ਮਾਨਸਾ ( ਤਰਸੇਮ ਸਿੰਘ ਫਰੰਡ ) ਅੱਜ ਤੋਂ ਕ ਈ ਮਹੀਨੇ ਪਹਿਲਾਂ ਰੱਲੇ ਪਿੰਡ ਦੇ ਖੇਤਾਂ
ਵਿਚੋਂ ਲੰਘਦੀ ਹਾਈ ਵੋਲਟਜ ਤਾਰਾਂ ਵਾਲੀ ਵਾਹੀਯੋਗ ਜਮੀਨ ਵਿਚੋਂ ਪਾਵਰ ਕਾਮ ਅਧਿਕਾਰੀ ਦੀ
ਮਿਲੀ ਭੁਗਤ ਨਾਲ ਸ਼ਰਮਾਏਦਾਰਾਂ ਵੱਲੋਂ ਬਿਜਲੀ ਦੀਆਂ ਤਾਰਾਂ ਕੱਢਵਾਏ ਜਾਣ ਦਾ ਮਾਮਲਾ ਕਈ
ਮਹੀਨਿਆਂ ਤੋਂ ਲਟਕਦਾ ਆਰਿਹਾ ਹੈ । ਇਸ ਸਬੰਧੀ ਬਾਬਾ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਰਜਿ,
ਭੁਪਾਲ਼ ਦੇ ਪ੍ਰਧਾਨ ਬਲਵਿੰਦਰ ਸਿੰਘ ਭੂਪਾਲ਼ ਪੁੱਤਰ ਮਾੜਾ ਸਿੰਘ ਪਿੰਡ ਭੂਪਾਲ਼ ਨੇ ਮੁੱਖ
ਮੰਤਰੀ ਪੰਜਾਬ ਰਾਜ ਚੰਡੀਗੜ੍ਹ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਐਸ ਡੀ ਓ ,ਪੰਜਾਬ ਰਾਜ
ਪਾਵਰ ਕਮ ਲਿਮਟਡ ਜੋਗਾ ਨੇ ਆਪਣੀ ਤਾਇਨਾਤ ਸਮੇਂ ਦੌਰਾਨ ਰੱਲਾ ਤੋਂ ਅਨੂਪ ਗੜ੍ਹ ਪਿੰਡ ਦੇ
ਨੇੜਲੇ ਖੇਤਾਂ ਚੌ ਆਪਣੇ ਨਜਦੀਕੀਆਂ ਨੂੰ ਹਾਈ ਵੋਲਟਜ ਦੀਆਂ ਲੰਘ ਦੀਆਂ ਤਾਰਾਂ ਵਾਲੀ ਜਮੀਨ
ਸਸਤੇ ਆਭ ਵਿੱਚ ਖ੍ਰੀਦਾਰੀ ਕਰਨ ਤੋਂ ਬਾਅਦ ,ਖੇਤਾਂ ਵਿਚੋਂ ਲੰਘਦੀਆਂ ਤਾਰਾਂ ਹਟਾਕੇ ਹੋਰ ਖੇਤ
ਵਿਚੋਂ ਦੀ ਲੰਘਵਾ ਦਿੱਤੀਆਂ । ਤੇ ਖ੍ਰੀਦ ਕੀਤੀ ਜਮੀਨ ਵਿੱਚ ਸ਼ਰਮਾਏ ਦਾਰ ਪਾਰਟੀ ਨੇ ਉਸ
ਜਗ੍ਹਾ ਕਾਰਖਾਨਾ ਲਗਾ ਲਿਆ । ਜਿਸਦੀ ਸ਼ਕਾਇਤ ਬਲਵਿੰਦਰ ਸਿੰਘ ਭੂਪਾਲ਼ ਨੇ ਉੱਚ ਅਧਿਕਾਰੀਆਂ
ਨੂੰ ਕੀਤੀ ਪਰ ਉੱਚ ਅਧਿਕਾਰੀਆਂ ਨੇ ਐਸ ਡੀ ਓ ਤੇ ਕਾਰਵਾਈ ਕਰਨ ਦੀ ਵਜਾਏ ਦੋ ਹੋਰ ਕਰਮਚਾਰੀਆਂ
ਨੂੰ ਸਸਪੈਂਡ ਕਰ ਦਿੱਤਾ ਤੇ ਬਾਅਦ ਵਿੱਚ ਜਥੇਬੰਦੀਆਂ ਦੇ ਦਬਾਅ ਚੌ ਆਕੇ ਦੋਨੋਂ ਕਰਮਚਾਰੀਆਂ
ਨੂੰ ਬਹਾਲ ਕਰ ਦਿੱਤਾ ਜਦੋਂ ਕਿ ਦੋਨੋਂ ਕਰਮਚਾਰੀਆਂ ਦਾ ਇਸ ਮਾਮਲੇ ਨਾਲ ਕੋਈ ਵਾਸਤਾ ਨਹੀ ।
ਬਲਵਿੰਦਰ ਸਿੰਘ ਭੂਪਾਲ਼ ਨੇ ਉੱਚ ਤੇ ਸਵਾਲੀਆ ? ਕਰਦਿਆਂ ਕਿਹਾ ਕਿ ਮਹਿਕਮੇ ਦੇ ਉੱਚ
ਅਧਿਕਾਰੀਆਂ ਨੇ ਸਿਆਸੀ ਆਕਾਵਾ ਦੇ ਬਲਵੁਤੇ ਨਾਲ ਐਸ ਡੀ ਓ ਤੇ ਕਾਰਵਾਈ ਕਰਨ ਦੀ ਥਾਂ ਤੇ
,,,,ਠੰਢੇ ਛਿੱਟੇ ਮਾਰਨ ਲਈ ਐਸ ਡੀ ਓ , ਨੂੰ ਜੋਗਾ ਤੋਂ ਬਦਲਕੇ ਮੌੜ ਮੰਡੀ ਲਗਾ ਦਿੱਤਾ
ਗਿਆ। ਇਹ ਵੀ ਪਤਾ ਲੱਗਾ ਕਿ ਮੌੜ ਮੰਡੀ ਦੇ ਜਿਹੜੇ ਸਟੇਸ਼ਨ ਤੇ ਇਹ ਅਧਿਕਾਰੀ ਲਗਾਇਆ ਹੈ ਉਹ
ਸਟੇਸ਼ਨ ਇਸ ਅਧਿਕਾਰੀ ਦੇ ਘਰ ਤੋਂ ਸਿਰਫ ਦੋ ਢਾਈ ਕਿਲੋਮੀਟਰ ਤੇ ਰਹਿ ਜਾਂਦਾ ਹੈ ।
ਉਕਤ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸਾਰੇ
ਮਾਮਲੇ ਦੀ ਕਿਸੇ ਨਿਰਪੱਖ ਅਧਿਕਾਰੀ ਤੋਂ ਪੜਤਾਲ ਕਰਵਾਕੇ ਇਸ ਮਾਮਲੇ ਵਿੱਚ ਲਿਪਤ ਅਧਿਕਾਰੀ ਤੇ
ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ।ਸਾਡੇ ਸੂਤਰਾਂ ਨੇ ਸਾਰੇ ਮਾਮਲੇ ਦੀ ਪੜਤਾਲ ਲਈ ਉਕਤ
ਐਸ ਡੀ ਓ ਨਾਲ ਤਾਲਮੇਲ ਕਰਨ ਲਈ ਕੋਸ਼ਿਸ਼ ਕੀਤੀ ਪਰ ਤਾਲਮੇਲ ਨਹੀ ਹੋਇਆ ।