ਸੰਗਰੂਰ, 14 ਜਨਵਰੀ (ਕਰਮਜੀਤ ਰਿਸ਼ੀ) – ਇਲਾਕੇ ਭਰ ਦੇ ਵਿਦਿਆਰਥੀਆਂ ਨੂੰ ਮੁਫਤ ਅਤੇ ਮਿਆਰੀ
ਵਿੱਦਿਆ ਪ੍ਰਦਾਨ ਕਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਉਧਮ ਸਿੰਘ ਆਦਰਸ਼
ਸੈਕੰਡਰੀ ਸਕੂਲ ਗੰਢੂਆਂ ਵਿਖੇ ਨਸ਼ਿਆਂ, ਭ੍ਰਿਸ਼ਟਾਚਾਰ ਨੂੰ ਰੋਕਣ ਅਤੇ ਵਾਤਾਵਰਨ ਨੂੰ ਸੁੱਧ
ਰੱਖਣ ਦੇ ਮਕਸਦ ਨਾਲ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ, ਜਿਸ ਚ ਮੁੱਖ ਮਹਿਮਾਨ ਵਜੋ ਸਪੈਸ਼ਲ
ਟਾਸਕ ਫੋਰਸ ਦੇ ਇੰਚਾਰਜ ਪੁਲਿਸ ਕਪਤਾਨ ਮਨਜੀਤ ਸਿੰਘ ਬਰਾੜ, ਐਡਵੋਕੇਟ ਤਰਸੇਮ ਸਿੰਘ ਸਹੋਤਾ
ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਡਾ. ਰਾਮ ਲਾਲ ਗੋਇਲ ਜ਼ਿਲ੍ਹਾ ਪ੍ਰਧਾਨ ਐਟੀ ਕੁਰੱਪਸ਼ਨ ਅਤੇ
ਹਿਉਮਨ ਵੈਲਫੇਅਰ ਸੁਸਾਇਟੀ, ਐਸ.ਐਚ.ਓ. ਧਰਮਗੜ੍ਹ ਪਲਵਿੰਦਰ ਸਿੰਘ ਅਤੇ ਰਣਜੀਤ ਸਿੰਘ ਸ਼ੀਤਲ
ਸੀਨੀਅਰ ਪੱਤਰਕਾਰ ਦਿੜ੍ਹਬਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ
ਪੁਲਿਸ ਕਪਤਾਨ ਮਨਜੀਤ ਸਿੰਘ ਬਰਾੜ, ਐਡਵੋਕੇਟ ਤਰਸੇਮ ਸਿੰਘ ਸਹੋਤਾ ਚੇਅਰਮੈਨ ਐਟੀ ਕੁਰੱਪਸ਼ਨ
ਅਤੇ ਹਿਉਮਨ ਵੈਲਫੇਅਰ ਸੁਸਾਇਟੀ ਪੰਜਾਬ, ਸ੍ਰੀਮਤੀ ਕਿਰਨਪਾਲ ਕੌਰ ਸਹੋਤਾ, ਸਾਇੰਸ ਮਿਸਟ੍ਰੈਸ
ਨਰੇਸ਼ ਗੁਪਤਾ, ਪ੍ਰਧਾਨ ਜਗਰਾਜ ਸਿੰਘ ਗੰਢੂਆਂ ਨੇ ਨਸ਼ਿਆਂ ਦੇ ਪੈ ਰਹੇ ਮਾੜੇ ਪ੍ਰਭਾਵ ਬਾਰੇ
ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਵਾਤਾਵਰਨ ਦੀ ਸੁੱਧਤਾ ਲਈ ਵੱਧ ਤੋ ਵੱਧ ਬੂਟੇ ਲਗਾਉਣ
ਦੀ ਲੋੜ ਤੇ ਜ਼ੋਰ ਦਿੱਤਾ ।ਸੈਮੀਨਾਰ ਦੇ ਅੰਤ ਚ ਵੱਖ-ਵੱਖ ਖੇਤਰਾਂ ਚ ਮੱਲਾਂ ਮਾਰਨ ਵਾਲੀਆਂ
