ਪੱਟੀ 14 ਜਨਵਰੀ (ਅਵਤਾਰ ਸਿੰਘ )-
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਵਿਖੇ ਖੁਸ਼ੀਆਂ ਅਤੇ ਚਾਵਾਂ ਦੇ ਤਿਓਹਾਰ ਵਜੋਂ ਜਾਣਿਆ ਜਾਂਦਾ ਲੋਹੜੀ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭੱੁਗਾ ਬਾਲਣ ਦੀ ਪਵਿੱਤਰ ਰੀਤ ਅਨੁਸਾਰ ਕਾਲਜ ਦੇ ਵਿਹੜੇ ‘ਚ ਭੱੁਗਾ ਬਾਲਿਆ ਗਿਆ ਅਤੇ ਵਿਦਿਆਰਥਣਾਂ ਨੇ ਦੁੱਲਾ ਭੱਟੀ ਲੋਹੜੀ ਦੇ ਗੀਤ ਗਾ ਕੇ ਪਿੰ੍ਰਸੀਪਲ ਸਾਹਿਬ ਅਤੇ ਅਧਿਆਪਕਾਂ ਤੋਂ ਲੋਹੜੀ ਮੰਗੀ | ਜਦ ਕਿ ਵਿਦਿਆਰਥਣਾਂ ਨੂੰ ਮੂੰਗਫਲੀ ਅਤੇ ਰਿਉੜੀਆਂ ਵੀ ਵੰਡੀਆਂ ਗਈਆਂ | ਪਿੰ੍ਰਸੀਪਲ ਡਾ. ਰਜਿੰਦਰ ਕੁਮਾਰ ਮਰਵਾਹਾ ਨੇ ਵਿਦਿਆਰਥਣਾਂ ਅਤੇ ਸਮੂਹ ਅਧਿਆਪਕਾਂ ਨੂੰ ਲੋਹੜੀ ਦੀ ਮਹੱਤਤਾ ਦੱਸਦਿਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਤਿਓਹਾਰ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ | ਇਸ ਮੌਕੇ ਪਿੰ੍ਰਸੀਪਲ ਸਾਹਿਬ, ਸਮੂਹ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ |