ਪੰਜਾਬੀ ਸਾਹਿਤਕਾਰਾਂ,ਕਵੀਆਂ, ਲੇਖਕਾਂ ਅਤੇ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਦੇ ਕਲਾਕਾਰਾਂ
ਦੀ ਸਾਂਝੀ ਨੁਮਾਇੰਦਿਗੀ ਕਰਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਮੁਦੱਈ ਪੰਜਾਬੀ ਸਾਹਿਤ
ਸਭਾ ਪਟਿਆਲਾ ਦਾ ਪੰਜਾਬੀ ਸਾਹਿਤਕਾਰ ਡਾ.ਦਰਸ਼ਨ ਸਿੰਘ ਆਸਟ ਨੂੰ ਸਭਾ ਵੱਲੋਂ 5ਵੀਂ ਵਾਰ ਫਿਰ
ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਤੇ ਸਾਹਿਤਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ
ਹੈ।ਪੰਜਾਬੀ ਗਾਇਕ ਅਤੇ ਗੀਤਕਾਰ ਹਾਕਮ ਬਖਤੜੀ ਵਾਲਾ,ਲੇਖਕ ਅਤੇ ਗੀਤਕਾਰ ਸਤਨਾਮ ਸਿੰਘ ਮੱਟੂ,
ਗੀਤਕਾਰ,ਗਾਇਕ ਅਤੇ ਕਲਾਕਾਰ ਰਾਜ ਕਾਕੜਾ,ਗਾਇਕ ਬਹਾਦਰ ਬਿੱਟੂ, ਡਾ.ਅਮਰਜੀਤ ਕੌਂਕੇ,ਡਾ.ਮਨਜੀਤ
ਸਿੰਘ ਬੱਲ ਅਤੇ ਸਾਹਿਤਕਾਰ, ਗੀਤਕਾਰ ਜਿੰਦ ਸਵਾੜਾ ਕੇਨੇਡਾ, ਹਰਜੀਤ ਸਿੰਘ ਜੰਜੂਆ ਸਾਂਝਾ
ਵਿਰਸਾ ਰੇਡੀਓ ਕੇਨੇਡਾ,ਦਵਿੰਦਰ ਸਿੰਘ ਪਟਿਆਲਵੀ ਕਵੀ,ਪੱਤਰਕਾਰ ਨਿਰਭੈ ਸਿੰਘ ਜਖਵਾਲੀ, ਮਾਸਟਰ
ਸ਼ੀਸ਼ਪਾਲ ਸਿੰਘ ਮਾਣਕਪੁਰੀ,ਗਾਇਕ ਵਿਸ਼ਵਜੀਤ ਸਿੰਘ, ਗਾਇਕ ਗੁਰਮੀਤ ਮੀਤ ਜਲੰਧਰ,ਜੰਟੀ ਬੇਤਾਬ
ਉਡਾਨ ਫਾਊਂਡੇਸ਼ਨ ਭਵਾਨੀਗੜ੍ਹ ਮਾਸਟਰ ਅਮਰਜੀਤ ਸਿੰਘ ਦੋਸੀ,ਸੰਤੋਖ ਸਿੰਘ ਕਵੀ ਆਦਿ ਨੇ
ਡਾ.ਦਰਸ਼ਨ ਸਿੰਘ ਆਸਟ ਨੂੰ ਸਾਹਿਤ ਸਭਾ ਪ੍ਰਧਾਨ ਅਤੇ ਦਵਿੰਦਰ ਪਟਿਆਲਵੀ ਨੂੰ ਪ੍ਰੈੱਸ ਸਕੱਤਰ
ਚੁਣੇ ਜਾਣ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਸ਼ੁਭ ਕਾਮਨਾਵਾਂ ਦਿੱਤੀਆਂ ਹਨ।
