( ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਵਜਾਉਣ ਵਾਲਿਆਂ ਦੇ ਖਿਲਾਫ ਵੀ ਐਫ.ਆਈ.ਆਰ. ਦਰਜ ਕਰੋ)
ਸ਼ੇਰਪੁਰ ( ਹਰਜੀਤ ਕਾਤਿਲ) ਸ਼ਰਾਬੀ, ਲੱਚਰ, ਹਥਿਆਰੀ ਗਾਣਿਆਂ ਨੂੰ ਆਪਣੇ ਡੀ.ਜੇ. ਵੱਲੋਂ ਕਦੇ
ਵੀ ਨਾ ਚਲਾਉਣ ਦਾ ਵਾਅਦਾ ਕਰਨ ਵਾਲੇ ਰਾਣਾ ਡੀ.ਜੇ. ਨੂੰ ਪ੍ਰੋ. ਪੰਡਿਤਰਾਓ ਨੇ ਸ਼ਾਲ ਅਤੇ
35/- ਰੁਪਏ ਦੇ ਕੇ ਸਨਮਾਨਿਤ ਕੀਤਾ। ਪਟਿਆਲਾ ਦੇ ਬੱਸ ਸਟੈਂਡ ਦੇ ਨੇੜੇ ਰਾਣਾ ਡੀ.ਜੇ. ਚਲਾਉਣ
ਵਾਲੇ ਰਣਜੀਤ ਸਿੰਘ ਨੇ ਪ੍ਰੋਫੈਸਰ ਪੰਡਿਤਰਾਓ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਆਪਣੇ ਡੀ.ਜੇ.
ਵੱਲੋਂ ਕਦੇ ਵੀ ਸ਼ਰਾਬੀ, ਲੱਚਰ, ਹਥਿਆਰੀ ਗਾਣੇ ਨਾਂ ਚਲਾਉਣ ਦੀ ਕਸਮ ਖਾਦੀ ਤੇ ਨਾਲ ਹੀ ਪੰਜਾਬ
ਦੇ ਸਾਰੇ ਡੀ.ਜੇ. ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਕਦੇ ਵੀ ਸ਼ਰਾਬੀ, ਹਥਿਆਰੇ, ਲੱਚਰ
ਗਾਣਿਆਂ ਨੂੰ ਨਾ ਚਲਾਇਆ ਜਾਵੇ।
ਰਣਜੀਤ ਸਿੰਘ ਰਾਣਾ ਨੂੰ ਸਨਮਾਨਿਤ ਕਰਨ ਤੋਂ ਬਾਅਦ ਪ੍ਰੋ. ਪੰਡਿਤਰਾਓ ਨੇ ਕਿਹਾ ਹੈ ਕਿ
ਪਵਿੱਤਰ ਪੰਜਾਬੀ ਭਾਸ਼ਾ ਵਿੱਚ ਲੱਚਰ, ਸ਼ਰਾਬੀ, ਹਥਿਆਰੀ ਗਾਣੇ ਲਿਖਣਾ, ਰਿਕਾਰਡਿੰਗ ਕਰਨਾ ਅਤੇ
ਗਾਉਣਾ ਬਹੁਤ ਵੱਡਾ ਪਾਪ ਹੈ ਤੇ ਅਜਿਹੇ ਗਾਣੇ ਨੂੰ ਉੱਚੀ ਆਵਾਜ਼ ਨਾਲ ਡੀ.ਜੇ. ਤੇ ਚਲਾਉਣਾ ਹੋਰ
ਵੀ ਵੱਡਾ ਪਾਪ ਹੈ। ਇਸ ਲਈ ਪੰਡਿਤਰਾਓ ਨੇ ਰਣਜੀਤ ਸਿੰਘ ਰਾਣਾ ਨੂੰ ਸਨਮਾਨਿਤ ਕਰਦੇ ਹੋਏ ਕਿਹਾ
ਹੈ ਕਿ ਪੰਜਾਬ ਦੇ ਹਰ ਥਾਂ ਤੇ ਜਾ ਕੇ ਸਾਰੇ ਡੀ.ਜੇ. ਵਾਲਿਆਂ ਨੂੰ ਸਨਮਾਨਿਤ ਕਰਨਗੇ ਜੋ ਆਪਣੇ
ਡੀ.ਜੇ. ਦੀ ਸੀਡੀ, ਪੈਨਡਰਾਇਵ ਤੋਂ ਸ਼ਰਾਬੀ, ਹਥਿਆਰੀ ਅਤੇ ਲੱਚਰ ਗਾਣੇ ਨੂੰ ਹਟਾਉਣਗੇ।
ਪ੍ਰੋ. ਪੰਡਿਤਰਾਓ ਨੇ ਇਹ ਵੀ ਕਿਹਾ ਕਿ ਜੋ ਡੀ.ਜੇ. ਵਾਲੇ ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ
ਵਜਾਉਂਦੇ ਹਨ ਉਨ੍ਹਾਂ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤਾ ਜਾਵੇਗਾ।