ਹੋਣਹਾਰ ਵਿਦਿਆਰਥਣਾਂ ਨੂੰ ਐਟੀ ਕੁਰੱਪਸ਼ਨ ਸੁਸਾਇਟੀ ਬ੍ਰਾਂਚ ਗੰਢੂਆਂ ਵਲੋ ਸਨਮਾਨ ਚਿੰਨ੍ਹ ਦੇ
ਕੇ ਸਨਮਾਨਿਤ ਕੀਤਾ ਗਿਆ ॥ ਸਕੂਲ ਦੇ ਡਾਇਰੈਕਟਰ ਡਾ. ਮਹਿੰਦਰ ਕੌਰ ਅਤੇ ਪ੍ਰਿੰਸੀਪਲ ਸ੍ਰੀ
ਲਲਿਤ ਕੁਮਾਰ ਨੇ ਇਹ ਸੈਮੀਨਾਰ ਲਗਾਉਣ ਲਈ ਐਟੀ ਕੁਰੱਪਸ਼ਨ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ
ਅਤੇ ਪੁਲਿਸ ਕਪਤਾਨ ਮਨਜੀਤ ਸਿੰਘ ਬਰਾੜ ਦਾ ਧੰਨਵਾਦ ਕੀਤਾ । ਇਸ ਸੈਮੀਨਾਰ ਦੌਰਾਨ ਪੁੱਜੇ
ਮਹਿਮਾਨਾਂ ਨੂੰ ਵੀ ਐਟੀ ਕੁਰੱਪਸ਼ਨ ਬ੍ਰਾਂਚ ਗੰਢੂਆਂ ਦੇ ਪ੍ਰਧਾਨ ਜਗਰਾਜ ਸਿੰਘ ਅਤੇ ਮੀਤ
ਪ੍ਰਧਾਨ ਹਰਵਿੰਦਰ ਸਿੰਘ, ਪ੍ਰੈਸ ਸਕੱਤਰ ਮਾਸਟਰ ਅਮਨ ਬੈਨੀਪਾਲ, ਮਨਪ੍ਰੀਤ ਸਿੰਘ ਅਤੇ ਅਵਤਾਰ
ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਾਕਾ ਹਰਿੰਦਰਵੀਰ
ਸਿੰਘ ਫਤਹਿਗੜ੍ਹ ਵਾਈਸ ਚੇਅਰਮੈਨ ਪੀ.ਏ.ਡੀ.ਬੀ. ਸੁਨਾਮ, ਸਹਾਇਕ ਥਾਣੇਦਾਰ ਸੁਰਜੀਤ ਸਿੰਘ,
ਬਲਵਿੰਦਰ ਸਿੰਘ ਸੰਗਰੂਰ, ਨੰਬਰਦਾਰ ਰਘਬੀਰ ਸਿੰਘ ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਗੰਢੂਆਂ,
ਮਾਸਟਰ ਬਲਵੰਤ ਸਿੰਘ ਬੈਨੀਪਾਲ, ਜਗਸੀਰ ਸਿੰਘ, ਸੁਖਵੀਰ ਸਿੰਘ ਪੰਚ, ਵਿੱਕੀ ਪੰਚ ਗੰਢੂਆਂ,
ਜਤਿਨ ਸ਼ਰਮਾ, ਅਨਮੋਲ ਵਰਮਾ ਕਮੇਡੀਅਨ, ਕਾਕਾ ਧਾਲੀਵਾਲ ਪ੍ਰਧਾਨ ਬਾਬਾ ਭੋਲਾ ਗਿਰ ਸਪੋਰਟਸ
ਕਲੱਬ ਚੀਮਾ ਮੰਡੀ ਆਦਿ ਮੌਜੂਦ ਸਨ ।
ਫੋਟੋ ਕੈਪਸ਼ਨ
ਸ਼ਹੀਦ ਉਧਮ ਸਿੰਘ ਆਦਰਸ਼ ਸੈਕੰਡਰੀ ਸਕੂਲ ਗੰਢੂਆਂ ਵਿਖੇ ਨਸ਼ਿਆਂ ਵਿਰੋਧੀ ਸੈਮੀਨਾਰ ਦੌਰਾਨ ਮੈਡਮ
ਨਰੇਸ਼ ਗੁਪਤਾ ਨੂੰ ਸਨਮਾਨਿਤ ਕਰਦੇ ਹੋਏ ਐਸ.ਪੀ. ਮਨਜੀਤ ਸਿੰਘ ਬਰਾੜ, ਪਲਵਿੰਦਰ ਸਿੰਘ
ਐਸ.ਐਚ.ਓ. ਧਰਮਗੜ੍ਹ, ਡਾ. ਮਹਿੰਦਰ ਕੌਰ, ਪ੍ਰਿੰਸੀਪਲ ਲਲਿਤ ਕੁਮਾਰ ਅਤੇ ਡਾ. ਰਾਮ ਲਾਲ ਗੋਇਲ