ਸੰਗਰੂਰ, 14 ਜਨਵਰੀ (ਸੁਨੀਲ ਕੌਸ਼ਿਕ ਗੰਢੂਅਾਂ ) – ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ
ਸਹਿਯੋਗ ਨਾਲ ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਆਪਣਾ ਚੌਥਾ ਸਾਲਾਨਾ ਸਮਾਗਮ 25
ਮਾਰਚ ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ
ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਮੰਦਰ ਸ੍ਰੀ ਨੈਣਾਂ ਦੇਵੀ ਸੰਗਰੂਰ ਦੇ ਪਾਰਕ ਵਿੱਚ ਸਭਾ ਦੇ
ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ ਕਾਰਜਕਾਰਨੀ ਦੀ ਇਕੱਤਰਤਾ ਵਿੱਚ
ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਸੰਧੂ
(ਪ੍ਰੋ. ਪੰਜਾਬੀ ਯੂਨੀਵਰਸਿਟੀ ਪਟਿਆਲਾ) ਕਰਨਗੇ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ
ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਮੁੱਖ ਮਹਿਮਾਨ ਵਜੋਂ ਅਤੇ ਉੱਘੇ ਸਮਾਜ ਸੇਵੀ ਦਿਨੇਸ਼
ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਸਾਲਾਨਾ ਸਮਾਗਮ ਵਿੱਚ ਦਿੱਤਾ ਜਾਣ ਵਾਲਾ ਡਾ.
ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਡਾ. ਭੀਮਇੰਦਰ ਸਿੰਘ ਨੂੰ, ਸ੍ਰੀ ਮਹਿੰਦਰ ਮਾਨਵ ਕਵਿਤਾ
ਪੁਰਸਕਾਰ ਸ੍ਰੀਮਤੀ ਅਨੂ ਬਾਲਾ ਨੂੰ ਅਤੇ ਸ੍ਰੀ ਰਾਮ ਸਰੂਪ ਅਣਖੀ ਗਲਪ ਪੁਰਸਕਾਰ ਮਹਿੰਦਰ ਸਿੰਘ
ਢਿੱਲੋਂ ਨੂੰ ਦਿੱਤਾ ਜਾਵੇਗਾ। ਪ੍ਰਸਿੱਧ ਤਰਕਸ਼ੀਲ ਚਿੰਤਕ ਬਲਬੀਰ ਚੰਦ ਲੌਂਗੋਵਾਲ ‘ਮੌਜੂਦਾ
ਪ੍ਰਸਥਿਤੀਆਂ ਵਿੱਚ ਲਿਖਣ ਅਤੇ ਬੋਲਣ ਦੀ ਆਜ਼ਾਦੀ’ ਵਿਸ਼ੇ ‘ਤੇ ਪਰਚਾ ਪੜ੍ਹਨਗੇ। ਸ਼ਹੀਦ ਭਗਤ
ਸਿੰਘ ਨੂੰ ਸਮਰਪਿਤ ਇਸ ਸਮਾਗਮ ਵਿੱਚ ਵਿਸ਼ਾਲ ਕਵੀ ਦਰਬਾਰ ਵੀ ਹੋਵੇਗਾ। ਇਕੱਤਰਤਾ ਵਿੱਚ ਡਾ.
ਇਕਬਾਲ ਸਿੰਘ, ਡਾ. ਮੀਤ ਖਟੜਾ, ਡਾ. ਸੁਖਵਿੰਦਰ ਸਿੰਘ ਪਰਮਾਰ, ਭੁਪਿੰਦਰ ਸਿੰਘ ਬੋਪਾਰਾਏ,
ਜਗਜੀਤ ਸਿੰਘ ਲੱਡਾ, ਬਲਜਿੰਦਰ ਬਾਲੀ ਰੇਤਗੜ੍ਹ, ਸਤਪਾਲ ਸਿੰਘ ਲੌਂਗੋਵਾਲ, ਪੇਂਟਰ ਸੁਖਦੇਵ
ਸਿੰਘ, ਸੁਨੀਲ ਕੌਸ਼ਿਕ ਗੰਢੂਆਂ, ਜਗਸੀਰ ਸਿੰਘ ਬੇਦਰਦ, ਸੁਖਵਿੰਦਰ ਸਿੰਘ ਲੋਟੇ, ਦਲਬਾਰ ਸਿੰਘ
ਚੱਠੇ ਸੇਖਵਾਂ, ਸੁਖਵਿੰਦਰ ਕੌਰ ਹਰਿਆਓ, ਕੁਲਵੰਤ ਸਿੰਘ ਖਨੌਰੀ, ਰਜਿੰਦਰ ਸਿੰਘ ਰਾਜਨ,
ਸੁਖਵਿੰਦਰ ਕੌਰ ਸਿੱਧੂ, ਜੱਗੀ ਮਾਨ, ਸੁਰਜੀਤ ਸਿੰਘ ਮੌਜ਼ੀ ਅਤੇ ਲਾਭ ਸਿੰਘ ਝੱਮਟ ਆਦਿ
ਸਾਹਿਤਕਾਰਾਂ ਨੇ ਹਿੱਸਾ ਲਿਆ।