ਮਾਨਸਾ, 10 ਜਨਵਰੀ (ਤਰਸੇਮ ਸਿੰਘ ਫਰੰਡ ) : ਸਰਕਾਰੀ ਹਸਪਤਾਲ ਮਾਨਸਾ ਵਿਖੇ ਕੁਝ ਸਰਕਾਰੀ
ਡਾਕਟਰਾਂ ਵੱਲੋਂ ਹਸਪਤਾਲ ਨੂ ੰ ਸਾਫ-ਸੁਥਰਾ ਰੱਖਣ ਦੇ ਮੰਤਵ ਨਾਲ ਖਾਸ ਉਪਰਾਲੇ ਕੀਤੇ ਗਏ ਹਨ।
ਇਨ੍ਹਾਂ ਉਪਰਾਲਿਆਂ ਤਹਿਤ ਹਸਪਤਾਲ ਵਿੱਚ ਸਾਫ਼-ਸਫਾਈ ਰੱਖਣ ਤੋਂ ਇਲਾਵਾ ਗ੍ਰੀਨ ਏਰੀਆ ਵੀ
ਬਣਾਇਆ ਗਿਆ ਹੈ ਅਤੇ ਨਾਲ ਹੀ ਹਸਪਤਾਲ ‘ਚ ਦਾਖਲ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ
ਵਿਅਕਤੀਆਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ।
ਸਿਵਲ ਸਰਜਨ ਡਾ. ਸੁਨੀਲ ਪਾਠਕ ਵੱਲੋਂ ਹਸਪਤਾਲ ‘ਚ ਚਲਾਈ ਇਸ ਸਫ਼ਾਈ ਮੁਹਿੰਮ ਦੀ ਭਰਪੂਰ
ਸ਼ਲਾਘਾ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਦਵਾਈ ਦੇ ਨਾਲ ਨਾਲ ਸਫ਼ਾਈ
ਦੀ ਵਿਵਸਥਾ ਦੇਣਾ ਉਨ੍ਹਾਂ ਲਈ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਮਰੀਜ਼ਾਂ ਨੂੰ ਵੀ ਅਪੀਲ
ਕੀਤੀ ਕਿ ਡਾਕਟਰਾਂ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ‘ਚ ਉਹ ਵੀ ਆਪਣਾ ਯੋਗਦਾਨ ਪਾਉਣ, ਤਾਂ ਜੋ
ਸਫ਼ਾਈ ਪ੍ਰਬੰਧਾਂ ‘ਚ ਕੋਈ ਕਮੀ ਨਾ ਆਵੇ।
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚੋਂ
ਦਵਾਈਆਂ ਅਤੇ ਹੋਰ ਕਿਸੇ ਕਿਸਮ ਆਦਿ ਦੀ ਬਦਬੂ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ
ਕਿਹਾ ਕਿ ਹਸਪਤਾਲ ਦੀ ਛੱਤ ਉੱਪਰ 30 ਦੇ ਕਰੀਬ ਗਮਲੇ ਲਗਾ ਕੇ ਇੱਕ ਗ੍ਰੀਨ ਏਰੀਆ ਬਣਾਇਆ ਗਿਆ
ਹੈ, ਜਿਸ ਦਾ ਰੱਖ-ਰਖਾਵ ਡਾਕਟਰਾਂ ਵੱਲੋਂ ਆਪਣੇ ਪੱਧਰ ‘ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ
ਦੱਸਿਆ ਕਿ ਸਵੱਛ ਭਾਰਤ ਅਭਿਆਨ ਦੇ ਚਲਾਈ ਇਸ ਮੁਹਿੰਮ ਸਬੰਧੀ ਹਰ ਰੋਜ਼ ਮੀਟਿੰਗ ਕੀਤੀ ਜਾਂਦੀ
ਹੈ, ਜਿਸ ‘ਚ ਡਾਕਟਰਾਂ ਅਤੇ ਸਮੂਹ ਸਟਾਫ ਤੋਂ ਸੁਝਾਅ ਲਏ ਜਾਂਦੇ ਹਨ। ਇਸ ਉਪਰੰਤ ਸੀਨੀਅਰ
ਅਧਿਕਾਰੀਆਂ ਦੇ ਹੁਕਮਾਂ ਨਾਲ ਇਨ੍ਹਾਂ ਸੁਝਾਵਾਂ ਨੂੰ ਤੁਰੰਤ ਅਮਲ ‘ਚ ਲਿਆਂਦਾ ਜਾਂਦਾ ਹੈ।
ਡਾ. ਜਗਪਾਲਇੰਦਰ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਫ਼ਾਈ ਮੁਹਿੰਮ ਤਹਿਤ
ਹਸਪਤਾਲ ਦੇ ਹਰ ਇੱਕ ਕੋਨੇ ਨੂੰ ਸਾਫ਼ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ
ਦੱਸਿਆ ਕਿ ਸੜਕ ਵਾਲੇ ਪਾਸੇ ਵੀ ਸਫ਼ਾਈ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।