ਮਾਨਸਾ 15 ਜਨਵਰੀ (ਤਰਸੇਮ ਸਿੰਘ ਫਰੰਡ ) ਸ਼ਹਿਰੀ ਕਮੇਟੀ ਮਾਨਸਾ ਦਾ ਡੈਲੀਗੇਟ ਇਜਲਾਸ ਤੇਜਾ
ਸਿੰਘ ਸਤੰਤਰ ਭਵਨ ਵਿਖੇ ਐਡਵੋਕੇਟ ਰੇਖਾ ਸ਼ਰਮਾ ਅਤੇ ਕਾਕਾ ਸਿੰਘ ਦੇ ਪ੍ਰਧਾਨਗੀ ਮੰਡਲ ਹੇਠ
ਅਤੇ ਜਿਲ੍ਹਾ ਅਬਜਰਬਰ ਕਾ. ਦਲਜੀਤ ਸਿੰਘ ਮਾਨਸ਼ਾਹੀਆ ਤੇ ਡਾ. ਆਤਮਾ ਸਿੰਘ ਦੀ ਦੇਖ—ਰੇਖ ਹੇਠ
ਸਫਲਤਾ ਪੂਰਵਕ ਸੰਪੰਨ ਹੋਇਆ। ਇਸ ਸਮੇਂ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਅਤੇ ਬਜੁਰਗ ਆਗੂ
ਕਾ. ਨਿਹਾਲ ਸਿੰਘ ਵੱਲੋਂ ਸਵਾਗਤੀ ਭਾਸ਼ਣ ਦੌਰਾਨ ਸ਼ੁਰੂਆਤ ਕੀਤੀ ਅਤੇ ਹਾਜ਼ਰ ਡੈਲੀਆਂ ਨੂੰ ਅੱਜ
ਦੇ ਦਿਨ ਤੇ ਵਧਾਈ ਦਿੱਤੀ ਗਈ। ਇਸ ਸਮੇਂ ਸਾਬਕਾ ਵਿਧਾਇਕ ਕਾ. ਬੂਟਾ ਸਿੰਘ ਨੇ ਕਿਹਾ ਕਿ
ਸੀ.ਪੀ.ਆਈ. ਦੀ ਮਜਬੂਤੀ ਪਾਰਟੀ ਦਾ ਪ੍ਰੋਗਰਾਮ ਘਰ—ਘਰ ਲੈ ਕੇ ਜਾਣ ਲਈ ਪਾਰਟੀ ਆਗੂ ਅਤੇ
ਵਰਕਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਲੋੜ ਹੈ। ਇਸ ਸਮੇਂ ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ
ਸਾਥੀ ਕ੍ਰਿਸ਼ਨ ਚੌਹਾਨ ਨੇ ਹਾਜ਼ਰ ਡੈਲੀਗੇਟ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ
ਆਰ.ਐਸ.ਐਸ. ਦੇ ਇਸ਼ਾਰੇ ਤੇ ਚੱਲ ਰਹੀ ਕੇਂਦਰ ਦੀ ਮੋਦੀ ਸਰਕਾਰ ਦੀ ਸਥਿਤੀ ਹਰ ਦਿਨ ਡਾਵਾਂਡੋਲ
ਹੋ ਰਹੀ ਹੈ ਅਤੇ ਦੇਸ਼ ਦੀ ਉੱਚ ਨਿਆਂਪਾਲਿਕਾ ਵਿੱਚ ਚਾਰ ਜੱਜਾਂ ਵੱਲੋਂ ਪ੍ਰੈੱਸ ਕਾਨਫਰੰਸ
ਕਰਨਾ ਸਰਕਾਰ ਦੀ ਬੇਲੋੜੀ ਦਖਲ ਅੰਦਾਜੀ ਹੈ ਅਤੇ ਭਵਿੱਖ ਵਿੱਚ ਆਮ ਲੋਕਾਂ ਦਾ ਕੇਂਦਰ ਦੀ ਮੋਦੀ
ਸਰਕਾਰ ਤੋਂ ਮੋਹ ਭੰਗ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਵਾਦ ਦੇ ਨਾਮ ਤੇ ਘੱਟ ਗਿਣਤੀਆਂ
ਅਤੇ ਦਲਿਤਾਂ ਉੱਪਰ ਕੀਤੇ ਜਾ ਰਹੇ ਅੱਤਿਆਚਾਰ ਦੇ ਖਿਲਾਫ ਆਰ.ਐਸ.ਐਸ. ਅਤੇ ਮੋਦੀ ਸਰਕਾਰ ਦੇ
ਖਿਲਾਫ ਇਨਸਾਫ ਧਿਰਾਂ ਅਤੇ ਤਮਾਮ ਲੋਕਾਂ ਨੂੰ ਸੰਘਰਸ਼ ਲਈ ਏਕਤਾ ਬਣਾਉਣਾ ਸਮੇਂ ਦੀ ਮੁੱਖ ਲੋੜ
ਹੈ। ਇਸ ਸਮੇਂ ਉਨ੍ਹਾਂ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਚੋਣ
ਵਾਅਦਿਆਂ ਨੂੰ ਨਾ ਪੂਰਾ ਕਰਨਾ ਪੰਜਾਬ ਦੀ ਜਨਤਾ ਦੇ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ
