣਵਾਉਣੇ ਚਾਹੀਦੇ ਹਨ। ਇਸ ਸਕੀਮ
ਨਾਲ ਸਾਡੇ ਪਿੰਡ ਵਿੱਚ ਕਾਫੀ ਫਾਇਦਾ ਹੋਇਆ ਹੈ ਅਤੇ ਪਿੰਡ ਦੀਆਂ ਗਲੀਆਂ, ਸੜਕਾਂ ਵੀ
ਸਾਫ਼-ਸੁਥਰੀਆਂ ਰਹਿੰਦੀਆਂ ਹਨ।