ਸੰਗਰੂਰ, 22 ਜਨਵਰੀ (ਕਰਮਜੀਤ ਰਿਸ਼ੀ) ਇਲਾਕੇ ਦੇ ਸੂਝਵਾਨ ਬੀ.ਜੇ.ਪੀ. ਦੇ ਸੂਬਾ ਸਕੱਤਰ ਅਮਨ
ਪੂਨੀਆ ਨੇ ਸੁਨਾਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਸਾਹਮਣੇ ਲਿਆਦਾ ਕਿ ਜੋ ਮੌਜੂਦਾ
ਕਾਗਰਸ਼ ਸਰਕਾਰ ਵੱਲੋ ਜੋ ਸਰਕਾਰੀ ਸਕੂਲਾ ਵਿੱਚ ਗਰੀਬ ਬੱਚਿਆ ਦੇ ਲਈ ਮਿੰਡ ਡੇ ਸਕੀਮ(ਖਾਣਾ)
ਬਣਦਾ ਸੀ ਉਸ ਨੂੰ ਬੰਦ ਕਰਵਾਉਣ ਤੇ ਨਿਦਿਆ ਕੀਤੀ। ਨਾਲ ਹੀ ਜੋ ਮਾਈ ਭਾਗੋ ਸਾਇਕਲ ਸਕੀਮ ਨੂੰ
ਬੰਦ ਕਰਕੇ ਗਰੀਬ ਪਰਿਵਾਰ ਦੀਆ ਲੜਕੀਆਂ ਜੋ ਸਾeਕਿਲ ਦੀ ਸਹਾਇਤਾ ਨਾਲ ਆਪਣੀ ਪੜਾਈ ਦੂਰ ਦੇ
ਵਿੱਚ ਜਾ ਕੇ ਕਰਦੀਆਂ ਸਨ ਉਹਨਾ ਨੂੰ ਕਾਫੀ ਮੁਸਕਿਲਾ ਦਾ ਸਾਹਮਣਾ ਕਰਨੈ ਪੈ ਰਿਹਾ ਹੈ।ਜੋ
ਉਹਨਾ ਲਈ ਇੱਕ ਚਿੰਤਾ ਦਾ ਵਿਸਾ ਬਣਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜੋ ਕਿਸਾਨਾ ਨੂੰ
ਸਬਸਿਟੀ ਦਾ ਝੂਠਾ ਭਰੋਸਾ ਦੇ ਕੇ ਕਿਸਾਨਾ ਨਾਲ ਬਹੁਤ ਵੱਡਾ ਧੌਖਾ ਕੀਤਾ ਜਾ ਰਿਹਾ ਹੈ।ਪੂਨੀਆਂ
ਨੇ ਕਿਹਾ ਕਿ ਜੇਕਰ ਸਰਕਾਰ ਆਉਣ ਵਾਲੇ ਸਮੇ ਵਿੱਚ ਇਹਨਾ ਮਸਲਿਆ ਤੇ ਧਿਆਨ ਨਾ ਦਿੱਤਾ ਤਾ ਲੋਕਾ
ਦੇ ਹਿੱਤਾ ਲਈ ਸੰਘਰਸ ਉਲੀਕੀਆਂ ਜਾਵੇਗਾ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਕਰ ਬਾਸਲ ਜਿਲਾ
ਜਰਨਲ ਸਕੱਤਰ,ਜਗਪਾਲ ਮਿੱਤਲ ਸੂਬਾ ਕਮੇਟੀ ਮੈਬਰ,ਹਰਦੀਪ ਸਿੰਘ ਸਿੱਧੜ ਜਿਲਾ ਸਕੱਤਰ,ਰਜਿੰਦਰ
ਬਾਸਲ ਸਾਬਕਾ ਜਿਲਾ ਜਰਨਲ ਸਕੱਤਰ,ਪਰਮਿੰਦਰ ਗੋਇਲ ਮੰਡਲ ਜਰਨਲ ਸਕੱਤਰ,,ਸੁਨੀਲ ਕਾਤ ਮੰਡਲ
ਪ੍ਰਧਾਨ ਸੁਨਾਮ,ਗੁਰਸੇਵਕ ਸਿੰਘ ਐ.ਸੀ.ਮੋਰਚਾ ਆਗੂ ਆਦਿ ਸਾਮਿਲ ਸਨ।