ਰਾਮਪੁਰਾ ਫੂਲ 15 ਜਨਵਰੀ ( ਦਲਜੀਤ ਸਿੰਘ ਸਿਧਾਣਾ ) – ਸਿੱਖ ਕੌਮ ਨੂੰ ਭਾਵੇਂ ਭਾਰਤ ਦੀ
ਹਿੰਦੂਤਵੀ ਹਕੂਮਤ ਵੱਲੋਂ ਲਗਾਤਾਰ ਖੁੱਡੇ ਲਾਈਨ ਲਾਉਣ ਦੇ ਮਨਸੂਬੇ ਅਪਣਾਏ ਜਾਦੇ ਹਨ । ਪਰਤੂੰ
ਪੰਜਾਬ ਦੀ ਧਰਤੀ ਤੋ ਹਿਜਰਤ ਕਰਕੇ ਗਏ ਪੰਜਾਬੀ ਸਿੱਖਾਂ ਨੂੰ ਵਿਦੇਸੀ ਸਰਕਾਰਾਂ ਸਮੇਂ ਸਮੇਂ
ਮਾਣ ਬਖਸਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਮਾਮਲਾਂ ਸਾਹਮਣੇ ਆਇਆ ਜਦੋਂ ਆਸਟ੍ਰੇਲੀਆ ਦੇ
ਇੱਕ ਸੂਬੇ ਵਿਕਟੋਰੀਆ ਦੇ ਉੱਤਰੀ ਖਿੱਤੇ ਚ ਵਸਦੇ ਸ਼ਹਿਰ ਗਰੇਟਰ ਸ਼ੈਪਰਟਨ ਦੀ ਕੌਸ਼ਲ ਨੇ
ਇਸ ਵਾਰ ਦੇ ਸਲਾਨਾ ਕੈਲੰਡਰ ਨੂੰ ਬਹੁਸੱਭਿਆਚਾਰ ਨੂੰ ਸਮਰਪਤ ਕਰਦਿਆਂ ਇਸ ਚ ਸਿੱਖ ਭਾਈਚਾਰੇ
ਨੂੰ ਵਿਸੇਸ਼ ਥਾਂ ਦਿੱਤੀ ਹੈ। ਇਸ ਸਬੰਧੀ ਜਿਲ੍ਹਾ ਬਠਿੰਡਾਂ ਦੇ ਇਤਿਹਾਸਕ ਕਸਬਾ ਭਾਈਰੂਪਾ
ਤੋ ਆਸਟਰੇਲੀਆ ਜਾਕੇ ਵੱਸੇ ਕਰਨਬੀਰ ਸਿੰਘ ਭਾਈਰੂਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ
ਸ਼ੈਪਰਟਨ ਇਲਾਕੇ ਨੂੰ ਵਿਕਟੋਰੀਆ ਸੂਬੇ ਦਾ ਪੰਜਾਬੀ ਕਿਸਾਨਾਂ ਦੇ ਗੜ੍ਹ ਵਾਲਾ ਇਲਾਕਾ ਮੰਨਿਆ
ਜਾਂਦਾ ਹੈ। ਇੱਥੋ ਦਾ ਪੰਜਾਬੀ ਭਾਈਚਾਰਾ ਹਰ ਤਰਾਂ ਦੇ ਬਹੁ ਸੱਭਿਆਚਾਰਕ ਸਮਾਗਮਾ ਵਿੱਚ ਵੱਧ
ਚੱੜ ਕੇ ਹਿੱਸਾ ਲੈਂਦਾ ਹੈ । ਇੱਥੇ ਸਮੇਂ ਸਮੇਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਦੇ ਹਨ ਤੇ
ਇੱਥੇ ਵਸਣ ਵਾਲੇ ਪੰਜਾਬੀਆਂ ਨੇ ਆਪਣੀ ਵੱਖਰੀ ਤੇ ਪ੍ਰਭਾਵਸ਼ਾਲੀ ਪਹਿਚਾਣ ਬਣਾਈ ਹੈ। ਇੱਥੇ
ਮੌਕਾ ਮਿਲਦੇ ਹੀ ਪੰਜਾਬ ਦੀਆਂ ਖੇਡਾਂ ਦੇ ਸੌਕੀਨ ਬਾਲੀਵਾਲ , ਕ੍ਰਿਕਟ, ਸ਼ੌਕਰ , ਕਬੱਡੀ ਆਦਿ
ਖੇਡਾਂ ਦੇ ਸ਼ੌਕੀਨ ਟਾਊਨ ਦੀਆਂ ਗਰਾਊਂਡਾਂ ਚ ਰੌਣਕਾਂ ਲਾਈ ਰਖਦੇ ਹਨ। ਇਸ ਵਾਰ ਦੇ ਕੈਲੰਡਰ ਚ
ਪੰਜਾਬੀਆਂ ਦੇ ਵਿਸੇਸ ਦਿਹਾੜਿਆਂ ਨੂੰ ਮਾਨਤਾਂ ਦਿੰਦਿਆਂ ਕੈਲੰਡਰ ਚ ਸਿੱਖ ਸੱਭਿਆਚਾਰ ਨਾਲ
ਸਬੰਧਤ ਫੋਟੋਆਂ ਲਾਕੇ ਸਿੱਖ ਕੌਮ ਦਾ ਮਾਣ ਵਧਾਇਆਂ । ਜਾਣਕਾਰੀ ਦਿੰਦਿਆਂ ਕਰਨਬੀਰ ਸਿੰਘ
ਭਾਈਰੂਪਾ ਨੇ ਦੱਸਿਆ ਕੇ
ਵਿਦੇਸ਼ਾਂ ਦੇ ਵਿੱਚ ਵੀ ਪੰਜਾਬੀਆਂ ਨੇ ਆਪਣੀ ਹੋਦ ਹਸਤੀ ਨੂੰ ਸਖਤ ਮਹਿਨਤ ਤੇ ਆਪਣੀ ਵਿਲੱਖਣ
ਦਿੱਖ ਤੇ ਸਿੱਖ ਸਭਿਆਚਾਰ ਰਾਹੀ ਪ੍ਰਫੁੱਲਤ ਕੀਤਾ ਹੈ।