ਭਵਾਨੀਗੜ੍ਹ 12 ਜਨਵਰੀ -ਸਥਾਨਕ ਸ਼ਹਿਰ ਦੇ ਇਕ ਵਿਅਕਤੀ ਨਾਲ ਠੱਗਾਂ ਵਲੋਂ ਫੋਨ ‘ਤੇ ਏਟੀਐਮ ਕਾਰਡ ਦਾ ਨੰਬਰ ਪੁੱਛਕੇ ਬੈਂਕ ਦੇ ਖਾਤੇ ਵਿਚੋਂ 8700 ਰੁਪਏ ਦੀ ਠੱਗੀ ਮਾਰੀ | ਦੁੱਖ ਦੀ ਗੱਲ ਇਹ ਹੈ ਕਿ ਲੁਟਾ ਹੋਣ ਵਾਲਾ ਨਗਰ ਕੌਾਸਲ ਦਾ ਸਾਬਕਾ ਕਾਰਜ ਸਾਧਕ ਅਫਸਰ ਹੈ, ਜੇਕਰ ਇਨ੍ਹੇ ਪੜਕੇ ਵੀ ਲੋਕ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ ਤਾਂ ਅਨਪੜਾ ਦਾ ਕੀ ਹਾਲ ਹੋਵੇਗਾ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾ ਮੁਕਤ ਕਾਰਜ ਸਾਧਕ ਅਫਸਰ ਸ੍ਰੀ ਰਵੀਸ ਕੁਮਾਰ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਉਸਦੇ ਮੋਬਾਈਲ ਉਪਰ ਬੀਤੇ ਕੱਲ 11 ਵਜੇ ਦੇ ਕਰੀਬ ਫੋਨ ਆਇਆ ਕਿ ਉਹ ਪੀਐਨਬੀ ਬੈਂਕ ਦੇ ਹੈਡ ਆਫਿਸ ਤੋਂ ਗੱਲ ਕਰ ਰਹੇ ਹਨ ¢ ਉਸ ਵਿਅਕਤੀ ਨੇ ਕਿਹਾ ਕਿ ਤੁਹਾਡੇ ਏਟੀਐਮ ਦੀ ਮਿਆਦ ਖਤਮ ਹੋ ਗਈ ਹੈ, ਇਸ ਲਈ ਤੁਸੀਂ ਆਪਣੇ ਕਾਰਡ ਦਾ ਨੰਬਰ ਦੱਸੋ ਤਾਂ ਕਿ ਉਹ ਇਸ ਦੀ ਮਿਆਦ ਅੱਗੇ ਵਧਾ ਸਕਣ | ਉਸਨੇ ਵਿਸ਼ਵਾਸ ਵਿਚ ਆਕੇ ਆਪਣੇ ਏਟੀਐਮ ਕਾਰਡ ਦਾ ਨੰਬਰ ਦੱਸ ਦਿੱਤਾ | ਇਸ ਤੋਂ ਤੁਰੰਤ ਬਾਅਦ ਉਸਦੇ ਫੋਨ ਉੱਤੇ ਪਹਿਲਾਂ 700 ਰੁਪਏ ਅਤੇ ਫਿਰ 8000 ਰੁਪਏ ਉਸਦੇ ਪੀਐਨਬੀ ਬੈਂਕ ਖਾਤੇ ਵਿਚੋਂ ਕਢਵਾਏ ਜਾਣ ਦੇ ਮੈਸੇਜ ਆ ਗਏ |
ਰਵੀਸ਼ ਕੁਮਾਰ ਨੇ ਦੱਸਿਆ ਕਿ ਉਹ ਮੈਸੇਜ ਪੜਕੇ ਇਕਦਮ ਹੈਰਾਨ ਹੋ ਗਿਆ ਅਤੇ ਉਸਨੂੰ ਸ਼ੱਕ ਪੈ ਗਿਆ ਕਿ ਉਸ ਨਾਲ ਇਹ ਠੱਗੀ ਮਾਰੀ ਗਈ ਹੈ | ਉਸਨੇ ਤੁਰੰਤ ਪੀਐਨਬੀ ਬੈਂਕ ਸਾਖਾ ਭਵਾਨੀਗੜ੍ਹ ਪਹੁੰਚਕੇ ਆਪਣਾ ਏਟੀਐਮ ਬੰਦ ਕਰਵਾਇਆ ਅਤੇ ਥਾਣਾ ਭਵਾਨੀਗੜ੍ਹ ਵਿਖੇ ਵੀ ਸ਼ਿਕਾਇਤ ਲਿਖਵਾ ਦਿੱਤੀ ¢