ਸੰਗਰੂਰ 16-01-2018
ਕਰਮਜੀਤ ਰਿਸ਼ੀ
ਅੱਗਰਵਾਲ ਸਭਾ (ਰਜਿ) ਦੇ ਪ੍ਰਧਾਨ ਰਵਿਕਮਲ ਗੋਇਲ ਵਲੋਂ ਉਨ੍ਹਾਂ ਦੇ ‘ਡਰੀਮ ਪ੍ਰੋਜੇਕਟ’ ਜਿਸ
ਵਿਚ ਅੱਗਰਵਾਲ ਸਭਾ ਦੇ ਵਿਸਥਾਰ ਕਰਦੇ ਹੋਏ ਸੁਨਾਮ ਦੇ ਹਰ ਵਾਰਡ ਦੇ ਅੱਗਰਵਾਲ ਸਭਾ ਦੇ 11×5
ਪਰਵਾਰਾਂ ਨੂੰ ਜੋੜਨ ਦੀ ਮੁਹਿੰਮ ਦਾ ਸ਼ੰਖਾਨਾਦ ਕੀਤਾ ਗਿਆ। ਜਿਸ ਵਿੱਚ ਵਾਰਡ ਨੰਬਰ 5, 16,
17 ਅਤੇ 18 ਦੇ 11-11 ਮੈਬਰਾਂ ਨੂੰ ਵਾਰਡ ਮੈਂਬਰ ਬਣਾਕੇ ਨਿਯੁਕਤੀ ਪੱਤਰ ਸੌਂਪੇ ਗਏ ।
ਪਰਿਵਾਰਾਂ ਨੂੰ ਅੱਗਰਵਾਲ ਸਭਾ ਨਾਲ ਜੋੜਨ ਇਸ ਮੁਹਿੰਮ ਨੂੰ ਇਕ ਨਵੇਕਲੀ ਕੋਸ਼ਿਸ਼ ਦੇ ਰੂਪ
ਵਿੱਚ ਦੇਖਿਆਂ ਜਾ ਰਿਹਾ ਹੈ।
ਵਰਣਯੋਗ ਹੈ ਕਿ ਪਿਛਲੇ ਸਾਲ ਅੱਗਰਵਾਲ ਸਭਾ ਦਾ ਪਦਭਾਰ ਸੰਭਾਲਦੇ ਹੋਏ ਪ੍ਰਧਾਨ ਰਵਿਕਮਲ ਗੋਇਲ
ਨੇ ਸਭਾ ਦੇ ਅਗੇ ਅੱਗਰਵਾਲ ਸਭਾ ਨੂੰ ਸੁਨਾਮ ਦੇ ਹਰ ਵਾਰਡ ਤੱਕ ਪਹੁੰਚਾਣ ਅਤੇ ਪਰਿਵਾਰ ਨੂੰ
ਜੋੜਨ ਦਾ ਐਲਾਨ ਕੀਤਾ ਸੀ । ਇਸੇ ਕੜੀ ਵਿੱਚ ਕੰਮ ਕਰਦੇ ਹੋਏ ਸੁਨਾਮ ਦੇ ਸਾਰੇ 23 ਵਾਰਡਾਂ ਦੇ
ਹਰ ਵਾਰਡ ਦੇ 55 ਪਰਿਵਾਰਾ ਨੂੰ ਅੱਗਰਵਾਲ ਸਭਾ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ । ਵਾਰਡ
ਪੱਧਰ ਉੱਤੇ ਪਰਿਵਾਰਾਂ ਨੂੰ ਜੋੜਨ ਦੀ ਜਿੰਮੇਦਾਰੀ ਅੱਗਰਵਾਲ ਸਭਾ ਦੇ ਯੂਥ ਵਿੰਗ ਨੂੰ ਸੌਂਪੀ
ਗਈ ਹੈ ।
ਇਸ ਸੰਬਧੀ ਗੱਲ-ਬਾਤ ਕਰਦੇ ਹੋਏ ਪ੍ਰਧਾਨ ਰਵਿਕਮਲ ਗੋਇਲ ਨੇ ਦਸਿਆਂ ਕਿ ਵਾਰਡ ਵਾਇਜ ਪਰਿਵਾਰਾਂ
ਨੂੰ ਜੋੜਨ ਦਾ ਮਕਸਦ ਅੱਗਰਵਾਲ ਸਮਾਜ ਨੂੰ ਇੱਕ ਮੰਚ ਦੇ ਹੇਠਾਂ ਲਿਆਉਣਾ ਹੈ ਤਾਕਿ ਅੱਗਰਵਾਲ
