ਛਾਜਲੀ 14 ਜਨਵਰੀ (ਕੁਲਵੰਤ
ਛਾਜਲੀ) ਅਨਾਜ ਮੰਡੀ ਛਾਜਲੀ ਦੇ ਫੜਾਂ ਤੇ ਸੜਕਾਂ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਜਿਸ
ਕਰਕੇ ਹਾੜ੍ਹੀ ਤੇ ਸਉਣੀ ਦੀਆਂ ਵੱਢ ਕੇ ਆਉਣ ਵਾਲੀਆਂ ਫਸਲਾਂ ਦਾ ਭਾਰੀ ਨੁਕਸਾਨ ਹੋ ਜਾਂਦਾ
ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਐਫ਼. ਸੀ. ਆਈ ਪੱਲੇਦਾਰ ਮਜਦੂਰ ਯੂਨੀਅਨ ਦੇ
ਪ੍ਰਧਾਨ ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਅਨਾਜ ਮੰਡੀ ਵਿਖੇ ਸੜਕਾਂ ਤੇ ਆੜ੍ਹਤੀਆਂ ਨੂੰ ਮਿਲਣ
ਵਾਲੇ ਫੜਾਂ ਹਾਲਤ ਬਹੁਤ ਖਰਾਬ ਹੋ ਗਈ ਹੈ। ਫੜਾਂ ਵਿੱਚ ਵੱਡੇ – ਵੱਡੇ ਟੋਏ ਪਏ ਹੋਏ ਹਨ ਜੋ
ਥੋੜ੍ਹੀ ਜਿਹੀ ਬਰਸਾਤ ਆਉਣ ਕਾਰਨ ਟੋਏ ਮੀਂਹ ਦੇ ਪਾਣੀ ਨਾਲ ਭਰ ਜਾਂਦੇ ਹਨ। ਝੋਨੇ ਤੇ ਕਣਕ ਦਾ
ਸੀਜਨ ਹੋਣ ਮੌਕੇ ਜੇਕਰ ਮੀਂਹ ਆ ਜਾਂਦਾ ਹੈ ਤਾਂ ਅਨਾਜ ਮੰਡੀ ਵਿੱਚ ਪਈਆ ਫਸਲਾਂ ਬੁਰੀ ਤਰ੍ਹਾਂ
ਨੁਕਸਾਨੀਆਂ ਜਾਂਦੀਆਂ ਨੇ ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਪ੍ਰਧਾਨ ਤਾਰਾ
ਦੇ ਦੱਸਣ ਮੁਤਾਬਿਕ ਪਿਛਲੇ ਸਾਲ ਪਿੰਡ ਛਾਜਲਾ ਵਿਖੇ ਸਾਬਕਾ ਮੁੱਖ ਮੰਤਰੀ ਸ :ਪ੍ਰਕਾਸ਼ ਸਿੰਘ
ਬਾਦਲ ਦਾ ਸੰਗਤ ਦਰਸ਼ਨ ਪ੍ਰੋਗਰਾਮ ਹੋਇਆਂ ਸੀ ਜਿਸ ਵਿੱਚ ਮੁੱਖ ਮੰਤਰੀ ਨੇ ਅਨਾਜ ਮੰਡੀ ਦੀ
ਹਾਲਤ ਨੂੰ ਦੇਖਦੇ ਹੋਏ ਗ੍ਰਾਂਟ ਜਾਰੀ ਕੀਤੀ ਸੀ। ਪਰ ਅਨਾਜ ਮੰਡੀ ਅੱਜ ਵੀ ਜਿਉਂ ਦੀ ਤਿਉਂ
ਬਣੀ ਹੋਈ ਹੈ। ਉਨ੍ਹਾਂ ਕਾਂਗਰਸ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨਾਜ ਮੰਡੀ ਨਵੇਂ
ਸਿਰੇ ਤੋਂ ਬਣਾ ਕੇ ਇਸ ਨੂੰ ਉੱਚੀ ਚੁੱਕੀ ਜਾਵੇ ਅਤੇ ਕਿਸਾਨਾਂ ਮਜ਼ਦੂਰਾਂ ਲਈ ਜਨਾਨਾ, ਮਰਦਾਨਾ
ਪਿਸ਼ਾਬ ਘਰ, ਬੈਠਣ ਲਈ ਛਾਂਦਾਰ ਸੈਂਡ, ਤੇ ਪੀਣ ਵਾਲੇ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਰਾਮ ਸਿੰਘ ਸੈਕਟਰੀ, ਜਗਤਾਰ ਸਿੰਘ ਬੋਰੀਆਂ, ਵੀ ਹਾਜ਼ਰ ਸਨ।