ਸਮੁੱਚੇ ਕਰਜਾ ਮੁਆਫੀ ਅਤੇ ਰੁਜ਼ਗਾਰ ਦੇ ਮੁੱਦਿਆਂ ਨੂੰ ਲੈ ਕੇ ਕੈਪਟਨ ਸਰਕਾਰ ਵੱਲੋਂ ਕੀਤੇ ਗਏ
ਵਾਅਦੇ ਨੂੰ ਪੁਰੀ ਤਰ੍ਹਾਂ ਲਾਗੂ ਕਰਨ ਦੀ ਲੋੜ ਹੈ ਪ੍ਰੰਤੂ ਸਰਕਾਰ ਵੱਲੋਂ ਨਾ ਹੀ ਕਰਜਾ
ਮੁਆਫੀ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਗਿਆ ਹੈ ਜਿਸ ਕਾਰਨ ਪੰਜਾਬ ਦੇ
ਨੌਜਵਾਨ ਬੇਰੁਜ਼ਗਾਰੀ ਅਤੇ ਭੁੱਖਮਰੀ ਦੇ ਕਾਰਨ ਨਸ਼ਿਆਂ ਦਾ ਸਹਾਾ ਲੈ ਕੇ ਆਪਣੇ ਭਵਿੱਖ ਨੁੰ
ਹਨੇਰੇ ਵੱਲ ਲਿਜਾ ਰਹੇ ਹਨ। ਸੀ.ਪੀ.ਆਈ. ਆਗੂ ਦਲਜੀਤ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਪਾਰਟੀ
ਪ੍ਰੋਗਰਾਮ ਨੂੰ ਲੈ ਕੇ ਜਾਣ ਲਈ ਨੌਜਵਾਨ ਵਰਗ ਨੂੰ ਪਾਰਟੀ ਨਾਲ ਜੋੜਨਾ ਚਾਹੀਦਾ ਹੈ ਤਾਂ ਜੋ
ਭਵਿੱਖ ਵਿੱਚ ਪਾਰਟੀ ਹੋਰ ਮਜਬੂਤ ਹੋ ਸਕੇ। ਇਸ ਸਮੇਂ ਸ਼ਹਿਰੀ ਸਕੱਤਰ ਕਾ. ਰਤਨ ਭੋਲਾ ਵੱਲੋਂ 3
ਸਾਲਾਂ ਦੇ ਲੇਖੇ ਜੋਖੇ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਡੈਲੀਗੇਟ ਸਾਥੀਆਂ ਵੱਲੋਂ ਬਹਿਸ
ਦੌਰਾਨ ਸਰਵ ਸੰਮਤੀ ਨਾਲ ਰਿਪੋਰਟ ਪਾਸ ਕੀਤੀ ਗਈ ਅਤੇ ਨਵੀਂ ਸਿਟੀ ਕਮੇਟੀ ਲਈ 25 ਮੈਂਬਰੀ
ਕਮੇਟੀ ਸਰਵ ਸੰਮਤੀ ਨਾਲ ਬਣਾਈ ਗਈ ਜਿਸ ਵਿੱਚ ਕਾ. ਰਤਨ ਭੋਲਾ ਦੂਸਰੀ ਵਾਰ ਸਕੱਤਰ, ਕਾ. ਦਰਸ਼ਨ
ਸਿੰਘ ਪੰਧੇਰ ਅਤੇ ਬਲਜਿੰਦਰ ਸਿੰਘ ਬੱਬੂ ਮੀਤ ਸਕੱਤਰ ਸਰਵ ਸੰਮਤੀ ਨਾਲ ਚੁਣੇ ਗਏ। ਪ੍ਰੋਗਰਾਮ
ਦੌਰਾਨ 15 ਜਿਲ੍ਹਾ ਡੈਲੀੇਗੇਟਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ
ਇਲਾਵਾ ਇਸਤਰੀ ਸਭਾ ਦੇ ਜਿਲ੍ਹਾ ਪ੍ਰਧਾਨ ਅਰਵਿੰਦਰ ਕੌਰ, ਬੀਰਾ ਸਿੰਘ ਸਾਬਕਾ ਕੌਂਸਲਰ, ਕਾ.
ਸਾਧੂ ਰਾਮ ਢਲਾਈ ਵਾਲੇ, ਬੂਟਾ ਸਿੰਘ ਐਫ.ਸੀ.ਆਈ. ਈਸ਼ਰ ਸਿੰਘ, ਨਿਰਮਲ ਸਿੰਘ ਮਾਨਸਾ, ਗੁਰਦਾਸ
ਸਿੰਘ, ਰਾਮ ਸਿੰਘ ਤਾਰਾ ਸਿੰਘ ਅਤੇੇ ਹੰਸਾ ਸਿੰਘ ਰੇਹੜੀ ਯੂਨੀਅਨ, ਸੁਖਦੇਵ ਸਿੰਘ, ਲਾਭ ਸਿੰਘ
ਮੰਢਾਲੀ ਉਸਾਰੀ ਯੂਨੀਅਨ, ਹਰਬੰਤ ਸਿੰਘ ਅਤੇ ਬਲਵੀਰ ਭੀਖੀ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਧਾਨਗੀ ਮੰਡਲ ਕਾਕਾ ਸਿੰਘ ਅਤੇ ਐਡਵੋਕੇਟ ਰੇਖਾ ਸ਼ਰਮਾ ਵੱਲੋਂ
ਡੈਲੀਗੇਟ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ।