ਮਾਨਸਾ (ਤਰਸੇਮ ਫਰੰਡ ) ਪ੍ਰਧਾਨ ਮੰਤਰੀ ਸਵੱਛ ਭਾਰਤ ਸਕੀਮ ਅਧੀਨ ਗਰੀਬਾਂ ਜਾਂ ਗਰੀਬੀ ਰੇਖਾ
ਤੋਂ ਹੇਠਾਂ ਰਹਿਣ ਵਾਲੇ ਲੋਕਾਂ ਲਈ ਸ਼ਹਿਰੀ ਤੇ ਪੇਂਡੂ ਖੇਤਰਾਂ ਵਿਚੋਂ ਸਾਲ 2015 ਫਲੱਸ਼ਾ
ਬਣਾਕੇ ਦੇਣ ਲਈ ਨਗਰ ਕੌਂਸਲਾਂ ਵੱਲੋਂ ਸਰਵੇ ਕਰਵਾਇਆ ਗਿਆ ਸੀ । ਜਿਸਦੇ ਤਹਿਤ ਨਗਰ ਕੌਂਸਲ
ਮਾਨਸਾ ਵੱਲੋਂ ਮਾਨਸਾ ਸ਼ਹਿਰ ਦਾ ਸਰਵੇ ਕਰਕੇ ਲੋੜ ਮੰਦ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ ।
ਪ੍ਰਾਪਤ ਸੂਚਨਾ ਅਨੁਸਾਰ ਨਗਰ ਕੌਂਸਲ ਮਾਨਸਾ ਵੱਲੋਂ ਸੂਚੀ ਵਿੱਚ ਦਰਜ ਅਨੇਕਾਂ ਵਿਆਕੀਆਂ ਨੂੰ
ਪੈਸਿਆ ਦੀ ਅਦਾਇਗੀ ਕਰਨ ਲਈ 2000 / – ( ਦੋ ਹਜਾਰ ) ਰੁਪਏ ਪ੍ਰਤੀ ਵਿਆਕਤੀ ,,ਦੇਣਾਂ ਬੈਂਕਾ
,,,,ਨੂੰ ਸੂਚੀ ਭੇਜੀ ਗਈ ਪ੍ਰੰਤੂ ਦੋ ਸਾਲ ਬੀਤਣ ਤੇ ਵੀ ਬੈਂਕਾਂ ਵੱਲੋਂ ਲਾਭ ਪਾਤਰੀ ਦੇ
ਖਾਤੇ ਵਿੱਚ ਪੈਸੈ ਨਹੀ ਪਾਏ ਗਏ । ਇਸ ਸਬੰਧੀ ਨਾਂ ਤਾਂ ਨਗਰ ਕੌਂਸਲ ਮਾਨਸਾ ਦੈ ਅਧਿਕਾਰੀ ਤੇ
ਨਾਂ ਹੀ ਬੈਂਕ ਵਾਲੇ ਅਧਿਕਾਰੀ ਕੋਈ ਤਸੱਲੀ ਬਖਸ਼ ਜਬਾਵ ਦੇ ਰਹੇ ਹਨ । ਜਦੋਂ ਕਿ ਹੋਰ ਜਾਣਕਾਰੀ
ਅਨੁਸਾਰ ਨਗਰ ਕੌਂਸਲ ਮਾਨਸਾ ਵੱਲੋਂ ਮਿਤੀ 06,,01,,2016 ਨੂੰ ,,ਨੌ ਲੱਖ ਦਸ ਹਜਾਰ ਰੁਪਏ
(09 ਲੱਖ 10 ਹਜਾਰ ) ਰੁਪਏ ਦੇਣਾਂ ਬੈਂਕ ਮਾਨਸਾ ਨੂੰ ਭੇਜੇ ਜਾ ਚੁੱਕੇ ਸਨ ।