ਮਾਨਸਾ 14 ਜਨਵਰੀ (ਤਰਸੇਮ ਸਿੰਘ ਫਰੰਡ ) ਇੱਥੋਂ ਥੋੜੀ ਦੂਰ ਪਿੰਡ ਗੇਹਲੇ ਵਿਖੇ ਸ਼ਹੀਦ ਭਗਤ
ਸਿੰਘ ਸਹਿਯੋਗ ਕਲੱਬ ਗੇਹਲੇ ਵਿਖੇ ਨਵ ਜਨਮੀਆਂ ਧੀਆਂ ਦੀ ਲੋਹੜੀ ਵੰਡੀ ਗਈ ਤੇ ਕਲੱਬ ਵੱਲੋਂ
ਸੰਖੇਪ ਜਿਹਾ ਰਸਮੀ ਪ੍ਰੋਗਰਾਮ ਵੀ ਕੀਤਾ ਗਿਆ। ਸ਼ਹੀਦ ਭਗਤ ਸਿੰਘ ਸਹਿਯੋਗ ਕਲੱਬ ਪਿੰਡ ਗੇਹਲੇ
ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਕਲੱਬ ਦੇ ਦਫਤਰ ਵਿਖੇ ਧੀਆਂ ਦੀ ਲੋਹਡੀ
ਮਨਾਉਣ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਇਕੱਤਰ ਹੋਏ ਪਿੰਡ ਵਾਸੀਆਂ ਤੇ ਪਤਵੰਤਿਆਂ ਨੂੰ
ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਮਨਦੀਪ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਧੀਆਂ ਦਾ
ਸਤਿਕਾਰ ਕਰਨਾ ਚਾਹੀਦਾ ਹੈ। ਕਿਉਂਕਿ ਧੀਆਂ ਪੁੱਤਰਾਂ ਨਾਲੋਂ ਕਿਸੇ ਗੱਲੋ ਵੀ ਘੱਟ ਨਹੀਂ ਹਨ
ਜੇ ਦੇਖਿਆ ਜਾਵੇ ਤਾਂ ਸਾਡੇ ਦੇਸ਼ ਦਾ ਇਤਿਹਾਸ ਕਿਸੇ ਗੱਲੋਂ ਵੀ ਘੱਟ ਨਹੀਂ ਹਨ ਜੇ ਦੇਖਿਆ
ਜਾਵੇ ਤਾਂ ਸਾਡੇ ਦੇਸ਼ ਦਾ ਇਤਿਹਾਸ ਦੇਖੋ ਸਾਡੇ ਭਾਰਤ ਦੇਸ਼ ਪਹਿਲੀ ਮਲਕਾ ਰਜੀਆ ਸੁਲਤਾਨਾ ਬਣੀ,
ਆਜ਼ਾਦੀ ਤੋਂ ਬਾਅਦ ਦੇਸ਼ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਮਹਾਰਾਣੀ ਲਕਸ਼ਮੀ ਬਾਈ
ਦੇ ਇਤਿਹਾਸ ਨੂੰ ਕੌਣ ਨਹੀਂ ਜਾਣਦਾ, ਉਹ ਕਿਹੜਾ ਕੰਮ ਹੈ ਜੋ ਲੜਕੀਆਂ ਨਹੀਂ ਕਰ ਸਕਦੀਆਂ,
ਸਾਡੇ ਨਾਲ ਲਗਦੀ ਸਟੇਟ ਦੀ ਕਲਪਨਾ ਚਾਵਲਾ ਦਾ ਨਾਮ ਜਦੋਂ ਵੀ ਲੜਕੀਆਂ ਦੀ ਗੱਲ ਚਲਦੀ ਹੈ ਤਾਂ
ਕਲਪਨਾ ਚਾਵਲਾ ਦਾ ਨਾਮ ਪਹਿਲੀਆਂ ਕਤਾਰਾਂ ਵਿੱਚ ਲਿਆ ਜਾਂਦਾ ਹੈ। ਸੋ ਇਕੱਤਰ ਹੋਏ ਸਾਨੂੰ
ਸਾਰਿਆਂ ਨੂੰ ਲੋਹੜੀ ਦੇ ਇਸ ਪਵਿੱਤਰ ਮੌਕੇ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਧੀਆਂ ਨੂੰ
ਵੀ ਪੁੱਤਰਾਂ ਵਾਂਗ ਹੀ ਪਿਆਰ ਕਰੀਏ। ਇਸ ਮੌਕੇ ਪੁਲਿਸ ਚੌਂਕੀ ਰਮਦਿੱਤੇ ਵਾਲਾ ਤੋਂ ਏ.ਐਸ.ਆਈ.
ਸ੍ਰ. ਰਣਜੀਤ ਸਿੰਘ ਨੇ ਕਿਹਾ ਕਿ ਕਲੱਬ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਇਹ ਕਾਰਜ ਸ਼ਲਾਘਾਯੋਗ
ਹੈ। ਇਹਨਾਂ ਨਾਲ ਇਕਬਾਲ ਸਿੰਘ, ਦਰਸ਼ਨ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ ਕਲੱਬ ਦੇ ਮੈਂਬਰ
ਗੁਰਲਾਲ ਸਿੰਘ, ਰਾਜਦੀਪ ਸਿੰਘ, ਜਿੰਦਰ ਸਿੰਘ, ਨਿਰਮਲ ਦਾਸ, ਸੁਖਮੰਦਰ ਸਿੰਘ, ਮੱਖਣ ਸਿੰਘ,
ਜਗਸੀਰ ਸਿੰਘ, ਰਣਜੀਤ ਸਿੰਘ, ਭੋਲਾ ਸਿੰਘ, ਫੋਟੋ ਗ੍ਰਾਫਰ ਪ੍ਰਿਤਪਾਲ ਸ਼ਰਮਾ ਆਦਿ ਹਾਜ਼ਰ ਸਨ।
ਅਖੀਰ ਵਿੱਚ ਲੋਹੜੀ ਦੀ ਰਸਮ ਅਦਾ ਕੀਤੀ ਤੇ ਪਿੰਡ ਵਿੱਚ ਨਵ ਜਨਮੀਆਂ ਤੋਂ ਇਲਾਵਾ ਇਕੱਤਰ ਹੋਏ
ਪਤਵੰਤਿਆਂ ਨੇ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