ਮਾਨਸਾ ਜਨਵਰੀ (ਤਰਸੇਮ ਫਰੰਡ )- ਮਾਨਸਾ ਦੇ ਜੱਚਾ ਬੱਚਾ ਹਸਪਤਾਲ ਵਿੱਚ ਮਰੀਜਾ ਨੂੰ ਬਿਨਾਂ
ਵਜ੍ਹਾ ਤੰਗ ਪ੍ਰੇਸ਼ਾਨ ਕਰਨ ਅਤੇ ਡਾਕਟਰਾ ਵਲੋ ਲਾਪਰਵਾਹੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆÇ ਆ
ਹੈ ਸਥਾਨਕ ਕੋਂਸਲਰ ਪਰੇਮ ਸਾਗਰ ਭੋਲਾ ਨੇ ਦੋਸ਼ ਲਗਾÇ ਆ ਕਿ ਰਾਤ ਸਮੇ ਡਾਕਟਰ ਹਸਪਤਾਲ ਵਿੱਚ
ਹਾਜਰ ਨਹੀ ਹੁੰਦੇ ਅਤੇ ਜੇਕਰ ਫੌਨ ਕਰਕੇ ਲੋਕ ਬੁਲਾਉਦੇ ਹਨ ਤਾ ਡਾਕਟਰ ਦੁਰਵਿਵਹਾਰ ਕਰਦੇ ਹਨ
ਸਥਾਨਕ ਸ਼ਹਿਰ ਦੇ ਕੌਂਸਲਰ ਪਰੇਮ ਸਾਗਰ ਭੋਲਾ ਨੇ ਦੱਸਿਆ ਕਿ ਬੀਤੇ ਰਾਤ ਸ਼ਹਿਰ ਦੀ ਇੱਕ
ਮਹਿਲਾ ਨੂੰ ਡਿਲੀਵਰੀ ਕੇਸ ਲਈ ਜਦ ਮਾਨਸਾ ਦੇ ਜੱਚਾ ਬੱਚਾ ਹਸਪਤਾਲ ਲਿਜਾਇਆ ਗਿਆ ਤਾ ਉਥੇ
ਕੋਈ ਵੀ ਲੇਡੀ ਡਾਕਟਰ ਜਾ ਕੋਈ ਹੋਰ ਡਾਕਟਰ ਮੋਜੂਦ ਨਹੀ ਸੀ ਸਿਰਫ ਇੱਕ ਸਟਾਫ ਨਰਸ ਹੀ ਡਿਊਟੀ
ਪਰ ਹਾਜਰ ਸੀ ਜਦੋ ਉਨਾਂ ਨੇ ਡਾਕਟਰ ਵਾਰੇ ਨਰਸ ਤੋ ਪੁੱਛਿਆ ਤਾ ਨਰਸ ਨੇ ਦੱਸਿਆ ਕਿ ਡਾਕਟਰ
ਆਪਣੇ ਘਰ ਹੁੰਦੇ ਹਨ ਲੋੜ ਪੈਣ ਤੇ ਫੋਨ ਕਰਕੇ ਡਾਕਟਰ ਨੂੰ ਬੁਲਾਇਆ ਜਾਂਦਾਂ ਹੈ ਕੋਂਸਲਰ ਪਰੇਮ
ਸਾਗਰ ਭੋਲਾ ਨੇ ਦੱਸਿਆ ਕਿ ਜਦ ਫੋਨ ਕਰਕੇ ਡਾਕਟਰ ਨੂੰ ਬੁਲਾਇਆ ਤਾ ਡਾਕਟਰ ਸਾਹਿਬ ਸਹੀ ਤਰੀਕੇ
ਮਹਿਲਾ ਦਾ ਚੈਕਅੱਪ ਕਰਨ ਦੀ ਥਾਂ ਉਲਟਾ ਸਾਡੇ ਨਾਲ ਹੀ ਦੁਰਵਿਵਹਾਰ ਕਰਨ ਲੱਗ ਪਿਆ ਕਿ ਤੁਸੀ
ਸਾਨੂੰ ਰਾਤ ਨੂੰ ਕਿਉ ਪ੍ਰੁੇਸ਼ਾਨ ਕਰ ਰਹੇ ਹੋ ਅਤੇ ਜਦੋ ਉਨਾਂ ਨੇ ਐਸ.ਐਮ.ੳ ਨੂੰ ਮੋਬਾਇਲ
ਰਾਹੀ ਸਾਰੀ ਗੱਲ ਦੱਸਣੀ ਚਾਹੀ ਤਾ ਉਨਾਂ ਕਿਹਾ ਕਿ ਮੈ ਪਟਿਆਲੇ ਹਾ ਕੱਲ ਗੱਲ ਕਰਾਗੇ ਐਮ ਸੀ
ਪਰੇਮ ਸਾਗਰ ਭੋਲਾ ਨੇ ਉੱਚ ਅਧਿਕਾਰੀਆ ਪਾਸੋ ਮੰਗ ਕੀਤੀ ਹੈ ਕਿ ਇਸ ਹਸਪਤਾਲ ਵਿੱਚ ਸੁਧਾਰ
ਕੀਤਾ ਜਾਵੇ ਅਤੇ ਪਬਲਿਕ ਨਾਲ ਸਹੀ ਤਰੀਕੇ ਪੇਸ਼ ਨਾ ਆਉਣ,ਅਤੇ ਡਿਊਟੀ ਤੇ ਹਾਜਰ ਨਾ ਰਹਿਣ ਵਾਲੇ
ਡਾਕਟਰਾ ਖਿਲਾਫ ਕਾਰਵਾਈ ਕੀਤੀ ਜਾਵੇ
ਜਦੋ ਇਸ ਮਾਮਲੇ ਸਬੰਧੀ ਐਸ ਐਮ ੳ ਮਾਨਸਾ ਡਾਕਟਰ ਜੋ ਸਿੰਘ ਨਾਲ ਉਨਾਂ ਨਾਲ ਸਪੰਰਕ ਕੀਤਾ
ਤਾ ਉਨਾਂ ਕਿਹਾ ਕਿ ਕੋਂਸਲਰ ਵਲੋ ਲਗਾਏ ਦੋਸ਼ ਗਲਤ ਹਨ ਸਾਰਾ ਮਾਮਲਾ ਉਨਾਂ ਦੇ ਧਿਆਨ ਵਿੱਚ ਹੈ
ਸਾਡੇ ਪਾਸ ਡਾਕਟਰਾ ਦੀ ਘਾਟ ਹੋਣ ਕਾਰਨ ਉਹੀ ਡਾਕਟਰ ਦਿਨ ਸਮੇ ਅਤੇ ਉਹੀ ਰਾਤ ਸਮੇ ਡਿਊਟੀ
ਕਰਦੇ ਹਨ ਲੋੜ ਪੈਣ ਤੇ ਉਨਾਂ ਨੂੰ ਫੌਨ ਕਰਕੇ ਸੱਦਿਆ ਜਾਦਾਂ ਹੈ ਰਾਤ ਵੀ ਇਸੇ ਤਰਾ ਹੀ ਹੋਇਆ
ਹੈ ਉਨਾਂ ਕਿਹਾਂ ਕਿ ਕੋਂਸਲਰ ਵਲੋ ਸ਼ਰਾਬ ਪੀਤੀ ਹੋਈ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਉਸਨੇ ਸਾਡੇ
ਸਟਾਫ ਨਾਲ ਦੁਰਵਿਵਹਾਰ ਕੀਤਾ ਹੈ