ਸ਼ੇਰਪੁਰ (ਹਰਜੀਤ ਕਾਤਿਲ) ਪੈਨਸ਼ਨਰਜ ਵੈਲਫ਼ੇਅਰ ਐਸੋਸੀਏਸ਼ਨ ,ਬਲਾਕ ਸ਼ੇਰਪੁਰ ਵੱਲੋਂ ਇੱਕ ਸਨਮਾਨ
ਸਮਾਰੋਹ ਪ੍ਰਧਾਨ ਮਾ. ਈਸ਼ਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ ਵਿਖੇ
ਕਰਵਾਇਆ ਗਿਆ।ਜਿਸ ਵਿੱਚ ਐਸੋਸੀਏਸ਼ਨ ਵੱਲੋਂ ਪਝੱਤਰ ਸਾਲ ਪੂਰੇ ਕਰ ਚੁੱਕੇ ਸੀਨੀਅਰ ਸਿਟੀਜ਼ਨ
ਜਿੰਨ੍ਹਾਂ ਵਿੱਚ ਮਾ. ਸੁਖਦੇਵ ਸਿੰਘ ਬੜੀ, ਜੰਗ ਸਿੰਘ ਫੱਟੜ, ਸੁਭਾਸ਼ ਚੰਦ, ਪ੍ਰੇਮ ਚੰਦ,
ਬਸੰਤ ਕੁਮਾਰ, ਆਰ ਐੱਲ ਪਾਧੀ, ਅਤੇ ਮਨਜੀਤ ਕੌਰ ਮਾਹਮਦਪੁਰ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ
ਗਿਆ। ਇਸ ਮੌਕੇ ਬੋਲਦਿਆਂ ਮਾ. ਸੁਖਦੇਵ ਸਿੰਘ ਬੜੀ ਨੇ ਕਿਹਾ ਸਮੇਂ – ਸਮੇਂ ਦੀਆਂ ਸਰਕਾਰਾਂ
ਸੇਵਾ ਮੁਕਤ ਅਧਿਆਪਕਾ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕਰਦੀਆ ਆ ਰਹੀਆ ਹਨ, ਇਸ ਕਰਕੇ
ਪੈਨਸ਼ਨਰਜ ਅਧਿਆਪਕਾ ਨੂੰ ਸੰਘਰਸ਼ ਵਿੱਚ ਕੁੱਦਣ ਦੀ ਲੋੜ ਹੈਂ ਉਨ੍ਹਾਂ ਬਲਾਕ ਦੀਆਂ ਸਾਰੀਆਂ
ਐਸੋਸੀਏਸ਼ਨਾ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਅਪੀਲ ਕੀਤੀ ਤਾਂ ਕਿ ਆਪਣੀਆਂ ਹੱਕੀ ਮੰਗਾਂ
ਲਈ ਸਰਕਾਰ ਖ਼ਿਲਾਫ਼ ਲੜਿਆ ਜਾ ਸਕੇ। ਇਸ ਮੌਕੇ ਐਸੋਸੀਏਸ਼ਨ ਨੇ ਸਰਕਾਰ ਤੋਂ ਰਹਿੰਦੀਆਂ ਕਿਸ਼ਤਾਂ
ਦਾ ਬਕਾਇਆ , ਸੈਂਟਰ ਵੱਲੋਂ ਦਿੱਤੀਆਂ ਡੀ.ਏ ਦੀਆ ਕਿਸ਼ਤਾਂ , ਡੀ.ਏ ਵਿੱਚ ਕੀਤਾ ਵਾਧਾ ਅਤੇ
ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਦੀ ਮੰਗ ਵੀ ਕੀਤੀ। ਐਸੋਸੀਏਸ਼ਨ ਨੇ ਕਿਹਾ ਕਿ ਜੇਕਰ
ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਜਥੇਬੰਦੀ ਸੰਘਰਸ਼ ਕਰਨ ਤੋਂ
ਪਿੱਛੇ ਨਹੀਂ ਹਟੇਗੀ। ਇਸ ਮੌਕੇ ਮਾ.ਕ੍ਰਿਸ਼ਨ ਚੰਦ, ਨਿਰਮਲ ਸਿੰਘ, ਮੇਵਾ ਸਿੰਘ, ਅਵਤਾਰ ਸਿੰਘ
,ਦੀਵਾਨ ਸਿੰਘ ਮਾਹਮਦਪੁਰ, ਮਾ. ਚੰਦ ਸਿੰਘ, ਸੁਰਜੀਤ ਸਿੰਘ ਗੁੰਮਟੀ, ਸੁਖਵਿੰਦਰ ਸਿੰਘ,
ਹਰਨੇਕ ਸਿੰਘ, ਗੁਰਨਾਮ ਸਿੰਘ , ਦਿਆਲ ਸਿੰਘ ਆਦਿ ਪੈਨਸ਼ਨਰਜ ਹਾਜ਼ਿਰ ਸਨ।