ਮਾਨਸਾ ( ਤਰਸੇਮ ਸਿੰਘ ਫਰੰਡ ) ਅੱਜ ਮਿਤੀ 10 ਜਨਵਰੀ ਨੂੰ ਭਾਰਤੀ ਕਿਸਾਨ ਯੂਨੀਅਨ
ਏਕਤਾ ਸਿੱਧੂਪੁਰ ਦੀ ਮੀਟਿੰਗ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੋਟਲੀ ਕਲਾਂ ਦੀ ਪ੍ਰਧਾਨਗੀ ਹੇਠ
ਗੁਰੂ ਤੇਗ ਬਹਾਦਰ ਧਰਮਸ਼ਾਲਾ ਵਿੱਚ ਮਾਨਸਾ ਵਿਖੇ ਹੋਈ। ਜਿਸ ਵਿੱਚ ਸੂਬਾ ਜਨਰਲ ਸਕੱਤਰ ਬੋਘ
ਸਿੰਘ ਮਾਨਸਾ ਜਿਲ੍ਹਾ ਜਨਰਲ ਸਕੱਤਰ ਤੇਜ ਸਿੰਘ ਚਕੇਰੀਆਂ, ਜਿਲ੍ਹਾ ਖਜਾਨਚੀ ਉਗਰ ਸਿੰਘ,
ਮਹਿੰਦਰ ਸਿੰਘ ਬੁਰਜ ਹਰੀ ਮੀਤ ਪ੍ਰਧਾਨ ਜਿਲ੍ਹਾ ਮਾਨਸਾ ਨੇ ਵਿਸ਼ੇਸ ਤੌਰ ਭਾਗ ਲਿਆ। ਮੀਟਿੰਗ
ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਬਿਨਾ ਕਿਸੇ ਕਾਰਨ ਦੇ
ਚਰਨਜੀਤ ਕੌਰ ਪਤਨੀ ਸਮਸ਼ੇਰ ਸਿੰਘ ਮਲਕਪੁਰ ਖਿਆਲਾ ਵੱਲੋਂ ਦਰਖਾਸਤ ਸਮਸ਼ੇਰ ਸਿੰਘ ਖਿਲਾਫ ਦਿੱਤੀ
ਗਈ ਸੀ। ਉਸ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਇਸੇ ਤਰ੍ਹਾਂ ਤੇਜ ਸਿੰਘ ਪੁੱਤਰ ਗੁਰਨਾਮ
ਸਿੰਘ ਵਾਸੀ ਚਕੇਰੀਆਂ ਵੱਲੋਂ ਇਕ ਦਰਖਾਸਤ ਮਿਤੀ 9.11.2017 ਨੂੰ ਵਰਖਿਲਾਫ ਗੁਰਦੀਪ ਸਿੰਘ
ਪੁੱਤਰ ਜੋਗਿੰਦਰ ਸਿੰਘ ਨਿਊ ਜਿਵੈਲਰ ਖਿਲਾਫ ਦਿੱਤੀ ਗਈ। ਇਸੇ ਤਰ੍ਹਾਂ ਇੱਕ ਦਰਖਾਸਤ ਰੇਸ਼ਮ
ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਮਾਨ ਬੀਬੜੀਆਂ ਵੱਲੋਂ ਵਰ ਖਿਲਾਫ ਕੁਲਦੀਪ ਸਿੰਘ ਪੁੱਤਰ ਸ਼ੇਰ
ਸਿੰਘ ਦੇ ਖਿਲਾਫ ਦਿੱਤੀ ਗਈ ਸੀ। ਇਹਨਾਂ ਦਰਖਾਸਤ ਦੇ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ
ਨਹੀਂ ਕੀਤੀ ਗਈ ਜਿਸ ਦੇ ਰੋਸ ਵਿੱਚ 23.01.2018 ਨੂੰ ਜਿਲ੍ਹਾ ਪ੍ਰਸ਼ਾਸਨ ਮਾਨਸਾ ਦੇ ਵਿਰੁੱਧ
ਐਸ.ਐਸ.ਪੀ. ਦਫ਼ਤਰ ਅੱਗੇ ਲਗਤਾਰ ਧਰਨਾ ਦਿੱਤਾ ਜਾਵੇਗਾ, ਧਰਨੇ ਦੌਰਾਨ ਐਸ.ਐਸ.ਪੀ. ਤੇ
ਏ.ਡੀ.ਏ. ਲੀਗਲ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ। ਇਸ ਤੋਂ ਇਲਾਵਾ ਇਕ ਮਤਾ ਪਾਸ ਕੀਤਾ ਗਿਆ
ਕਿ ਜੋ ਮਾਨਸਾ ਦੀ ਫਰਮ ਵੱਲੋਂ ਮਿੱਠੂ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਬੁਰਜ ਹਰੀ ਦੀ ਧੋਖੇ
ਨਾਲ ਲਿਮਟ ਹੜੱਪਣ ਸੰਬੰਧ ਵਿੱਚ ਨੋਟਿਸ ਦਿੱਤਾ ਜਾਵੇ। ਅਗਰ ਫਰਮ ਵੱਲੋਂ ਮਿੱਠੂ ਸਿੰਘ ਦੇ
ਹੜੱਪੇ ਪੈਸੇ ਵਾਪਸ ਨਾ ਕੀਤੇ ਤਾਂ ਮਜ਼ਬੂਰੀ ਵਸ ਜਥੇਬੰਦੀ ਵੱਲੋ ਧਰਨਾ ਦਿੱਤਾ ਜਾਵੇਗਾ। ਇਸ
ਸਮੇਂ ਮੀਟਿੰਗ ਵਿੱਚ ਮਾਨਸਾ ਤੋਂ ਗੁਰਤੇਜ ਸਿੰਘ ਦਰਾਕਾ, ਹਾਕਮ ਸਿੰਘ ਬਾਘ ਸਿੰਘ, ਮਾਨ ਅਸਪਾਲ
ਤੋਂ ਕੌਰ ਸਿੰਘ, ਹਰਦੇਵ ਸਿੰਘ, ਮੰਟੂ ਸਿੰਘ, ਮਾਨਬੀਬੜੀਆਂ ਦਰਸ਼ਨ ਸਿੰਘ ਸਾਬਕਾ ਸਰਪੰਚ, ਖੋਖਰ
ਤੋਂ ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਰਾਜ ਸਿੰਘ, ਬੁਰਜ ਹਰੀ ਤੋਂ ਮਹਿੰਦਰ ਸਿੰਘ ਮੀਤ
ਪ੍ਰਧਾਨ, ਮਿੱਠੂ ਸਿੰਘ, ਖਿਆਲਾ ਤੋਂ ਅਮਨਦੀਪ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।