ਸਭਾ ਕੁਝ ਲੋਕਾਂ ਦੀ ਨਾ ਹੋ ਕੇ ਸਮਾਜ ਦੀ ਸਭਾ ਬਣ ਸਕੇ । ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ
1265 ਪਰਿਵਾਰਾ ਨੂੰ ਅੱਗਰਵਾਲ ਸਭਾ ਦੇ ਝੰਡੇ ਦੇ ਹੇਠਾਂ ਇਕੱਠਾ ਕੀਤਾ ਜਾਵੇਗਾ । ਸਭਾ ਦੇ
ਜਨਰਲ ਸਕੱਤਰ ਟੀਕੇ ਗੁਪਤਾ ਅਤੇ ਸਕੱਤਰ ਜਤਿੰਦਰ ਜੈਨ ਨੇ ਦਸਿਆ ਕਿ ਵਾਰਡ ਨੰਬਰ 5 ਤੋ ਪਵਨ
ਗੁਜਰਾਂ ਵਾਰਡ ਨੰਬਰ 16 ਤੋ ਪ੍ਰਦੀਪ ਕੁਮਾਰ ਵਾਰਡ ਨੰਬਰ 17 ਤੋ ਬਦਰੀ ਰਾਮ ਅਤੇ ਵਾਰਡ ਨੰਬਰ
18 ਤੋ ਸੰਜੀਵ ਬਿੰਦਰ ਨੂੰ ਵਾਰਡ ਇਨਚਾਰਜ ਨਿਯੁਕਤ ਕੀਤਾ ਗਿਆ।
ਰਵਿਕਮਲ ਗੋਇਲ ਨੇ ਅੱਗਰਵਾਲ ਸਮਾਜ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਵਾਰਡ ਦੇ ਅੱਗਰਵਾਲ
ਭਰਾ ਸਭਾ ਨਾਲ ਜੁਡ਼ਣ ਲਈ ਅੱਗੇ ਆਉਣ । ਨਿਯੁਕਤ ਪੱਤਰ ਦਿੰਦੇ ਸਮਾਂ ਪਟਿਆਲੇ ਦੇ ਪਰਵੀਨ
ਠੇਕੇਦਾਰ, ਜ਼ਿਲਾ ਪ੍ਰਧਾਨ ਅਗਰਰਤਨ ਸ਼ਾਮ ਲਾਲ ਸਿੰਗਲਾ, ਮੀਤ ਪ੍ਰਧਾਨ ਵਿਕਰਮ ਗਰਗ ਵਿੱਕੀ
ਏਮਸੀ, ਚੀਫ ਪੇਟਰਨ ਮਨਪ੍ਰੀਤ ਬਾਂਸਲ ਏਮਸੀ, ਚੇਅਰਮੈਨ ਸੰਜੈ ਗੋਇਲ ਖਡਿਆਲੀਆ, ਸਟੇਟ ਮੈਬਰ
ਕ੍ਰਿਸ਼ਣ ਸੰਦੋਹਾ, ਵੇਦ ਹੋਡਲਾ, ਹਰਿਦੇਵ ਗੋਇਲ, ਪਵਨ ਛਾਹੜਿਆ, ਜ਼ਿਲਾ ਮਹਿਲਾ ਅੱਗਰਵਾਲ ਸਭਾ
ਪ੍ਰਧਾਨ ਰੇਵਾ ਛਾਹੜਿਆ, ਮਹਿਲਾ ਅੱਗਰਵਾਲ ਸਭਾ ਪ੍ਰਧਾਨ ਡਿੰਪਲ ਗਰਗ, ਯੂਥ ਵਿੰਗ ਪ੍ਰਧਾਨ ਅਨਿਲ
ਗੋਇਲ, ਸਕੱਤਰ ਰਾਜੀਵ ਬਿੰਦਲ, ਮੀਤ ਪ੍ਰਧਾਨ ਕੌਸ਼ਿਕ ਗਰਗ, ਪ੍ਰਵੇਸ਼ ਅੱਗਰਵਾਲ, ਮਨੀਸ਼ ਬਾਂਸਲ,
ਨਿਰਮਲ ਬਾਂਸਲ, ਪ੍ਰਮੋਦ ਹੋਡਲਾ, ਦਿਨੇਸ਼ ਬੰਟੀ ਜੈਨ ਅਤੇ ਹੋਰ ਮੈਂਬਰ ਸ਼ਾਮਿਲ ਸਨ ।